ਰਾਹੁਲ ਗਾਂਧੀ ਦੇ ਵਿਜ਼ਨ 'ਤੇ ਚਲਾਂਗਾ, ਮੇਰੀ ਕੋਈ ਲਾਲਸਾ ਨਹੀਂ : ਨਵਜੋਤ ਸਿੱਧੂ
Published : Feb 7, 2022, 7:53 am IST
Updated : Feb 7, 2022, 7:53 am IST
SHARE ARTICLE
image
image

ਰਾਹੁਲ ਗਾਂਧੀ ਦੇ ਵਿਜ਼ਨ 'ਤੇ ਚਲਾਂਗਾ, ਮੇਰੀ ਕੋਈ ਲਾਲਸਾ ਨਹੀਂ : ਨਵਜੋਤ ਸਿੱਧੂ


ਲੁਧਿਆਣਾ, 6 ਫ਼ਰਵਰੀ (ਪੱਤਰ ਪ੍ਰੇਰਕ) : ਪੰਜਾਬ ਵਿਧਾਨ ਸਭਾ ਲਈ ਚੋਣ ਮੈਦਾਨ ਭਖਣ ਦੇ ਨਾਲ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਨਾਂ ਦਾ ਐਲਾਨ ਵੀ ਕਰ ਦਿਤਾ ਗਿਆ ਹੈ | ਰਾਹੁਲ ਗਾਂਧੀ ਵਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਪੰਜਾਬ ਵਿਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਵਜੋਂ ਐਲਾਨ ਦਿਤਾ ਗਿਆ ਹੈ | ਇਸ ਲਈ ਬਕਾਇਦਾ ਰਾਹੁਲ ਗਾਂਧੀ ਅੱਜ ਲੁਧਿਆਣਾ ਪਹੁੰਚੇ ਅਤੇ ਵਰਚੁਅਲ ਰੈਲੀ ਕੀਤੀ | ਇਸ ਮੌਕੇ ਬੋਲਦਿਆਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਵਿਜ਼ਨ 'ਤੇ ਚਲਣਗੇ ਅਤੇ ਉਨ੍ਹਾਂ ਦੀ ਕੋਈ ਹੋਰ ਲਾਲਸਾ ਨਹੀਂ ਹੈ | ਸਿੱਧੂ ਨੇ ਅਪਣੇ ਸੰਬੋਧਨ 'ਚ ਬੋਲਦਿਆਂ ਕਿਹਾ ਕਿ ਅੱਜ ਕੱੁਝ ਵੀ ਅਧੂਰਾ ਨਹੀਂ ਰਹੇਗਾ |
ਅੱਜ ਦਵੰਧ 'ਚੋਂ ਕੱਢਣ ਦਾ ਸਮਾਂ ਆ ਗਿਆ ਹੈ | ਉਨ੍ਹਾਂ ਕਿਹਾ ਕਿ ਉਹ 13 ਸਾਲ ਤਕ ਬੀਜੇਪੀ ਪਾਰਟੀ ਦਾ ਹਿੱਸਾ ਰਹੇ ਪਰ ਮੈਨੂੰ ਉੱਥੇ ਕੋਈ ਮਾਨ ਸਨਮਾਨ ਨਹੀਂ ਮਿਲਿਆ ਪਰ ਮੈਂ ਜਦੋਂ ਕਾਂਗਰਸ ਪਾਰਟੀ 'ਚ ਸ਼ਾਮਲ ਹੋਇਆ ਤਾਂ ਇਥੇ ਆਉਂਦੇ ਹੀ ਮੈਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਜਿਸ ਲਈ ਮੈਂ ਕਾਂਗਰਸ ਪਾਰਟੀ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ |
ਸਿੱਧੂ ਨੇ ਅਨੁਸੂਚਿਤ ਵਰਗ ਨੂੰ  ਮੁੱਖ ਮੰਤਰੀ ਬਣਾਉਣ 'ਤੇ ਰਾਹੁਲ ਗਾਂਧੀ ਦੀ ਤਾਰੀਫ਼ ਵੀ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਇਸ ਵਾਰ ਫਿਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਸੱਭ ਤੋਂ ਪਹਿਲਾਂ ਭਿ੍ਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ਾ ਤਸਕਰ ਦਾ ਖ਼ਾਤਮਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਨੂੰ  ਕਰਜ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੈਨੀਫ਼ੈਸਟੋ 'ਚ ਸਾਰੇ ਸਰਕਾਰੀ ਕੰਮਾਂ ਨੂੰ  ਆਨਲਾਈਨ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ  ਘਰੇ ਬੈਠ ਕੇ ਜਨਮ ਸਰਟੀਫੀਕੇਟ, ਮਰਨ ਸਰਟੀਫ਼ੀਕੇਟ, ਲਾਇਸੈਂਸ, ਸਾਰੀ ਸਰਕਾਰੀ ਡਾਕੂਮੈਂਟ ਮਿਲ ਸਕਣ | ਸਿੰਗਲ ਵਿੰਡੋ ਸਿਸਟ ਬਣਾਇਆ ਜਾਵੇਗਾ | ਸਿੱਧੂ ਨੇ ਅਪਣੇ ਵਾਕਾਂ ਨੂੰ  ਦੁਹਰਾਉਂਦੇ ਹੋਏ ਕਿਹਾ ਕਿ ਜਾਂ ਤਾਂ ਪੰਜਾਬ 'ਚ ਮਾਫ਼ੀਆ ਰਹੇਗਾ ਜਾਂ ਸਿੱਧੂ ਰਹੇਗਾ |
ਸਿੱਧੂ ਨੇ ਅਪਣੇ ਸੰਬੋਧਨ 'ਚ ਕਿਹਾ ਕਿ ਉਨ੍ਹਾਂ ਨੂੰ  ਸੱਤਾ ਜਾਂ ਅਹੁਦੇ ਦਾ ਕੋਈ ਲਾਲਚ ਨਹੀਂ | ਉਹ ਸਿਰਫ਼ ਪੰਜਾਬ ਅਤੇ ਕਾਂਗਰਸ ਦੀ ਸੇਵਾ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਔਰਤ ਨੂੰ  ਸਿਲੰਡਰ, ਪੜ੍ਹਨ ਵਾਲੀਆਂ ਕੁੜੀਆਂ ਨੂੰ  ਵਜ਼ੀਫਾ ਰਾਸ਼ੀ ਅਤੇ ਪੰਜਾਬ 'ਚ ਪੰਚਾਇਤੀ ਰਾਜ ਕਾਇਮ ਕਰ ਕੇ ਰਾਜੀਵ ਗਾਂਧੀ ਦੇ ਸੁਫ਼ਨੇ ਨੂੰ  ਚਾਰ ਚੰਨ ਲਗਾਉਣਾ ਮੇਰਾ ਸੁਫ਼ਨਾ ਹੈ | ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ ਚਾਹੁੰਦਾ ਸਗੋਂ ਪੰਜਾਬ ਦੀ ਮਜ਼ਬੂਤ ਨੀਂਹ ਬਣ ਕੇ ਰਹਿਣਾ ਚਾਹੁੰਦਾ ਹਾਂ | ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਵੀ ਬਣਦੇ ਤਾਂ ਵੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਣਗੇ, ਕਿਉਂਕਿ ਉਹ ਪੰਜਾਬ ਨੂੰ  ਪਿਆਰ ਕਰਦੇ ਹਨ |

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement