
ਮੇਰੀ ਤਕਦੀਰ ਦਾ ਫੈਸਲਾ ਤੁਸੀਂ ਕਰਨਾ ਹੈ - ਕੈਪਟਨ ਸੰਧੂ
ਮੁੱਲਾਂਪੁਰ ਦਾਖਾ: ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਰਕਬਾ ਵਿਖੇ ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ ਗੱਗੂ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਸੇਵਾਦਾਰ ਹੋਣ ਦੇ ਨਾਤੇ ਕੀਤੇ ਗਏ ਕੰਮ ਸਭ ਦੇ ਸਾਹਮਣੇ ਹੈ, ਇਸ ਲਈ ਮੇਰੀ ਤਕਦੀਰ ਦਾ ਜੋ ਵੀ ਫੈਸਲਾ ਲੈਣਾ ਹੈ ਤੁਸੀਂ ਹੀ ਲੈਣਾ ਹੈ।
ਕੈਪਟਨ ਸੰਧੂ ਨੇ ਕਿਹਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਨਹੀਂ ਕਰਦੀਆਂ ਉਹ ਹਮੇਸਾਂ ਡੁੱਬ ਜਾਂਦੀਆਂ ਹਨ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਕੈਪਟਨ ਸੰਧੂ ਦੇ ਰੂਪ ਵਿਚ ਇਕ ਅਜਿਹਾ ਲੋਕ ਪੱਖੀ ਆਗੂ ਸਾਨੂੰ ਮਿਲਿਆ ਹੈ, ਜੋ ਲੋਕਾਂ ਦੇ ਦੁੱਖਾਂ-ਸੁੱਖਾਂ ਦਾ ਸਾਂਝੀ ਬਣਕੇ ਸਾਡੇ ਹਮੇਸਾਂ ਹਲਕਾ ਦਾਖਾ ਵਿਚ ਵਿਚਰ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕੈਪਟਨ ਸੰਧੂ ਦੇ ਮੋਢੇ ਨਾਲ ਮੋਢਾ ਜੋੜ ਕੇ ਹਲਕਾ ਦਾਖਾ ਵਿਚੋਂ ਵਿਧਾਨ ਸਭਾ ਚੋਣਾਂ 2022 ਦਾ ਕਿਲਾ ਫਤਿਹ ਕੀਤਾ ਜਾਵੇਗਾ।
ਕੈਪਟਨ ਸੰਧੂ ਨਾਲ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਮੁੱਲਾਂਪੁਰ ਸਰਪੰਚ, ਜਤਿੰਦਰ ਸਿੰਘ ਦਾਖਾ, ਸੁਭਾਸ਼ ਵਰਮਾ, ਰਾਜਨ ਵਰਮਾ, ਪਿਯੂਸ਼ ਵਰਮਾ, ਦੀਦਾਰ ਸਿੰਘ ਬੱਲ, ਜਬਰਜੰਗ ਸਿੰਘ, ਜਗਦੇਵ ਸਿੰਘ ਪੰਚ, ਧਰਮਿੰਦਰ ਸਿੰਘ ਪੰਚ, ਪਰਗਟ ਸਿੰਘ ਪੰਚ, ਕੁਲਵੰਤ ਕੌਰ ਪੰਚ, ਜਗਮੋਹਣ ਸਿੰਘ, ਹਰਪਾਲ ਸਿੰਘ, ਗੁਰਮੇਲ ਸਿੰਘ, ਗੁਰਬਚਨ ਸਿੰਘ,ਦਰਸ਼ਨ ਸਿੰਘ ਫੌਜੀ, ਸਰਬਜੀਤ ਸਿੰਘ, ਹਰਮਿੰਦਰ ਸਿੰਘ, ਗੁਰਦੇਵ ਸਿੰਘ, ਜਗਦੀਪ ਕੌਰ ਸਾਹਨੇਵਾਲ, ਨਰਿੰਦਰ ਕੌਰ ਸਾਹਨੇਵਾਲ, ਸਰਬਜੀਤ ਕੌਰ ਨਾਹਰ, ਤਜਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਕਰਮਜੀਤ ਕੌਰ ਤੇ ਹੋਰ ਵੀ ਵੱਡੀ ਤਾਦਾਦ ਵਿਚ ਵਰਕਰ ਹਾਜ਼ਰ ਸਨ।