ਮਾਂ ਨੇ 3 ਦਿਨ ਦੀ ਬੱਚੀ ਨੂੰ ਜ਼ਿੰਦਾ ਦਫ਼ਨਾਇਆ, ਮੌਤ 
Published : Feb 7, 2023, 12:08 pm IST
Updated : Feb 7, 2023, 12:08 pm IST
SHARE ARTICLE
Baby Girl
Baby Girl

ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਉਸ ਨੂੰ ਸ਼ੱਕ ਸੀ ਕਿ ਇਹ ਧੀ ਜਾਦੂ-ਟੂਣੇ ਤੋਂ ਪੈਦਾ ਹੋਈ ਹੈ।

ਮੁਹਾਲੀ - ਪੰਜਾਬ ਦੇ ਮੁਹਾਲੀ 'ਚ ਮਾਂ ਨੇ ਖੁਦ ਹੀ ਆਪਣੀ 3 ਦਿਨ ਦੀ ਬੱਚੀ ਦਾ ਕਤਲ ਕਰ ਦਿੱਤਾ। ਮਾਂ ਨੇ ਬੱਚੇ ਨੂੰ ਜ਼ਿੰਦਾ ਦਫ਼ਨਾ ਦਿੱਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਜਿਸ ਤੋਂ ਬਾਅਦ ਨਵਜੰਮੀ ਬੱਚੀ ਨੂੰ ਟੋਆ ਪੁੱਟ ਕੇ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ 'ਚ ਕਿਹਾ ਜਾ ਰਿਹਾ ਹੈ ਕਿ ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਸੀ। ਉਸ ਨੂੰ ਸ਼ੱਕ ਸੀ ਕਿ ਇਹ ਧੀ ਜਾਦੂ-ਟੂਣੇ ਤੋਂ ਪੈਦਾ ਹੋਈ ਹੈ।

ਪੁਲਿਸ ਮੁਤਾਬਕ ਪਿੰਡ ਕਰੋੜਾ ਦੀ ਰਹਿਣ ਵਾਲੀ ਅਨੀਤਾ ਰਾਣੀ ਨੇ ਸ਼ੁੱਕਰਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਪੂਰਾ ਪਰਿਵਾਰ ਖੁਸ਼ ਹੋ ਗਿਆ। ਅਨੀਤਾ ਬੱਚੇ ਨਾਲ ਘਰ ਹੀ ਸੀ। ਜਦੋਂ ਕਿ ਪਤੀ ਰਾਜਕੁਮਾਰ ਕੰਮ 'ਤੇ ਚਲਾ ਗਿਆ ਸੀ। ਮੁਲਜ਼ਮ ਦਾ ਪਤੀ ਪੇਂਟਰ ਦਾ ਕੰਮ ਕਰਦਾ ਹੈ। ਉਸ ਦੇ ਪਹਿਲਾਂ ਹੀ ਦੋ ਲੜਕੇ ਹਨ। ਇਨ੍ਹਾਂ ਦੀ ਉਮਰ ਕਰੀਬ 14 ਸਾਲ ਅਤੇ ਪੰਜ ਸਾਲ ਹੈ।

Baby Baby

ਪਤੀ ਰਾਜਕੁਮਾਰ ਅਨੁਸਾਰ ਜਦੋਂ ਉਹ ਆਪਣੇ ਕੰਮ ਤੋਂ ਘਰ ਪਰਤਿਆ ਤਾਂ ਉਸ ਨੇ ਬੱਚੀ ਨੂੰ ਨਹੀਂ ਦੇਖਿਆ। ਉਸ ਨੇ ਪਤਨੀ ਅਨੀਤਾ ਨੂੰ ਪੁੱਛਿਆ ਪਰ ਉਹ ਕੋਈ ਜਵਾਬ ਨਹੀਂ ਦੇ ਰਹੀ ਸੀ। ਜਿਸ ਕਾਰਨ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਔਰਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਖ਼ੁਦ ਜਾ ਕੇ ਬੱਚੀ ਨੂੰ ਟੋਏ 'ਚੋਂ ਬਾਹਰ ਕੱਢਿਆ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਲੈ ਗਈ। ਉੱਥੇ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਭੇਜ ਦਿੱਤਾ ਹਾਲਾਂਕਿ ਉਦੋਂ ਤੱਕ ਬੱਚੀ ਦੀ ਮੌਤ ਹੋ ਚੁੱਕੀ ਸੀ।

 ਇਹ ਵੀ ਪੜ੍ਹੋ - ਵਿਦੇਸ਼ 'ਚ ਵਧਿਆ ਸਿੱਖਾਂ ਦਾ ਮਾਣ, ਕੈਨੇਡੀਅਨ ਫ਼ੌਜ 'ਚ ਅਫ਼ਸਰ ਬਲਰਾਜ ਸਿੰਘ ਦਿਓਲ ਫੋਰਟੀਟਿਊਡ ਐਵਾਰਡ ਨਾਲ ਸਨਮਾਨਿਤ 

ਪੁਲਿਸ ਜਾਂਚ ਮੁਤਾਬਕ ਦੋਸ਼ੀ ਔਰਤ ਡਿਪ੍ਰੈਸ਼ਨ ਤੋਂ ਪੀੜਤ ਸੀ। ਕਰੀਬ 9 ਸਾਲ ਪਹਿਲਾਂ 2014 ਵਿਚ ਵੀ ਉਹ ਸੈਕਟਰ-17 ਦੇ ਇੱਕ ਨਿੱਜੀ ਹਸਪਤਾਲ ਤੋਂ ਡਿਪਰੈਸ਼ਨ ਦਾ ਇਲਾਜ ਕਰਵਾ ਚੁੱਕੀ ਹੈ। ਹਾਲਾਂਕਿ, ਅਚਾਨਕ ਉਸ ਨੇ ਇਲਾਜ ਅੱਧ ਵਿਚਾਲੇ ਛੱਡ ਦਿੱਤਾ। ਜਿਸ ਤੋਂ ਬਾਅਦ ਉਸ ਦੀ ਬੀਮਾਰੀ ਵਧਦੀ ਗਈ।
ਬੱਚੀ ਦੇ ਪਿਤਾ ਰਾਜਕੁਮਾਰ ਨੇ ਦੱਸਿਆ ਕਿ ਬੱਚੀ ਦੇ ਜਨਮ ਤੋਂ ਹੀ ਅਨੀਤਾ ਦੇ ਦਿਮਾਗ 'ਚ ਕੁੱਝ ਉਲਝਣ ਚੱਲ ਰਹੀ ਸੀ। ਉਹ ਅਕਸਰ ਕਿਹਾ ਕਰਦੀ ਸੀ ਕਿ ਉਸ ਨੇ ਇਸ ਬੱਚੇ ਨੂੰ ਜਨਮ ਨਹੀਂ ਦਿੱਤਾ। ਕਿਸੇ ਜਾਦੂ-ਟੂਣੇ ਕਾਰਨ ਇਹ ਉਸ ਦੀ ਕੁੱਖ ਵਿਚ ਆ ਗਈ। ਥਾਣਾ ਨਵਾਂਗਰਾਓਂ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਸਬੰਧੀ ਜਾਂਚ ਕਰ ਰਹੀ ਹੈ।

Tags: #punjab

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement