ਵਿਦੇਸ਼ 'ਚ ਵਧਿਆ ਸਿੱਖਾਂ ਦਾ ਮਾਣ, ਕੈਨੇਡੀਅਨ ਫ਼ੌਜ 'ਚ ਅਫ਼ਸਰ ਬਲਰਾਜ ਸਿੰਘ ਦਿਓਲ ਫੋਰਟੀਟਿਊਡ ਐਵਾਰਡ ਨਾਲ ਸਨਮਾਨਿਤ
Published : Feb 7, 2023, 11:11 am IST
Updated : Feb 7, 2023, 12:36 pm IST
SHARE ARTICLE
Balraj Singh Deol
Balraj Singh Deol

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਧਰੇ ਦਾ ਵਾਸੀ ਬਲਰਾਜ ਸਿੰਘ ਦਿਓਲ ਇਸ ਸਮੇਂ ਕੈਲਗਰੀ ਵਿਚ ਰਹਿ ਰਿਹਾ ਹੈ

ਕੈਲਗਰੀ - ਕਿਹਾ ਜਾਂਦਾ ਹੈ ਕਿ ਪੰਜਾਬੀ ਤੇ ਸਿੱਖ ਜਿੱਥੇ ਵੀ ਜਾਂਦੇ ਹਨ ਅਪਣੇ ਦੇਸ਼ ਦਾ ਰੌਸ਼ਨ ਕਰਦੇ ਹਨ। ਅਜਿਹਾ ਹੀ ਕੁੱਝ ਦਸਤਾਰਧਾਰੀ ਪੰਜਾਬੀ ਬਲਰਾਜ ਸਿੰਘ ਦਿਓਲ ਸੈਕੰਡ ਲੈਫਟੀਨੈਂਟ-ਆਰਟਿਲਰੀ ਅਫ਼ਸਰ ਨੇ ਕੀਤਾ ਹੈ, ਜੋ ਕਿ ਇਸ ਸਮੇਂ ਕੈਨੇਡਾ ਦੀ ਫ਼ੌਜ ਵਿਚ ਅਪਣੀ ਮਿਹਨਤ ਨਾਲ ਕੰਮ ਕਰ ਕੇ ਸਿੱਖਾਂ ਦੀ ਸ਼ਾਨ ਵਧਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਧਰੇ ਦਾ ਵਾਸੀ ਬਲਰਾਜ ਸਿੰਘ ਦਿਓਲ ਇਸ ਸਮੇਂ ਕੈਲਗਰੀ ਵਿਚ ਰਹਿ ਰਿਹਾ ਹੈ, ਜੋ ਕਿ 2008 ਵਿਚ ਕੈਨੇਡਾ ਆਇਆ ਸੀ। ਬਲਰਾਜ ਸਿੰਘ ਦਿਓਲ ਨੇ ਦੱਸਿਆ ਕਿ ਉਸ ਨੇ ਐਮ.ਐਸ.ਸੀ. (ਕੈਮਿਸਟਰੀ) ਤੇ ਬੀ.ਐੱਡ ਪਾਸ ਨੇ ਇਕ ਦਵਾਈ ਕੰਪਨੀ ਵਿਚ ਵਿਗਿਆਨੀ ਵਜੋਂ 5 ਸਾਲ ਤੋਂ ਵੀ ਵਧ ਸਮਾਂ ਕੰਮ ਕੀਤਾ।

ਇਹ ਵੀ ਪੜ੍ਹੋ - ਹੁਣ ਪਲਾਸਟਿਕ ਦੀਆਂ ਬੋਤਲਾਂ ਤੋਂ ਮੋਦੀ ਸਰਕਾਰ ਬਣਵਾਏਗੀ ਵਰਦੀਆਂ, ਹੋਈ ਅਹਿਮ ਸ਼ੁਰੂਆਤ

ਉਸ ਤੋਂ ਬਾਅਦ ਕੈਂਸਰ ਤੇ ਮਾਨਸਿਕ ਰੋਗਾਂ ਬਾਰੇ ਖੋਜ਼ ਕੀਤੀ। ਬਾਅਦ ਵਿਚ ਕੋਨਕੋਰਡੀਆ ਯੂਨੀਵਰਸਿਟੀ ਐਡਮਿੰਟਨ ਤੋਂ ਐਨਵਾਇਰਨਮੈਂਟਲ ਪਬਲਿਕ ਹੈਲਥ 'ਚ ਬੈਚਲਰ ਡਿਗਰੀ ਕਰਕੇ ਅਲਬਰਟਾ ਦੀਆਂ ਸਿਹਤ ਸੇਵਾਵਾਂ 'ਚ ਸਿਹਤ ਅਧਿਕਾਰੀ ਵਜੋਂ ਕੰਮ ਕੀਤਾ। ਬਲਰਾਜ ਸਿੰਘ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਫ਼ੌਜ ਵਿਚ ਭਰਤੀ ਹੋਵੇਗਾ। 15 ਨਵੰਬਰ 2017 ਨੂੰ ਉਸ ਨੇ ਕੈਨੇਡੀਅਨ ਫੋਰਸਜ਼ ਦੀ 20 ਫੀਲਡ ਰੈਜਮੈਂਟ ਵਿਚ ਸੈਕੰਡ ਲੈਫਟੀਨੈਂਟ-ਆਰਟਿਲਰੀ ਅਫਸਰ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਨੂੰ ਹੁਣ ਫੋਰਟੀਟਿਊਡ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।

ਦਰਅਸਲ ਇਹ ਐਵਾਰਡ ਉਸ ਮੈਂਬਰ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਆਪਣੇ ਸਾਥੀਆਂ ਦੀ ਨਜ਼ਰ 'ਚ ਵਾਤਾਵਰਣ ਜਨ ਸਿਹਤ ਦੇ ਖੇਤਰ 'ਚ ਇਕ ਖਾਸ ਚੁਣੌਤੀਪੂਰਨ ਸਥਿਤੀ ਨਾਲ ਨਜਿੱਠਣਾ ਪਿਆ ਹੈ। ਵਿਅਕਤੀ ਨੇ ਮੁਸ਼ਕਿਲ ਹਾਲਾਤ ਦੌਰਾਨ ਅਟੁੱਟ ਸਮਰਪਣ, ਲਗਨ ਅਤੇ ਪੇਸ਼ੇਵਰਤਾ ਦਿਖਾਈ ਹੈ। ਬਲਰਾਜ ਸਿੰਘ ਦਿਓਲ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਰਿਵਾਰ ਤੋਂ ਇਲਾਵਾ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ, ਪਿੰਡ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ। 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement