ਅਦਾਲਤ ਨੇ ਦੋਸ਼ੀ ਸੁਰਿੰਦਰ ਸਿੰਘ ਨੂੰ ਸੁਣਾਈ 20 ਸਾਲ ਦੀ ਕੈਦ ਤੇ 31 ਹਜ਼ਾਰ ਰੁਪਏ ਜੁਰਮਾਨਾ
ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਕੱਟਣੀ ਪਵੇਗੀ ਇੱਕ ਸਾਲ ਹੋਰ ਕੈਦ
3 ਸਾਲ 37 ਦਿਨ ਬਾਅਦ ਆਇਆ ਕੋਰਟ ਦਾ ਫ਼ੈਸਲਾ
ਹੁਸ਼ਿਆਰਪੁਰ : ਡਰਾ ਧਮਕਾ ਕੇ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਦਰਿੰਦੇ ਨੂੰ ਆਖਰਕਾਰ ਕੋਰਟ ਨੇ ਸਜ਼ਾ ਸੁਣਾ ਦਿਤੀ ਹੈ। ਐਡੀਸ਼ਨਲ ਅਤੇ ਜ਼ਿਲ੍ਹਾ ਸੈਸ਼ਨ ਜੱਜ ਦੀ ਫਾਸਟ ਟਰੈਕ ਸਪੈਸ਼ਲ ਕੋਰਟ ਨੇ 10ਵੀਂ ਦੀ ਵਿਦਿਆਰਥਣ ਨੂੰ ਉਸ ਦੇ ਭਰਾ ਅਤੇ ਮਾਂ ਨੂੰ ਮਾਰਨ ਦੀ ਧਮਕੀ ਦੇ ਕੇ ਸਰੀਰਕ ਸਬੰਧ ਬਣਾਉਣ ਵਾਲੇ ਦੋਸ਼ੀ ਮੂੰਹ ਬੋਲੇ ਪਿਤਾ ਸੁਰਿੰਦਰ ਸਿੰਘ ਨਿਵਾਸੀ ਮੁਹੱਲਾ ਟਿੱਬਾ ਸਾਹਿਬ ਹਾਲ ਨਿਵਾਸੀ ਮਾਡਲ ਟਾਊਨ ਨੂੰ 20 ਸਾਲ ਦੀ ਕੈਦ ਅਤੇ 31 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਜੁਰਮਾਨਾ ਨਾ ਦੇਣ ਦੀ ਸੂਰਤ ਵਿਚ ਦੋਸ਼ੀ ਨੂੰ ਇੱਕ ਸਾਲ ਹੋਰ ਕੈਦ ਕੱਟਣੀ ਪਵੇਗੀ। ਕੋਰਟ ਨੇ ਉਕਤ ਫੈਸਲੇ ਦਾ ਨਿਪਟਾਰਾ 3 ਸਾਲ 37 ਦਿਨ ਵਿਚ ਕੀਤਾ ਹੈ।
ਇਹ ਵੀ ਪੜ੍ਹੋ: Aaron Finch: ਆਸਟ੍ਰੇਲੀਆ ਦੇ T20 ਕਪਤਾਨ Aaron Finch ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਜ਼ਿਕਰਯੋਗ ਹੈ ਕਿ ਇੱਕ ਨਾਬਾਲਗ ਲੜਕੀ ਨੇ 23 ਫ਼ਰਵਰੀ 2020 ਨੂੰ ਥਾਣਾ ਮਾਡਲ ਟਾਊਨ ਪੁਲਿਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਕਿਸੇ ਗੱਲ ਨੂੰ ਲੈ ਕੇ ਉਸ ਦੇ ਮਾਤਾ-ਪਿਤਾ ਵਿਚ ਅਣਬਣ ਹੋ ਗਈ ਤਾਂ ਚਾਰ ਸਾਲ ਪਹਿਲਾਂ ਉਸ ਦੀ ਮਾਂ ਉਸ ਨੂੰ ਅਤੇ ਭਰਾ ਨੂੰ ਲੈ ਕੇ ਬਾਬਾ ਸੁਰਿੰਦਰ ਸਿੰਘ ਕੋਲ ਰਹਿਣ ਲੱਗ ਪਈ ਸੀ। ਸੁਰਿੰਦਰ ਸਿੰਘ ਉਸ ਨੂੰ ਆਪਣੀ ਧੀ ਮੰਨਦਾ ਸੀ। ਕੁਝ ਮਹੀਨਿਆਂ ਬਾਅਦ ਸੁਰਿੰਦਰ ਸਿੰਘ ਨੇ ਇੱਕ ਦਿਨ ਘਰ ਵਿਚ ਉਸ ਨੂੰ ਇਕੱਲੀ ਵੇਖ ਕੇ ਜਾਨੋਂ ਮਾਰਨ ਦੀ ਧਮਕੀ ਦਿਤੀ ਅਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਵੀ ਬਣਾਇਆ।
ਇਹ ਵੀ ਪੜ੍ਹੋ: ਵਿਦੇਸ਼ ਵਾਪਸ ਜਾਣ ਲਈ ਨੌਜਵਾਨਾਂ ਨੇ ਲਗਾਇਆ ਅਜਿਹਾ ਜੁਗਾੜ ਕਿ ਖਾਣੀ ਪਈ ਜੇਲ੍ਹ ਦੀ ਹਵਾ
ਦੋਸ਼ੀ ਨੇ ਦੱਸਿਆ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਦੋਸ਼ੀ ਸੁਰਿੰਦਰ ਸਿੰਘ ਰੋਜ਼ ਉਸ ਨਾਲ ਜ਼ਬਰਦਸਤੀ ਕਰਨ ਲੱਗਾ। 23 ਫ਼ਰਵਰੀ 2020 ਨੂੰ ਘਰ ਵਿਚ ਸੀ ਅਤੇ ਇਸ ਦੌਰਾਨ ਉਸ ਨੇ ਲੜਕੀ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਉਸ ਦੀ ਮਾਂ ਅਤੇ ਭਰਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਨਾਲ ਜਿਸਮਾਨੀ ਸ਼ੋਸ਼ਣ ਕੀਤਾ।
ਇਸ ਘਟਨਾ ਤੋਂ ਬਾਅਦ ਲੜਕੀ ਬੇਹੋਸ਼ ਹੋ ਗਈ ਜਿਸ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਹੋਸ਼ ਵਿਚ ਆਉਣ ਮਗਰੋਂ ਲੜਕੀ ਨੇ ਸਾਰੀ ਜਾਣਕਾਰੀ ਆਪਣੀ ਮਾਂ ਨੂੰ ਦੱਸੀ ਜਿਸ 'ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।