Aaron Finch: ਆਸਟ੍ਰੇਲੀਆ ਦੇ T20 ਕਪਤਾਨ Aaron Finch ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

By : KOMALJEET

Published : Feb 7, 2023, 11:18 am IST
Updated : Feb 7, 2023, 11:18 am IST
SHARE ARTICLE
Aaron Finch (file photo)
Aaron Finch (file photo)

2021 ਵਿੱਚ ਜਿੱਤਿਆ ਸੀ ਵਿਸ਼ਵ ਕੱਪ

ਮੈਲਬਰਨ : ਆਸਟ੍ਰੇਲੀਆ ਦੇ ਟੀ-20 ਕਪਤਾਨ ਆਰੋਨ ਫਿੰਚ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਫਿੰਚ ਨੇ ਪਿਛਲੇ ਸਾਲ ਵਨਡੇ ਤੋਂ ਸੰਨਿਆਸ ਲੈ ਲਿਆ ਸੀ ਅਤੇ ਹੁਣ ਉਸ ਨੇ ਟੀ-20 ਤੋਂ ਵੀ ਸੰਨਿਆਸ ਲੈ ਲਿਆ ਹੈ। ਫਿੰਚ ਆਸਟ੍ਰੇਲੀਆ ਦੀ 2021 ਟੀ-20 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸਨ। ਫਿੰਚ ਟੀ-20 ਵਿੱਚ ਆਸਟ੍ਰੇਲੀਆ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ।

ਇਹ ਵੀ ਪੜ੍ਹੋ: ਨਨਕਾਣਾ ਸਾਹਿਬ ਵਿਖੇ ਹੋਈ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ, ਸ਼ਿਕਾਇਤ ਮਗਰੋਂ ਦਰਜ ਹੋਈ FIR 

ਆਸਟ੍ਰੇਲੀਆ ਦਾ ਸਭ ਤੋਂ ਸਫਲ ਕਪਤਾਨ ਫਿੰਚ, ਬਿਗ ਬੈਸ਼ ਲੀਗ (BBL) ਵਿੱਚ ਮੈਲਬੋਰਨ ਰੇਨੇਗੇਡਸ ਲਈ ਖੇਡਣਾ ਜਾਰੀ ਰੱਖਣਗੇ। ਸਾਲ 2022 ਫਿੰਚ ਲਈ ਬਤੌਰ ਕਪਤਾਨ ਚੰਗਾ ਨਹੀਂ ਰਿਹਾ। ਮੇਜ਼ਬਾਨ ਆਸਟ੍ਰੇਲੀਆ ਟੀ-20 ਵਿਸ਼ਵ ਕੱਪ 'ਚ ਨਾਕਆਊਟ ਦੌਰ 'ਚ ਜਗ੍ਹਾ ਬਣਾਉਣ 'ਚ ਨਾਕਾਮ ਰਿਹਾ। ਇਸ ਕਾਰਨ ਉਨ੍ਹਾਂ ਦੀ ਕਪਤਾਨੀ ਵੀ ਸ਼ੱਕ ਦੇ ਘੇਰੇ 'ਚ ਆ ਗਈ।

ਇਹ ਵੀ ਪੜ੍ਹੋ:  ਗੋਰਿਆਂ ਤੋਂ ਭਾਰਤ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ- ਵੀਰੇਂਦਰ ਸਹਿਵਾਗ 

ਸੰਨਿਆਸ ਲਈ ਜਾਰੀ ਬਿਆਨ 'ਚ ਫਿੰਚ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਮੈਂ 2024 ਦਾ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕਾਂਗਾ। ਇਸ ਲਈ ਹੁਣ ਰਿਟਾਇਰਮੈਂਟ ਲੈਣ ਦਾ ਸਹੀ ਸਮਾਂ ਹੈ। ਮੈਨੂੰ ਅਗਲੇ ਟੀ-20 ਵਿਸ਼ਵ ਕੱਪ ਲਈ ਟੀਮ ਬਣਾਉਣ ਅਤੇ ਨਵਾਂ ਕਪਤਾਨ ਤੈਅ ਕਰਨ ਲਈ ਪ੍ਰਬੰਧਨ ਨੂੰ ਸਮਾਂ ਦੇਣਾ ਚਾਹੀਦਾ ਹੈ। 12 ਸਾਲ ਤੱਕ ਕਪਤਾਨੀ ਕਰਨਾ ਅਤੇ ਦੁਨੀਆ ਦੇ ਸਰਵੋਤਮ ਖਿਡਾਰੀਆਂ ਨਾਲ ਖੇਡਣਾ ਬਹੁਤ ਵਧੀਆ ਰਿਹਾ।

ਇਹ ਵੀ ਪੜ੍ਹੋ:ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਈਰਾਨ 'ਚ ਜਿੱਤਿਆ ਸੋਨ ਤਮਗ਼ਾ

ਫਿੰਚ ਨੇ ਟੀ-20 ਕ੍ਰਿਕੇਟ ਦੁਆਰਾ ਰਿਕਾਰਡ ਬਣਾਏ। ਉਹ ਆਸਟ੍ਰੇਲੀਆ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਕਪਤਾਨ ਬਣੇ। ਉਨ੍ਹਾਂ ਨੂੰ 2013 ਵਿੱਚ ਟੀ-20 ਦੀ ਕਪਤਾਨੀ ਸੌਂਪੀ ਗਈ ਸੀ। ਫਿੰਚ ਨੇ 76 ਮੈਚਾਂ ਵਿੱਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਬਤੌਰ ਕਪਤਾਨ ਸਭ ਤੋਂ ਜ਼ਿਆਦਾ ਮੈਚ ਖੇਡੇ ਹਨ। ਫਿੰਚ 3120 ਦੌੜਾਂ ਦੇ ਨਾਲ ਆਸਟ੍ਰੇਲੀਆ ਦਾ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ ਖਿਡਾਰੀ ਵੀ ਹੈ।

ਆਰੋਨ ਫਿੰਚ ਨੇ 2011 'ਚ ਇੰਗਲੈਂਡ ਖ਼ਿਲਾਫ਼ ਵਨਡੇ ਮੈਚ 'ਚ ਆਸਟ੍ਰੇਲੀਆ ਲਈ ਆਪਣਾ ਵਨਡੇ ਡੈਬਿਊ ਕੀਤਾ ਸੀ।  ਉਨ੍ਹਾਂ ਨੇ ਕੁੱਲ 146 ਵਨਡੇ ਖੇਡੇ ਅਤੇ 5406 ਦੌੜਾਂ ਬਣਾਈਆਂ। ਟੀ-20 'ਚ ਉਨ੍ਹਾਂ ਨੇ 103 ਮੈਚ ਖੇਡੇ ਅਤੇ 3120 ਦੌੜਾਂ ਬਣਾਈਆਂ। ਫਿੰਚ ਦੇ ਬੱਲੇ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 19 ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਫਿੰਚ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 31 ਅਕਤੂਬਰ 2022 ਨੂੰ ਆਇਰਲੈਂਡ ਖ਼ਿਲਾਫ਼ ਖੇਡਿਆ ਸੀ। ਇਸ 'ਚ ਉਨ੍ਹਾਂ ਨੇ 63 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ।

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement