Punjab News: ਲੁਧਿਆਣਾ 'ਚ ਅਫ਼ਸਰਾਂ ਦੀ ਮਿਲੀਭੁਗਤ ਨਾਲ ਘਪਲਾ, 2 ਪ੍ਰਾਪਰਟੀ ਡੀਲਰਾਂ ਸਮੇਤ 3 ਗ੍ਰਿਫ਼ਤਾਰ
Published : Feb 7, 2024, 7:43 am IST
Updated : Feb 7, 2024, 7:43 am IST
SHARE ARTICLE
GLADA
GLADA

ਗਲਾਡਾ ਦੇ ਦਫ਼ਤਰ 'ਚੋਂ ਫਾਈਲਾਂ ਚੋਰੀ ਕਰ ਕੇ ਬਣਾਏ ਮ੍ਰਿਤਕਾਂ ਦੀ ਜਾਇਦਾਦ ਦੇ ਜਾਅਲੀ ਦਸਤਾਵੇਜ਼

Punjab News: ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਦਫ਼ਤਰ ਤੋਂ ਪਰਵਾਸੀ ਭਾਰਤੀਆਂ ਅਤੇ ਮ੍ਰਿਤਕ ਲੋਕਾਂ ਦੀਆਂ ਜਾਇਦਾਦਾਂ ਦੀਆਂ ਫਾਈਲਾਂ ਗਾਇਬ ਕਰ ਉਨ੍ਹਾਂ ਦੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਵੇਚਣ ਵਾਲੇ ਦੋ ਪ੍ਰਾਪਰਟੀ ਡੀਲਰਾਂ ਅਤੇ ਕਲਰਕ ਦੀ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਹੁਣ ਤਕ ਉਹ ਕਰੋੜਾਂ ਰੁਪਏ ਦੇ ਸ਼ਾਪ ਕਮ ਆਫਿਸ (SCO) ਭੂ ਮਾਫੀਆ ਨੂੰ ਵੇਚ ਚੁੱਕੇ ਹਨ।

ਮਾਮਲੇ ਵਿਚ ਮੁਲਜ਼ਮ ਪ੍ਰਾਪਰਟੀ ਡੀਲਰ ਮਨਦੀਪ ਸਿੰਘ, ਉਪਜੀਤ ਉਰਫ ਮਨੂ ਅਤੇ ਗਲਾਡਾ ਦੇ ਕਲਰਕ ਅਮਿਚ ਕੁਮਾਰ ਦੀ ਪਤਨੀ ਮੀਨਾਕਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਪਜੀਤ ਗਲਾਡਾ ਦੇ ਡੁਪਲੀਕੇਟ ਪੇਪਰ ਤਿਆਰ ਕਰਦਾ ਸੀ। ਉਹ ਇਸ ਵਿਚ ਗਲਾਡਾ ਦੇ ਸੀਨੀਅਰ ਅਧਿਕਾਰੀਆਂ ਦੇ ਜਾਅਲੀ ਦਸਤਖਤ ਕਰਵਾ ਕੇ ਭੂ ਮਾਫੀਆ ਦੀ ਮਦਦ ਨਾਲ ਲੋਕਾਂ ਨੂੰ ਵੇਚਦਾ ਸੀ। ਗਲਾਡਾ ਦੇ ਕੁੱਝ ਕਰਮਚਾਰੀ ਮ੍ਰਿਤਕਾਂ ਅਤੇ ਪਰਵਾਸੀ ਭਾਰਤੀਆਂ ਦੀ ਜਾਇਦਾਦ ਨੂੰ ਤਬਦੀਲ ਕਰਨ ਵਿਚ ਮਦਦ ਕਰਦੇ ਸਨ। ਇਨ੍ਹਾਂ ਫਾਈਲਾਂ ਨੂੰ ਗਲਾਡਾ ਦੇ ਦਫ਼ਤਰ ਵਿਚੋਂ ਗਾਇਬ ਕਰ ਕੇ ਇਨ੍ਹਾਂ ਦੀਆਂ ਡੁਪਲੀਕੇਟ ਫਾਈਲਾਂ ਤਿਆਰ ਕੀਤੀਆਂ ਗਈਆਂ ਸਨ। ਇਸੇ ਤਰ੍ਹਾਂ ਦੁੱਗਰੀ ਫੇਜ਼ ਵਨ ਅਤੇ ਦੁੱਗਰੀ ਫੇਜ਼-2 ਦੀਆਂ ਮੰਡੀਆਂ ਵਿਚ ਬਣੇ ਐਸ.ਸੀ.ਓਜ਼. ਕਰੋੜਾਂ ਰੁਪਏ ਵਿਚ ਵੇਚੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਜਾਂਚ ਲਈ ਬਣਾਈ ਜਾਵੇਗੀ ਕਮੇਟੀ

ਇਸ ਦੌਰਾਨ ਗੇਲਾਡਾ ਦੇ ਅਸਟੇਟ ਅਫਸਰ ਅੰਕੁਰ ਮਹੇਂਦੂ ਨੇ ਦਸਿਆ ਕਿ ਫਾਈਲ ਬਾਹਰ ਕਿਵੇਂ ਗਈ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਵੀ ਏਜੰਟ ਜਾਂ ਪ੍ਰਾਪਰਟੀ ਡੀਲਰ ਨੂੰ ਸਰਕਾਰੀ ਫਾਈਲ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਸ ਲਈ ਇਕ ਕਮੇਟੀ ਬਣਾਈ ਜਾ ਰਹੀ ਹੈ ਅਤੇ ਗਲਾਡਾ ਵਲੋਂ ਫਾਈਲ ਬਾਹਰ ਕੱਢਣ ਵਾਲੇ ਕਿਸੇ ਵੀ ਮੁਲਾਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 (For more Punjabi news apart from Punjab News Scam with collusion of officers in Ludhiana, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement