Sangrur News : ਸੰਗਰੂਰ ’ਚ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ 

By : BALJINDERK

Published : Feb 7, 2025, 4:30 pm IST
Updated : Feb 7, 2025, 4:30 pm IST
SHARE ARTICLE
ਮ੍ਰਿਤਕ ਬਲਵੀਰ ਸਿੰਘ (56) ਅਤੇ ਪਤਨੀ ਸੁੱਖ ਕੌਰ (52)
ਮ੍ਰਿਤਕ ਬਲਵੀਰ ਸਿੰਘ (56) ਅਤੇ ਪਤਨੀ ਸੁੱਖ ਕੌਰ (52)

Sangrur News : ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਦੋਵਾਂ ਨੇ ਨਿਗਲੀ ਸਲਫ਼ਾਸ

Sangrur News in Punjabi : ਸੁਨਾਮ ਨੇੜਲੇ ਪਿੰਡ ਮਾਡਲ ਟਾਊਨ ਨੰਬਰ 2 (ਸ਼ੇਰੋ)  ਵਿਖੇ ਆਰਥਿਕ ਤੰਗੀ ਤੋਂ ਤੰਗ ਆ ਕੇ ਪਤੀ ਪਤਨੀ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਛੋਟੀ ਕਿਸਾਨੀ ਨਾਲ ਸੰਬੰਧਿਤ ਕਿਸਾਨ ਬਲਵੀਰ ਸਿੰਘ ਚਾਰ ਏਕੜ ਦਾ ਮਾਲਕ ਸੀ, ਪਰ ਘਰ ’ਚ ਆਰਥਿਕ ਤੰਗੀ ਰਹਿਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਦਾ ਭਰਾ ਅਤੇ ਪੁੱਤਰ ਰਿਸ਼ਤੇਦਾਰੀ ’ਚ ਮਰਗਤ ਹੋਣ ’ਤੇ ਬਾਹਰ ਗਏ ਹੋਏ ਸਨ ਅਤੇ ਪਿੱਛੋਂ ਬਲਵੀਰ ਸਿੰਘ (56) ਅਤੇ ਉਸਦੀ ਪਤਨੀ ਸੁੱਖ ਕੌਰ (52) ਵੱਲੋਂ ਘਰ ਵਿੱਚ ਸਲਫ਼ਾਸ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।

ਉਹ ਆਪਣੇ ਪਿੱਛੇ ਇੱਕ ਪੁੱਤਰ ਨੂੰਹ ਅਤੇ ਪੋਤਾ ਛੱਡ ਗਏ ਹਨ। ਇਸ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੱਧੂ ਨੇ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਵਾਪਰੀ ਛੋਟੀ ਕਿਸਾਨੀ ਨਾਲ ਸੰਬੰਧਿਤ ਆਰਥਿਕ ਮੰਦਹਾਲੀ ਕਾਰਨ ਪਤੀ ਪਤਨੀ ਵੱਲੋਂ ਕੀਤੀ ਖੁਦਕੁਸ਼ੀ ਬਹੁਤ ਹੀ ਦੁਖਦਾਈ ਘਟਨਾ ਹੈ, ਬਲਵੀਰ ਸਿੰਘ ਚਾਰ ਭਰਾ ਸਨ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਖੇਤੀਬਾੜੀ ਘਾਟੇਵੰਦ ਸਾਬਤ ਹੋ ਰਹੀ ਹੈ ਖਰਚੇ ਵਧ ਰਹੇ ਹਨ। ਮਹਿੰਗਾਈ ਕਾਰਨ ਪ੍ਰੀਵਾਰਾਂ ਨੂੰ ਅਪਣਾ ਜੀਵਨ ਬਸਰ ਕਰਨਾ ਮੁਸ਼ਕਲਾਂ ਹੋ ਰਿਹਾ ਹੈ, ਸਰਕਾਰ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।

(For more news apart from Husband and wife committed suicide in Sangrur News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement