
ਪੈਦਲ ਪਨਾਮਾ ਦੇ ਜੰਗਲਾਂ ਨੂੰ ਪਾਰ ਕਰ ਕੇ 25 ਜਨਵਰੀ ਨੂੰ ਹੋਇਆ ਸੀ US ’ਚ ਦਾਖ਼ਲ
ਅਸੀਂ ਜਾਣਦੇ ਹਾਂ ਕਿ ਜਦੋਂ ਤੋਂ ਅਮਰੀਕਾ ਸਰਕਾਰ ਦੀ ਵਾਂਗਡੋਰ ਟਰੰਪ ਨੇ ਸੰਭਾਲੀ ਹੈ ਤਾਂ ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬੀਆਂ ’ਤੇ ਡੀਪੋਰਟ ਦਾ ਖ਼ਤਰਾ ਮੰਡਰਾ ਰਿਹਾ ਹੈ। ਪੰਜਾਬ ਦੇ ਜਿਹੜੇ ਪੰਜਾਬੀ ਨੌਜਵਾਨਾਂ ਨੂੰ ਆਪਣੀ ਜ਼ਮੀਨਾਂ ਵੇਚ ਕੇ, ਕਰਜ਼ਾ ਚੁੱਕ ਕੇ ਜਾਂ ਫਿਰ ਆਪਣਾ ਘਰ ਬਾਰ ਵੇਚ ਕੇ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ ਉਨ੍ਹਾਂ ਦੇ ਦਿਲਾਂ ’ਤੇ ਕੀ ਬੀਤ ਰਹੀ ਹੋਵੇਗੀ, ਇਹ ਉਹ ਹੀ ਜਾਣਦੇ ਹਨ।
ਹੁਣ ਤੁਸੀਂ ਉਨ੍ਹਾਂ ਮਾਪਿਆਂ ਦੇ ਮੱਥੇ ’ਤੇ ਤਿਉੜੀਆਂ ਦੇਖ ਸਕਦੇ ਹੋ ਜਿਨ੍ਹਾਂ ਨੇ ਆਪਣੇ ਧੀ-ਪੁੱਤਾਂ ਨੂੰ 35, 40 ਜਾਂ ਫਿਰ 75 ਲੱਖ ਲਗਾ ਕੇ ਅਮਰੀਕਾ ਜਾਂ ਫਿਰ ਹੋਰ ਦੇਸ਼ਾਂ ਵਿਚ ਭੇਜਿਆ ਹੈ। ਅੱਜ ਅਮਰੀਕਾ ਤੋਂ ਖ਼ਤਰੇ ਘੰਟੀ ਆ ਰਹੀ ਹੈ ਜਿੱਥੇ ਦੀ ਇਕ ਏਜੰਸੀ ਨੇ ਅੰਕੜੇ ਕੱਢੇ ਹਨ ਕਿ ਅਮਰੀਕਾ ਵਿਚ 7 ਲੱਖ ਦੇ ਕਰੀਬ ਗ਼ੈਰਕਾਨੂੰਨੀ ਢੰਗ ਨਾਲ ਜਾਂ ਫਿਰ ਡੰਕੀ ਲੱਗਾ ਕੇ ਆ ਕੇ ਰਹਿ ਰਹੇ ਹਨ।
ਟਰੰਪ ਨੇ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਹੀ ਆਪਣਾ ਪਹਿਲਾ ਬਿਆਨ ਇਹ ਦਿਤਾ ਸੀ ਕਿ ਜਿਹੜੇ ਲੋਕ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਗ਼ਰੀਬ ਲੋਕਾਂ ਨੇ ਆਪਣੇ ਬੱਚੇ ਕਰਜ਼ੇ ਚੁੱਕ ਕੇ, ਜ਼ਮੀਨਾਂ ਤੇ ਘਰ-ਬਾਰ ਵੇਚ ਕੇ ਵਿਦੇਸ਼ਾਂ ਵਿਚ ਭੇਜੇ ਹਨ ਉਹ ਇਹ ਘਾਟਾ ਕਿੰਦਾਂ ਪੂਰਾ ਕਰਨਗੇ।
Photo
ਬੀਤੇ ਦਿਨੀ ਟਰੰਪ ਸਰਕਾਰ ਨੇ ਭਰਤ ਦੇ 104 ਭਾਰਤੀ ਵਾਪਸ ਭੇਜੇ ਸਨ ਜਿਨ੍ਹਾਂ ਵਿਚ 30 ਪੰਜਾਬੀ ਸਨ। ਉਨ੍ਹਾਂ ਵਿਚੋਂ ਹੀ ਫਗਵਾੜੇ ਦੇ ਇਕ ਪਿੰਡ ਦਾ ਨੌਜਵਾਨ ਜਸਕਰਨ ਸਿੰਘ ਵੀ ਹੈ, ਜਿਸ ਦੇ ਮਾਪਿਆਂ ਨੇ ਆਪਣੇ ਪੁੱਤਰ ਜਸਕਰਨ ਸਿੰਘ ਦੇ ਚੰਗੇ ਭਵਿੱਖ ਲਈ ਉਸ ਨੂੰ 45 ਲੱਖ ਲਗਾ ਕੇ ਅਮਰੀਕਾ ਭੇਜਿਆ ਸੀ, ਜੋ ਕਿ 6 ਮਹੀਨੇ ਪਹਿਲਾਂ ਆਪਣੇ ਘਰ ਤੋਂ ਆਪਣੇ ਚੰਗੇ ਭਵਿੱਲ ਲਈ ਅਲੱਗ-ਅਲੱਗ ਦੇਸ਼ਾਂ ਜਾਂ ਫਿਰ ਜੰਗਲਾਂ ਵਿਚੋਂ ਹੁੰਦਾ ਹੋਇਆ 25 ਜਨਵਰੀ ਨੂੰ ਅਮਰੀਕਾ ’ਚ ਦਾਖ਼ਲ ਹੋਇਆ ਸੀ, ਜਿਸ ਨੂੰ ਟਰੰਪ ਸਰਕਾਰ ਨੇ ਬੀਤੇ ਦਿਨੀ ਭਾਰਤ ਵਾਪਸ ਭੇਜ ਦਿਤਾ ਹੈ।
ਉਨ੍ਹਾਂ ਦੇ ਪਿਤਾ ਜੀ ਨੇ ਰੋਜ਼ਾਨਾ ਸਪੋਸਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਸਕਰਨ ਸਿੰਘ 6-7 ਮਹੀਨੇ ਪਹਿਲਾਂ ਗਿਆ ਸੀ ਜੋ ਕਿ ਪਹਿਲਾਂ ਦੁਬਈ ਗਿਆ ਜਿਥੇ ਏਜੰਟ ਨੇ ਉਸ ਨੂੰ ਢਾਈ ਮਹੀਨੇ ਰੱਖਿਆ ਤੇ ਬਾਅਦ ਵਿਚ ਕਈ ਦੇਸ਼ਾਂ ’ਚੋਂ ਹੁੰਦਾ ਹੋਇਆ ਮੈਕਸੀਕੋ ਪੁਜਾ ਤੇ ਜੰਗਲਾਂ ਨੂੰ ਪਾਰ ਕਰ ਕੇ 25 ਜਨਵਰੀ 2025 ਨੂੰ ਜਸਕਰਨ ਸਿੰਘ ਅਮਰੀਕਾ ਵਿਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਸਾਡੀ ਉਸ ਨਾਲ ਗੱਲਬਾਤ ਹੋਣੀ ਬੰਦ ਹੋ ਗਈ।
ਉਨ੍ਹਾਂ ਕਿਹਾ ਕਿ ਜਸਕਰਨ ਸਿੰਘ ਨੂੰ ਏਜੰਟ ਪਹਿਲਾਂ ਜਾਂ ਜਹਾਜ਼ ਰਾਹੀ ਲੈ ਗਿਆ ਤੇ ਫ਼ਿਰ ਪਨਾਮਾ ਦੇ ਜੰਗਲਾਂ ਵਿਚ 4 ਦਿਨ ਤੌਰ ਕੇ ਤੇ ਇਕ ਦਿਨ ਕਿਸਤੀ ਰਾਹੀਂ ਵੀ ਲੈ ਕੇ ਗਿਆ। ਉਨ੍ਹਾਂ ਕਿਹਾ ਕਿ ਏਜੰਟ ਨੇ ਸਾਡੇ ਤੋਂ 45 ਲੱਖ ਰੁਪਏ ਲਏ ਸਨ, ਜੋ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਤੋਂ ਲੈ ਕੇ ਏਜੰਟ ਨੂੰ ਦਿਤੇ ਸਨ। ਉਨ੍ਹਾਂ ਕਿਹਾ ਕਿ ਸਾਨੂੰ ਡਿਪੋਰਟ ਬਾਰੇ ਕੋਈ ਜਾਣਕਾਰੀ ਨਹੀਂ ਸੀ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਏਅਰਪੋਰਟ ਤੋਂ ਜਸਕਰਨ ਸਿੰਘ ਦਾ ਸਾਨੂੰ ਫ਼ੋਨ ਆਇਆ ਕਿ ਮੈਨੂੰ ਟਰੰਪ ਸਰਕਾਰ ਨੇ ਭਾਰਤ ਵਾਪਸ ਭੇਜ ਦਿਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਏਜੰਟ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਤਾਂ ਜੋ ਜਿਹੜੇ ਪੈਸੇ ਲਗਾ ਕੇ ਅਸੀਂ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਉਹ ਵਾਪਸ ਹੋ ਸਕਣ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਰਿਸ਼ਤੇਦਾਰਾਂ ਤੋਂ ਲਏ ਪੈਸੇ ਵਾਪਸ ਕਰ ਸਕਣ। ਉਨ੍ਹਾਂ ਕਿਹਾ ਕਿ ਸਾਡਾ ਪੁੱਤਰ ਸਾਨੂੰ ਹੌਂਸਲਾ ਦੇ ਰਿਹਾ ਹੈ ਕਿ ਮੈਂ ਠੀਕ ਠਾਕ ਘਰ ਤਾਂ ਵਾਪਸ ਆ ਗਿਆ ਹਾਂ, ਤੁਸੀਂ ਚਿੰਤਾ ਨਹੀਂ ਕਰਨੀ ਮੈਂ ਠੀਕ ਹਾਂ। ਉਨ੍ਹਾਂ ਕਿਹਾ ਕਿ ਜਸਕਰਨ ਸਿੰਘ ਚਾਰ ਭੈਣਾਂ ਦਾ ਇਕੱਲਾ ਭਰਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਬੇਟਾ ਦੋਨੋ ਖੇਤੀ ਕਰਦੇ ਹਾਂ ਤੇ ਅਸੀਂ ਚੰਗੇ ਭਵਿੱਖ ਲਈ ਆਪਣੇ ਪੁੱਤਰ ਨੂੰ ਅਕਰੀਕਾ ਭੇਜਿਆ ਸੀ।