ਪਾਕਿਸਤਾਨ ਨੇ ਰਾਤੋ-ਰਾਤ ਤੈਨਾਤ ਕੀਤੇ ਸਰਹੱਦ ‘ਤੇ ਟੈਂਕ..
Published : Mar 7, 2019, 5:58 pm IST
Updated : Mar 7, 2019, 5:58 pm IST
SHARE ARTICLE
Pakistani Tank
Pakistani Tank

ਪਾਕਿਸਤਾਨ ਨੇ ਸਰਹੱਦ 'ਤੇ ਰਾਤੋ ਰਾਤ ਟੈਂਕ ਤੈਨਾਤ ਕਰ ਦਿੱਤੇ। ਹੁਸੈਨੀਵਾਲਾ ਬਾਰਡਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਨੇ ਇੱਥੇ  ਦੀ ਸਰਹੱਦ ਦੇ...

ਹੁਸੈਨੀਵਾਲਾ : ਪਾਕਿਸਤਾਨ ਨੇ ਸਰਹੱਦ 'ਤੇ ਰਾਤੋ ਰਾਤ ਟੈਂਕ ਤੈਨਾਤ ਕਰ ਦਿੱਤੇ। ਹੁਸੈਨੀਵਾਲਾ ਬਾਰਡਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਨੇ ਇੱਥੇ  ਦੀ ਸਰਹੱਦ ਦੇ ਨਾਲ ਲੱਗਦੇ ਅੱਠ ਪਿੰਡ ਖਾਲੀ ਕਰਵਾਏ ਹਨ। ਭਾਰਤੀ ਸਰਹੱਦ ਵਾਸੀ, ਪਾਕਿਸਤਾਨ ਦੀ ਸਰਹੱਦ 'ਤੇ ਤੇਜ਼ ਹੋਈ ਹਲਚਲ ਮੰਗਲਵਾਰ ਰਾਤ ਤੋਂ ਮਹਿਸੂਸ ਕਰ ਰਹੇ ਹਨ। ਟੈਂਕ ਦੀ ਤੈਨਾਤੀ ਤੋਂ ਬਾਅਦ ਬੀਐਸਐਫ ਨੇ ਵੀ ਸਰਹੱਦ 'ਤੇ ਸਰਗਰਮੀਆਂ ਵਧਾ ਦਿੱਤੀਆਂ ਹਨ, ਪਰ ਲੋਕਾਂ ਨੂੰ ਅਜੇ ਕਿਸੇ ਤਰ੍ਹਾਂ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਹਨ।

BSF, India BSF, India

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੰਗਲਵਾਰ ਰਾਤ ਦੇ ਸਮੇਂ ਢੋਲ ਨਗਾੜਿਆਂ ਦੀ ਆਵਾਜ਼ ਦੇ ਵਿਚ ਉਨ੍ਹਾਂ ਟੈਂਕਾਂ ਦੀ ਆਵਾਜ਼ ਵੀ ਲਗਾਤਾਰ ਸੁਣਾਈ ਦੇ ਰਹੀ ਸੀ। ਚਿੰਤਾ ਦੇ ਕਾਰਨ ਰਾਤ ਭਰ ਉਹ ਸੌਂ ਨਹੀਂ ਸਕੇ। ਪਾਕਿਸਤਾਨ ਦੀ ਇਸ ਹਰਕਤ ਤੋਂ ਬਾਅਦ ਬੁੱਧਵਾਰ ਨੂੰ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਸਰਹੱਦ 'ਤੇ ਸੁਰੱਖਿਆ ਦੀ ਸਮੀਖਿਆ ਕੀਤੀ। ਸਰਹੱਦੀ ਪਿੰਡ ਦੇ ਨਿਵਾਸੀ ਤਾਰਾ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਪੌਣੇ ਦਸ ਵਜੇ ਉਨ੍ਹਾਂ ਪਾਕਿਸਤਾਨ ਪਿੰਡ ਰਜੋਵਾਲਾ, ਮਹਾਲਮ ਅਤੇ ਹਾਕੁ ਵਾੜਾ ਵੱਲ ਢੋਲ ਨਗਾੜਿਆਂ ਦੀ ਆਵਾਜ਼ ਸੁਣਾਈ ਦਿੱਤੀ।

India and PakistanIndia and Pakistan

ਉਨ੍ਹਾਂ ਸੋਚਿਆ ਕਿ ਕੁਝ ਦਿਨਾਂ ਤੋਂ ਇਨ੍ਹਾਂ ਪਿੰਡਾਂ ਵਿਚ ਸੰਨਾਟਾ ਸੀ ਅਤੇ ਲੋਕਾਂ ਨੂੰ ਇੱਥੋਂ ਹਟਾ ਦਿੱਤਾ ਸੀ ਤੇ ਅਚਾਨਕ ਰਾਤ ਸਮੇਂ ਢੋਲ ਨਗਾੜੇ ਕਿਉਂ ਵੱਜਣ ਲੱਗੇ। ਤਾਰਾ ਸਿੰਘ ਨੇ ਦੱਸਿਆ ਕਿ ਧਿਆਨ ਨਾਲ ਸੁਣਨ 'ਤੇ ਉਨ੍ਹਾਂ ਢੋਲ ਨਗਾੜੇ ਦੀ ਆਵਾਜ਼ ਸੁਣਾਈ ਪਈ। ਇਸ ਦੌਰਾਨ ਬਾਹਰ ਆਏ ਤਾਂ ਸਰਹੱਦ 'ਤੇ ਪਾਕਿ ਸੈਨਾ ਦੇ ਵਾਹਨਾਂ ਦੇ ਦੌੜਨ ਦੀ ਆਵਾਜ਼ਾਂ ਸਾਫ ਸੁਣਾਈ ਦੇ ਰਹੀਆਂ ਸਨ।

Pakistani Tank Pakistani Tank

ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਾਕਿ 'ਤੇ ਕੋਈ ਭਰੋਸਾ ਨਹੀਂ ਹੈ। 1965 ਅਤੇ 1971 ਦੇ ਵਿਚ ਵੀ ਧੋਖੇ ਨਾਲ  ਪਾਕਿਸਤਾਨ ਵਿਚ ਭਾਰਤ 'ਤੇ ਹਮਲਾ ਕੀਤਾ ਸੀ। 1971 ਵਿਚ ਭਾਰਤ ਵਲੋਂ ਫ਼ੌਜ ਦੇ ਜਵਾਨ ਪਾਰਟੀ ਕਰ ਰਹੇ ਸੀ ਤਾਂ ਪਾਕਿ ਨੇ ਜੰਗ ਛੇੜ ਦਿੱਤੀ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement