ਪੰਜਾਬ ਦੇ ਖ਼ਜ਼ਾਨੇ ’ਤੇ ਭਾਰੀ ਪਈ ਨਿਵੇਸ਼ ਸੰਮੇਲਨਾਂ ਦੀ ਟਹਿਲ ਸੇਵਾ, ਪੌਣੇ ਪੰਜ ਸਾਲਾਂ ਦੌਰਾਨ ਹੋਇਆ 7.10 ਕਰੋੜ ਦਾ ਖਰਚਾ
Published : Mar 7, 2022, 10:26 am IST
Updated : Mar 7, 2022, 10:26 am IST
SHARE ARTICLE
Investment Summit Heavy on Punjab's Treasury
Investment Summit Heavy on Punjab's Treasury

ਪੌਣੇ ਪੰਜ ਸਾਲਾਂ ਦੌਰਾਨ ਸੂਬੇ ਵਿਚ ਨਿਵੇਸ਼ ਲਿਆਉਣ ਲਈ ਸਰਕਾਰ ਵਲੋਂ ਕਰੀਬ 133 ਸੰਮੇਲਨ, ਦੌਰੇ ਅਤੇ ਪ੍ਰੋਗਰਾਮ ਕੀਤੇ ਗਏ

 

 

ਚੰਡੀਗੜ੍ਹ: ਪਿਛਲੇ ਪੰਜ ਸਾਲਾਂ ਦੌਰਾਨ ਹੋਏ ਪੰਜਾਬ ਸਰਕਾਰ ਦੇ ਨਿਵੇਸ਼ ਸੰਮੇਲਨਾਂ ਦੀ ਟਹਿਲ ਸੇਵਾ ਪੰਜਾਬ ਦੇ ਖ਼ਜ਼ਾਨੇ ਉੱਤੇ ਭਾਰੀ ਪਈ ਹੈ। ਪੌਣੇ ਪੰਜ ਸਾਲਾਂ ਦੌਰਾਨ ਸੂਬੇ ਵਿਚ ਨਿਵੇਸ਼ ਲਿਆਉਣ ਲਈ ਸਰਕਾਰ ਵਲੋਂ ਕਰੀਬ 133 ਸੰਮੇਲਨ, ਦੌਰੇ ਅਤੇ ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ ਦਾ 7.10 ਕਰੋੜ ਦਾ ਖਰਚਾ ਆਇਆ ਹੈ। ਸਰਾਕਰੀ ਤੱਥਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕੀਤੇ ਕੌਮਾਂਤਰੀ ਦੌਰਿਆਂ ਅਤੇ ਕੌਮਾਂਤਰੀ ਸੰਮੇਲਨਾਂ ਉੱਤੇ 2.66 ਕਰੋੜ ਰੁਪਏ ਖਰਚ ਕੀਤੇ ਗਏ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸੰਘ ਨੇ 25 ਅਕਤੂਬਰ 2018 ਨੂੰ ਇਜ਼ਰਾਈਲ ਦਾ ਦੌਰਾ ਕੀਤਾ ਸੀ, ਜਿਸ ਦਾ ਖਰਚ 60.72 ਲੱਖ ਆਇਆ ਸੀ। ਇਸ ਦੌਰੇ ਦੇ ਨਤੀਜਿਆਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ।

Captain Amarinder Singh Captain Amarinder Singh

ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੁਝ ਅਧਿਕਾਰੀ 22 ਜਨਵਰੀ 2019 ਨੂੰ ਸਵਿਟਜ਼ਰਲੈਂਡ ਵਿਖੇ ‘ਵਰਲਡ ਇਕਨਾਮਿਕ ਫੋਰਮ’ ਵਿਚ ਹਿੱਸਾ ਲੈਣ ਗਏ, ਜਿਸ ਉੱਤੇ 39.01 ਲੱਖ ਦਾ ਖਰਚਾ ਆਇਆ ਸੀ। ਇਸ ਤੋਂ ਬਾਅਦ ਉਹ ਜਨਵਰੀ 2020 ਨੂੰ ਮੁੜ ਸਵਿਟਜ਼ਰਲੈਂਡ ਗਏ, ਇਸ ਦੌਰਾਨ ਉੱਤੇ ਵੀ 58.47 ਲੱਖ ਰੁਪਏ ਖਰਚੇ ਗਏ। 3 ਤੋਂ 5 ਸਤੰਬਰ 2018 ਨੂੰ ਸਿੰਗਾਪੁਰ ਵਿਚ ਨਿਵੇਸ਼ ਸੰਮੇਲਨ ਹੋਇਆ, ਜਿਸ ਦਾ ਖਚਰਾ 29.97 ਲੱਖ ਰੁਪਏ ਅਤੇ ਨਵੰਬਰ 2018 ਵਿਚ ਜਰਮਨੀ ਵਿਚ ਹੋਏ ਸੰਮੇਲਨ ਦਾ 20.20 ਲੱਖ ਰੁਪਏ ਖਰਚਾ ਆਇਆ ਸੀ।

Manpreet badalManpreet badal

ਇਸੇ ਤਰ੍ਹਾਂ 2017 ਵਿਚ ਮੁੰਬਈ ਵਿਖੇ ਹੋਏ ਸੰਮੇਲਨ ਦਾ ਖਰਚਾ 27.39 ਲੱਖ ਰੁਪਏ ਆਇਆ ਸੀ। ਕੈਪਟਨ ਸਰਕਾਰ ਦੇ ਕਾਰਜਕਾਲ ਦਾ ਸਭ ਤੋਂ ਪਹਿਲਾ ਸੰਮੇਲਨ 10 ਤੋਂ 12 ਅਪ੍ਰੈਲ 2017 ਨੂੰ ਮੁੰਬਈ ਦੇ ਤਾਜ ਮਹਿਲ ਪੈਲੇਸ ਵਿਚ ਕੀਤਾ, ਜਿਸ ਦਾ ਖਚਰਾ 24.67 ਲੱਖ ਰੁਪਏ ਆਇਆ ਸੀ। 22 ਤੋਂ 27 ਜੁਲਾਈ 2019 ਵਿਚ ਪੰਜਾਬ ਸਰਕਾਰ ਦੇ ਵਫ਼ਦ ਨੇ ਤਾਇਵਾਨ ਦਾ ਦੌਰਾ ਕੀਤਾ, ਇਸ ਦਾ ਖਰਚਾ 11.17 ਲੱਖ ਰੁਪਏ ਆਇਆ। ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਤੋਂ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਵੇਰਵੇ ਦੱਸਦੇ ਹਨ ਕਿ ਕਾਂਗਰਸ ਸਰਕਾਰ ਵਲੋਂ ਪੌਣੇ ਪੰਜ ਸਾਲਾਂ ਦੌਰਾਨ 300 ਨਿਵੇਸ਼ ਸਮਝੌਤੇ ਕੀਤੇ ਗਏ। 16 ਮਾਰਚ 2017 ਤੋਂ 31 ਜਨਵਰੀ 2022 ਤੱਕ ਹੋਏ ਇਹਨਾਂ ਸਮਝੌਤਿਆਂ ਵਿਚੋਂ ਸਿਰਫ 13 ਸਮਝੌਤੇ ਹੀ ਹਕੀਕਤ ਬਣੇ ਹਨ, ਜੋ ਕਿ ਸਿਰਫ 4.33 ਫੀਸਦ ਬਣਦੇ ਹਨ।

Charanjit Singh ChanniCharanjit Singh Channi

ਇਹਨਾਂ 13 ਕੇਸਾਂ ਵਿਚ ਸਨਅਤੀ ਉਤਪਾਦਨ ਸ਼ੁਰੂ ਹੋ ਚੁੱਕਾ ਹੈ। 300 ਸਮਝੌਤਿਆਂ ਵਿਚੋਂ 54 ਸਮਝੌਤਿਆਂ ਵਿਚ ਅਸਲੀ ਨਿਵੇਸ਼ ਹੋਣਾ ਸ਼ੁਰੂ ਹੋਇਆ ਹੈ ਜੋ 18 ਫੀਸਦੀ ਬਣਦਾ ਹੈ। ਸਰਕਾਰ ਵਲੋਂ ਇਹਨਾਂ ਪੰਜ ਸਾਲਾਂ ਦੌਰਾਨ 53,289 ਕਰੋੜ ਦੇ ਨਿਵੇਸ਼ ਸਮਝੌਤੇ ਕੀਤੇ ਗਏ, ਜਿਨ੍ਹਾਂ ਵਿਚੋਂ 1783 ਕਰੋੜ ਦੇ ਨਿਵੇਸ਼ ਦਾ ਸਨਅਤੀ ਉਤਪਾਦਨ ਸ਼ੁਰੂ ਹੋ ਸਕਿਆ ਹੈ। 24,984 ਕਰੋੜ ਦੇ ਨਿਵੇਸ਼ ਦੇ ਕੰਮ ਸ਼ੁਰੂ ਹੋ ਚੁੱਕੇ ਹਨ। ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਸਰਕਾਰ ਦੇ ਕੌਮੀ ਅਤੇ ਕੌਮਾਂਤਰੀ ਸੰਮੇਲਨ ਕੁਝ ਖਾਸ ਰੰਗ ਨਹੀ ਦਿਖਾ ਸਕੇ। ਮੁੱਖ ਮੰਤਰੀ ਚਰਨਜੀਤ ਸਿੰਘ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਸਭ ਤੋਂ ਮਹਿੰਗਾ ਸੰਮੇਲਨ ਹੋਇਆ। ਇਹ ਸੰਮੇਲਨ 26 ਅਤੇ 27 ਅਕਤੂਬਰ 2021 ਨੂੰ ਲੁਧਿਆਣਾ ਅਤੇ ਚੰਡੀਗੜ੍ਹ ਵਿਖੇ ਹੋਏ। ਇਹਨਾਂ ਦੋ ਦਿਨਾਂ ਦਾ ਖਰਚਾ 1.31 ਕਰੋੜ ਰੁਪਏ ਆਇਆ। ਇਸ ਤੋਂ ਇਲਾਵਾ 7 ਦਸੰਬਰ 2021 ਨੂੰ ਹੋਈ ਇਕ ਸਲਾਹਕਾਰੀ ਮੀਟਿੰਗ ਦਾ ਖਰਚਾ 3.54 ਲੱਖ ਰੁਪਏ ਆਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement