
ਛੇ ਰਾਜਾਂ ਤੋਂ ਚੁਣੇ ਜਾਣਗੇ ਸੰਸਦ ਮੈਂਬਰ
ਚੰਡੀਗੜ੍ਹ - ਰਾਜ ਸਭਾ ਦੀਆਂ 13 ਸੀਟਾਂ ਲਈ 31 ਮਾਰਚ ਨੂੰ ਵੋਟਾਂ ਹੋਣਗੀਆਂ। ਭਾਰਤੀ ਚੋਣ ਕਮਿਸ਼ਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਜਿਨ੍ਹਾਂ 13 ਸੀਟਾਂ 'ਤੇ ਚੋਣਾਂ ਹੋਣੀਆਂ ਹਨ, ਉਨ੍ਹਾਂ 'ਚ ਪੰਜਾਬ, ਕੇਰਲ, ਅਸਾਮ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਨਾਗਾਲੈਂਡ ਸ਼ਾਮਲ ਹਨ। ਰਾਜ ਸਭਾ ਦੀਆਂ 13 ਸੀਟਾਂ ਲਈ 31 ਮਾਰਚ ਨੂੰ ਦੋ-ਸਾਲਾ ਚੋਣਾਂ ਹੋਣੀਆਂ ਹਨ। 6 ਰਾਜਾਂ ਲਈ 13 ਸੀਟਾਂ 'ਤੇ ਹੋਣ ਵਾਲੀ ਇਸ ਚੋਣ ਦੇ ਰਾਜ ਵਾਰ ਅੰਕੜੇ ਇਸ ਪ੍ਰਕਾਰ ਹਨ। ਪੰਜਾਬ ਦੀਆਂ ਪੰਜ, ਕੇਰਲ ਦੀਆਂ ਤਿੰਨ, ਅਸਾਮ ਦੀਆਂ ਦੋ ਅਤੇ ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਨਾਗਾਲੈਂਡ ਦੀਆਂ ਇੱਕ-ਇੱਕ ਸੀਟ ਲਈ ਵੋਟਾਂ ਪੈਣਗੀਆਂ।
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਸਾਰੇ 5 ਸੰਸਦ ਮੈਂਬਰਾਂ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦਾ 6 ਸਾਲ ਦਾ ਕਾਰਜਕਾਲ 9 ਅਪ੍ਰੈਲ ਨੂੰ ਪੂਰਾ ਹੋ ਜਾਵੇਗਾ।