ਅਮਰੀਕੀ ਜੈੱਟ 'ਚ ਚੀਨ ਦਾ ਝੰਡਾ ਲਗਾ ਰੂਸ 'ਤੇ ਜਾ ਕੇ ਬੰਬ ਸੁੱਟ ਦਿਉ : ਟਰੰਪ
Published : Mar 7, 2022, 7:42 am IST
Updated : Mar 7, 2022, 7:42 am IST
SHARE ARTICLE
image
image

ਅਮਰੀਕੀ ਜੈੱਟ 'ਚ ਚੀਨ ਦਾ ਝੰਡਾ ਲਗਾ ਰੂਸ 'ਤੇ ਜਾ ਕੇ ਬੰਬ ਸੁੱਟ ਦਿਉ : ਟਰੰਪ


ਵਾਸ਼ਿੰਗਟਨ, 6 ਮਾਰਚ : ਯੂਕਰੇਨ ਯੁੱਧ 'ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੇਹੱਦ ਹੈਰਾਨ ਕਰ ਦੇਣ ਵਾਲਾ ਬਿਆਨ ਦਿਤਾ | ਟਰੰਪ ਨੇ ਕਿਹਾ ਕਿ ਅਮਰੀਕਾ ਅਪਣੇ ਫ਼ਾਈਟਰ ਜੈੱਟ 'ਚ ਚੀਨ ਦਾ ਝੰਡਾ ਲਗਾਏ ਅਤੇ ਫਿਰ ਰੂਸ 'ਤੇ ਜਾ ਕੇ ਬੰਬ ਸੁੱਟ ਦੇਵੇ | ਟਰੰਪ ਦਾ ਬਿਆਨ ਕਾਫੀ ਅਜੀਬ ਹੈ ਅਤੇ ਇਸ ਤੋਂ ਪਹਿਲਾਂ ਵੀ ਯੂਕਰੇਨ ਯੁੱਧ ਲਈ ਟਰੰਪ, ਮੌਜੂਦਾ ਅਮਰੀਕੀ ਪ੍ਰਸ਼ਾਸਨ ਨੂੰ  'ਡਰਪੋਕ' ਦਸ ਚੁੱਕੇ ਹਨ | ਟਰੰਪ ਨੇ ਕਿਹਾ ਕਿ ਅਮਰੀਕਾ ਨੂੰ  ਅਪਣੇ ਐੱਫ-22 ਲੜਾਕੂ ਜਹਾਜ਼ਾਂ 'ਤੇ ਚੀਨੀ ਝੰਡਾ ਲਗਾਉਣਾ ਚਾਹੀਦਾ ਹੈ ਤੇ ਰੂਸ ਨੂੰ  ਬੰਬ ਨਾਲ ਉਡਾ ਦੇਣਾ ਚਾਹੀਦਾ ਹੈ ਫਿਰ ਅਸੀਂ ਕਹਾਂਗੇ ਕਿ ਇਹ ਕੰਮ ਚੀਨ ਨੇ ਕੀਤਾ ਹੈ | ਟਰੰਪ ਨੇ ਅੱਗੇ ਕਿਹਾ ਕਿ ਸਾਡੇ ਅਜਿਹਾ ਕਰਨ ਤੋਂ ਬਾਅਦ ਰੂਸ ਤੇ ਚੀਨ ਆਪਸ ਵਿਚ ਲੜਨਗੇ ਅਤੇ ਅਸੀਂ ਬੈਠ ਕੇ ਦੇਖਾਂਗੇ | ਟਰੰਪ ਦੇ ਇੰਨਾ ਬੋਲਣ ਨਾਲ ਪ੍ਰੋਗਰਾਮ ਵਿਚ ਮੌਜੂਦ ਸਾਰੇ ਲੋਕ ਹਸਣ ਲੱਗੇ ਤੇ ਟਰੰਪ ਵੀ ਹੱਸ ਰਹੇ ਸਨ |     (ਏਜੰਸੀ)

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement