Patiala News : ਪਟਿਆਲਾ 'ਚ 9 ਕਿਲੋ ਚਰਸ ਸਮੇਤ ਬਿਹਾਰ ਤੋਂ ਆਏ 4 ਤਸਕਰ ਗ੍ਰਿਫਤਾਰ
Published : Mar 7, 2024, 6:58 pm IST
Updated : Mar 7, 2024, 6:58 pm IST
SHARE ARTICLE
4 smugglers from Bihar arrested with 9 kg charas in Patiala News in punjabi
4 smugglers from Bihar arrested with 9 kg charas in Patiala News in punjabi

Patiala News : ਮੁਲਜ਼ਮ ਔਰਤਾਂ ਦੀ ਆੜ ਵਿਚ ਕਰਨ ਆਏ ਸੀ ਨਸ਼ਾ ਸਪਲਾਈ

4 smugglers from Bihar arrested with 9 kg charas in Patiala News in punjabi:  ਪਟਿਆਲਾ ਦੇ ਰਾਜਪੁਰਾ ਦੀ ਸਦਰ ਪੁਲਿਸ ਸਟੇਸ਼ਨ ਦੀ ਟੀਮ ਨੇ ਬਿਹਾਰ ਤੋਂ ਸਪਲਾਈ ਕੀਤੀ 9 ਕਿਲੋਗ੍ਰਾਮ ਚਰਸ ਦੀ ਖੇਪ ਬਰਾਮਦ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਚਰਸ ਔਰਤਾਂ ਦੀ ਆੜ ਵਿੱਚ ਸਪਲਾਈ ਕੀਤੀ ਜਾਂਦੀ ਸੀ ਅਤੇ ਇਹ ਲੋਕ ਪੰਜਾਬ ਵਿੱਚ ਦਾਖਲ ਹੁੰਦੇ ਹੀ ਰਾਜਪੁਰਾ ਵਿਚ ਫੜੇ ਗਏ। ਥਾਣਾ ਸਦਰ ਰਾਜਪੁਰਾ ਵਿਚ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਕਿਉਂਕਿ ਬਸੰਤਪੁਰਾ ਇਲਾਕੇ ਤੋਂ ਦੋ ਔਰਤਾਂ ਅਤੇ ਉੱਪਲਹੇੜੀ ਤੋਂ ਇੱਕ ਔਰਤ ਅਤੇ ਇੱਕ ਪੁਰਸ਼ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Gold and silver prices today: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ 

ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੇ ਅਧੀਨ ਪੈਂਦੇ ਬਸੰਤਪੁਰਾ ਚੌਕੀ ਦੇ ਇੰਚਾਰਜ ਏਐਸਆਈ ਅਮਰਜੀਤ ਸਿੰਘ ਨੇ ਏਜੀ ਰਿਜ਼ੋਰਟ ਬਸੰਤਪੁਰਾ ਵਿਖੇ ਨਾਕਾ ਲਾਇਆ ਹੋਇਆ ਸੀ। ਇੱਥੇ ਕੁਸੁਮ ਦੇਵ ਨਾਇਕ ਟੋਲਾ ਜ਼ਿਲ੍ਹਾ ਮੋਤੀਹਾਰ ਬਿਹਾਰ ਅਤੇ ਗੁਣੀਆ ਦੇਵੀ, ਮੋਤੀਹਾਰ ਬਿਹਾਰ ਨੂੰ ਚੈਕਿੰਗ ਲਈ ਰੋਕਿਆ ਗਿਆ। ਇਨ੍ਹਾਂ ਵਿਅਕਤੀਆਂ ਕੋਲੋਂ ਚਾਰ ਕਿੱਲੋ ਚਰਸ ਬਰਾਮਦ ਹੋਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: Canada News: ਕੈਨੇਡਾ 'ਚ 25 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ 

ਸਦਰ ਰਾਜਪੁਰਾ ਪੁਲਿਸ ਦੀ ਟੀਮ ਨੇ ਉੱਪਲਹੇੜੀ ਨੇੜੇ ਨਾਕਾ ਲਾਇਆ ਹੋਇਆ ਸੀ। ਇੱਥੇ ਪਰਰਾਮ ਗਯਾ ਸਾਹਨੀ ਪਿੰਡ ਧਬਟੋਲਾ ਜ਼ਿਲ੍ਹਾ ਮੋਤੀਹਾਰ ਬਿਹਾਰ ਅਤੇ ਰੰਜੂ ਕੁਮਾਰ ਗੋਪਾਲਪੁਰ ਮੋਤੀਹਾਰ ਬਿਹਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੈਕਿੰਗ ਦੌਰਾਨ ਦੋਵਾਂ ਕੋਲੋਂ ਪੰਜ ਕਿੱਲੋ ਚਰਸ ਬਰਾਮਦ ਹੋਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 4 smugglers from Bihar arrested with 9 kg charas in Patiala News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement