Abohar News : ਭੇਡਾਂ ਦੇ ਵਾੜੇ 'ਚ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਮੌਤ
Published : Mar 7, 2024, 12:24 pm IST
Updated : Mar 7, 2024, 12:53 pm IST
SHARE ARTICLE
Wild animal attack in sheep fold Abohar News in punjabi
Wild animal attack in sheep fold Abohar News in punjabi

Abohar News: 27 ਗੰਭੀਰ ਜ਼ਖ਼ਮੀ, ਪਿੰਡ 'ਚ ਦਹਿਸ਼ਤ ਦਾ ਮਾਹੌਲ

Wild animal attack in sheep fold Abohar News in punjabi : ਅਬੋਹਰ ਦੇ ਪਿੰਡ ਸੀਤੋ ਗੁੰਨੋ ਵਿਚ ਇਕ ਅਣਪਛਾਤੇ ਜੰਗਲੀ ਜਾਨਵਰ ਨੇ ਇੱਕ ਵਿਅਕਤੀ ਦੇ ਭੇਡਾਂ ਦੇ ਵਾੜੇ 'ਚ ਹਮਲਾ ਕਰਕੇ ਦਰਜਨਾਂ ਭੇਡਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਲਹੂ ਲੁਹਾਣ ਕਰ ਦਿਤਾ। ਜਿਸ ਕਾਰਨ 53 ਭੇਡਾਂ ਦੀ ਮੌਤ ਹੋ ਗਈ, ਜਦਕਿ 27 ਜ਼ਖ਼ਮੀ ਹੋ ਗਈਆਂ। ਸੂਚਨਾ ਮਿਲਦੇ ਹੀ ਵੈਟਰਨਰੀ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖ਼ਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿਤਾ।

ਇਹ ਵੀ ਪੜ੍ਹੋ: HighCourt News: ਕਿਸਾਨ ਅੰਦੋਲਨ 'ਤੇ ਹਾਈਕੋਰਟ ਦੀ ਸਖ਼ਤ ਟਿੱਪਣੀ, ਪ੍ਰਦਰਸ਼ਨਕਾਰੀ ਹਥਿਆਰ ਲੈ ਕੇ ਉਥੇ ਕੋਈ ਜੰਗ ਲੜਨ ਜਾ ਰਹੇ? 

ਜਾਣਕਾਰੀ ਅਨੁਸਾਰ ਅਮਿਤ ਕੁਮਾਰ ਨੇ ਦਸਿਆ ਕਿ ਉਸ ਦੇ ਘਰ ਤੋਂ ਕੁਝ ਦੂਰੀ 'ਤੇ ਗੈਸ ਏਜੰਸੀ ਨੇੜੇ ਭੇਡਾਂ ਦਾ ਵਾੜਾ ਹੈ, ਜਿਸ ਵਿਚ 80 ਭੇਡਾਂ ਰਹਿੰਦੀਆਂ ਹਨ | ਅੱਜ ਸਵੇਰੇ ਜਦੋਂ ਉਹ ਵਾੜੇ ਵਿਚ ਗਿਆ ਤਾਂ ਦੇਖਿਆ ਕੇ ਵਾੜੇ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਅਤੇ 80 ਭੇਡਾਂ ਵਿਚੋਂ 46 ਭੇਡਾਂ ਅਤੇ ਉਨ੍ਹਾਂ ਦੇ 7 ਬੱਚੇ ਮਰੇ ਪਏ ਸਨ ਜਦਕਿ ਬਾਕੀ ਭੇਡਾਂ ਗੰਭੀਰ ਰੂਪ ਵਿਚ ਫੱਟੜ ਸਨ।

ਇਹ ਵੀ ਪੜ੍ਹੋ: Khelo India News: ਖੇਲੋ ਇੰਡੀਆ ਮੁਕਾਬਲਿਆਂ ’ਚ ਤਗਮਾ ਜੇਤੂਆਂ ਨੂੰ ਮਿਲੇਗੀ ਸਰਕਾਰੀ ਨੌਕਰੀ- ਕੇਂਦਰੀ ਖੇਡ ਮੰਤਰੀ 

ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ 'ਤੇ ਲੋਕ ਇਕੱਠੇ ਹੋ ਗਏ ਅਤੇ ਹੈਰਾਨ ਰਹਿ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਵੈਟਰਨਰੀ ਵਿਭਾਗ ਦੇ ਡਾ. ਮਨਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਵੀ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਭੇਡਾਂ ਦਾ ਇਲਾਜ ਸ਼ੁਰੂ ਕਰ ਦਿੱਤਾ |

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਾ.ਮਨਦੀਪ ਸਿੰਘ ਨੇ ਦੱਸਿਆ ਕਿ ਮਰੀਆਂ ਹੋਈਆਂ ਭੇਡਾਂ ਦੇ ਮੂੰਹ ਨੂੰ ਕਿਸੇ ਜੰਗਲੀ ਜਾਨਵਰ ਨੇ ਹਮਲਾ ਕਰ ਦਿੱਤਾ ਸੀ। ਇਹ ਕਿਹੜਾ ਜਾਨਵਰ ਸੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਸ ਸਬੰਧੀ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਿਸ਼ਾਨ ਤੋਂ ਹੀ ਪਤਾ ਲੱਗੇਗਾ।

ਫਿਲਹਾਲ ਮ੍ਰਿਤਕ ਭੇਡਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ। ਇੱਥੇ ਭੇਡਾਂ ਦੇ ਮਾਲਕ ਅਮਿਤ ਕੁਮਾਰ ਨੇ ਸਥਾਨਕ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਉਂਕਿ ਉਹ ਇਨ੍ਹਾਂ ਭੇਡਾਂ ਦੀ ਮਦਦ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।

(For more news apart from Wild animal attack in sheep fold Abohar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement