
ਜਥੇਦਾਰ ਨੂੰ ਲਗਾਉਣ ਅਤੇ ਹਟਾਉਣ ਲਈ ਕੋਈ ਵਿਧੀ ਵਿਧਾਨ ਨਹੀਂ- ਬਲਜੀਤ ਸਿੰਘ ਦਾਦੂਵਾਲ
ਚੰਡੀਗੜ੍ਹ: ਗਿਆਨੀ ਰਘਬੀਰ ਸਿੰਘ ਨੂੰ ਹਟਾਓਣ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਬੜੀ ਦੁਬਿਧਾ ਕ੍ਰਏਟ ਕੀਤੀ ਹੈ ਕਿ ਪ੍ਰਧਾਨ ਤੋਂ ਬਿਨ੍ਹਾਂ ਹੀ ਜਥੇਦਾਰ ਨੂੰ ਹਟਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਨੂੰ ਲਗਾਉਣ ਲਈ ਕੋਈ ਵਿਧੀ ਵਿਧਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਕੋਲ ਕੋਈ ਅਧਿਕਾਰ ਨਹੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਲਗਾਉਣ ਲਈ ਕੋਈ ਵਿਧੀ ਹੋਣਾ ਚਾਹੀਦੀ ਹੈ ਅਤੇ ਹਟਾਉਣ ਦਾ ਵੀ ਢਾਂਚਾ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤੱਕ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਹੁਕਮ ਮੰਨਦੇ ਹਨ ਉਦੋਂ ਤੱਕ ਸੇਵਾਵਾਂ ਜਾਰੀ ਰਹਿੰਦੀਆਂ ਹਨ ਜਦੋਂ ਇਹ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਮੰਨਣਾ ਹੱਟ ਜਾਂਦੇ ਹਨ ਉਦੋ ਹੀ ਇੰਨ੍ਹਾਂ ਹਟਾ ਦਿੱਤਾ ਜਾਂਦਾ ਹੈ।