
7 ਮੈਂਬਰੀ ਕਮੇਟੀ ਨੂੰ ਵੀ ਅਕਾਲੀ ਦਲ ਨਹੀਂ ਮੰਨ ਰਿਹਾ: ਸੁਰਜੀਤ ਰੱਖੜਾ
ਚੰਡੀਗੜ੍ਹ: ਜਥੇਦਾਰਾਂ ਨੂੰ ਹਟਾਉਣ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਾਡੇ ਪੰਜਾਬ ਅਤੇ ਸਿੱਖਾਂ ਲਈ ਇਹ ਕਾਲਾ ਦਿਨ ਹੈ। ਉਨ੍ਹਾਂ ਨੇ ਕਿਹਾ ਹੈ ਕਿ 84 ਵਿੱਚ ਸਭ ਤੋਂ ਮਾੜਾ ਕੰਮ ਹੋਇਆ ਸੀ ਹੁਣ ਤਾਂ ਜਥੇਦਾਰਾਂ ਨੂੰ ਹਟਾਉਣ ਬੜਾ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਨੂੰ ਵੀ ਅਕਾਲੀ ਦਲ ਨਹੀਂ ਮੰਨ ਰਿਹਾ। ਉਨ੍ਹਾਂ ਨੇ ਕਿਹਾ ਹੈ ਕਿ 24-25 ਦਿਨਾਂ ਵਿੱਚ 3 ਜਥੇਦਾਰਾਂ ਨੂੰ ਲਾਂਭੇ ਕਰ ਦਿੱਤਾ ਹੈ। ਉਨ੍ਹਾਂ ਨੇ ਅਕਾਲੀ ਦਲ ਨੇ ਜੋ ਵੀ ਕੀਤਾ ਹੈ ਇਸ ਦੀ ਸਜ਼ਾ ਸੰਗਤ ਦੇਵੇਗੀ।
ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਇਸ ਦਾ ਜਵਾਬ ਇੰਨ੍ਹਾਂ ਨੂੰ ਘੇਰ ਕੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਇਨ੍ਹਾਂ ਨੇ ਮੱਥਾ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕੋ ਹੀ ਹੈ ਜੋ ਅਕਾਲੀ ਦਲ ਹੈ ਜੋ ਕਮੇਟੀ ਦਾ ਵੀ ਪ੍ਰਧਾਨ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਈਟੀਵਿੰਗ ਦੇ ਕੁਮੈਂਟ ਪੜ੍ਹ ਕੇ ਦੇਖੋ। ਉਨ੍ਹਾਂ ਨੇ ਕਿਹਾ ਹੈ ਕਿ ਜਦੋ ਤੱਕ ਇਨ੍ਹਾਂ ਬਾਦਲਾਂ ਦੇ ਹੱਕ ਵਿੱਚ ਬੋਲਦੇ ਸਨ ਉਦੋਂ ਚੰਗੇ ਸਨ ਹੁਣ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਜਥੇਦਾਰਾਂ ਦੀ ਛੁੱਟੀ ਕਰ ਦਿੱਤੀ ।
ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਇਹ ਜਥੇਦਾਰ ਨੂੰ ਆਪਣੀ ਮਰਜੀ ਨਾਲ ਲਗਾਉਂਦੇ ਹਨ ਅਤੇ ਮਰਜੀ ਨਾਲ ਹੀ ਹਟਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਨੂੰ ਅਸੀਂ ਮੰਨਿਆ ਹੈ ਪਰ ਅਕਾਲੀ ਦਲ ਕਿਉਂ ਨਹੀ ਮੰਨ ਰਿਹਾ।