Ludhiana News: ਪਤਨੀ ਗਈ ਸੀ ਪਾਰਲਰ ਪਿਛੋਂ ਪਤੀ ਨੇ ਲੈ ਲਿਆ ਫਾਹਾ

By : PARKASH

Published : Mar 7, 2025, 11:51 am IST
Updated : Mar 7, 2025, 11:51 am IST
SHARE ARTICLE
Ludhiana : Husband hangs himself after wife went to parlor
Ludhiana : Husband hangs himself after wife went to parlor

Ludhiana News: ਬੱਚਿਆਂ ਨੇ ਖਿੜਕੀ ’ਚੋਂ ਪਿਤਾ ਦੀ ਲਟਕਦੀ ਲਾਸ਼ ਦੇਖ ਪਾਇਆ ਰੌਲਾ

 

Suicide in Ludhiana: ਬੀਤੀ ਰਾਤ ਲੁਧਿਆਣਾ ਦੇ ਕੋਚਰ ਮਾਰਕੀਟ ਰੋਡ ’ਤੇ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਮਿਸਤਰੀ ਨੇ ਸ਼ੱਕੀ ਹਾਲਾਤਾਂ ’ਚ ਖ਼ੁਦਕੁਸ਼ੀ ਕਰ ਲਈ। ਜਦੋਂ ਮ੍ਰਿਤਕ ਦੇ ਬੱਚਿਆਂ ਨੇ ਅਪਣੇ ਪਿਤਾ ਦੀ ਲਾਸ਼ ਖਿੜਕੀ ’ਚੋਂ ਲਟਕਦੀ ਦੇਖੀ ਤਾਂ ਉਨ੍ਹਾਂ ਤੁਰੰਤ ਰੌਲਾ ਪਾਇਆ। ਲੋਕਾਂ ਨੇ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦਾ ਨਾਂ ਕਨ੍ਹਈਆ (30) ਹੈ। ਕਨ੍ਹਈਆ ਦਾ ਵਿਆਹ 10 ਸਾਲ ਪਹਿਲਾਂ ਮੁਸਕਾਨ ਨਾਂ ਦੀ ਲੜਕੀ ਨਾਲ ਹੋਇਆ ਸੀ। ਘਟਨਾ ਦੇ ਸਮੇਂ ਮੁਸਕਾਨ ਪਾਰਲਰ ’ਚ ਕੰਮ ’ਤੇ ਗਈ ਹੋਈ ਸੀ।

ਜਾਣਕਾਰੀ ਮੁਤਾਬਕ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕਨ੍ਹਈਆ ਦੇ ਬੱਚੇ ਮੰਦਰ ਤੋਂ ਪੂਜਾ ਕਰ ਕੇ ਘਰ ਪਰਤੇ। ਉਹ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਂਦੇ ਰਹੇ। ਦਰਵਾਜ਼ਾ ਨਾ ਖੁੱਲ੍ਹਣ ’ਤੇ ਵੱਡੇ ਬੇਟੇ ਰੇਹਾਨ ਨੇ ਖਿੜਕੀ ’ਚੋਂ ਝਾਕ ਕੇ ਦੇਖਿਆ ਤਾਂ ਉਸ ਦਾ ਪਿਤਾ ਪੱਖੇ ਨਾਲ ਕੱਪੜੇ ਦੇ ਸਹਾਰੇ ਲਟਕ ਰਿਹਾ ਸੀ। ਜਿਸ ਤੋਂ ਬਾਅਦ ਬੱਚਿਆਂ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਪਤੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਤਨੀ ਅਤੇ ਬੱਚੇ ਹਸਪਤਾਲ ’ਚ ਰੋਂਦੇ ਰਹੇ।
ਮੁਸਕਾਨ ਖ਼ਾਨ ਨੇ ਦੱਸਿਆ ਕਿ ਉਸ ਦੀ ਕਰੀਬ 10 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਮ੍ਰਿਤਕ ਕਨ੍ਹਈਆ ਹਿੰਦੂ ਪਰਿਵਾਰ ਨਾਲ ਸਬੰਧਤ ਸੀ ਅਤੇ ਉਹ ਮੁਸਲਿਮ ਭਾਈਚਾਰੇ ਨਾਲ ਸਬੰਧਤ ਸੀ। ਉਸ ਦੇ ਦੋ ਪੁੱਤਰ ਹਨ। ਉਸਦਾ ਪਤੀ ਕਨ੍ਹਈਆ ਟਾਇਲ ਲਗਾਉਣ ਦਾ ਕੰਮ ਕਰਦਾ ਸੀ ਅਤੇ ਉਹ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦਾ ਸੀ।

ਉਹ ਦੇਰ ਰਾਤ ਕੰਮ ’ਤੇ ਸੀ। ਫਿਰ ਉਸ ਦੇ ਵੱਡੇ ਬੇਟੇ ਰੇਹਾਨ ਨੇ ਉਸ ਨੂੰ ਫ਼ੋਨ ਕਰ ਕੇ ਦੱਸਿਆ ਕਿ ਉਸ ਦੇ ਪਿਤਾ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ, ਜਿਸ ਤੋਂ ਬਾਅਦ ਉਹ ਸਾਰੇ ਸਿਵਲ ਹਸਪਤਾਲ ਪੁੱਜੇ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ ਅਤੇ ਮਾਮਲੇ ਦੀ ਸੂਚਨਾ ਥਾਣਾ ਕੋਚਰ ਮਾਰਕੀਟ ਦੀ ਪੁਲਿਸ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

(For more news apart from Ludhiana Latest News, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement