Amritsar News : ਸਾਡਾ ਕੰਮ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨਾ ਹੈ ਨਾ ਕਿ ਦੁਬਿਧਾ ਪੈਂਦਾ ਕਰਨਾ : ਭਰਤੀ ਕਮੇਟੀ 

By : BALJINDERK

Published : Mar 7, 2025, 2:54 pm IST
Updated : Mar 7, 2025, 2:54 pm IST
SHARE ARTICLE
 ਭਰਤੀ ਸਲਿਪ
ਭਰਤੀ ਸਲਿਪ

Amritsar News : । ਪੰਜ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਵਰਗੇ ਬਿਆਨਾਂ ਕਰ ਕੇ ਪਾਰਟੀ ਵਰਕਰਾਂ ’ਚ ਗ਼ਲਤ ਪ੍ਰਭਾਵ ਦਿੱਤਾ ਜਾ ਰਿਹਾ ਹੈ

Amritsar News in Punjabi : ਅੱਜ ਇਥੋਂ ਜਾਰੀ ਬਿਆਨ ’ਚ ਭਰਤੀ ਕਮੇਟੀ ਦੇ ਮੈਂਬਰਾਂ ਜਥੇਦਾਰ ਸੰਤਾ ਸਿੰਘ ਉਮੇਦਪੁਰ, ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੂੰਦਾਂ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਵੱਲੋਂ ਸਾਰੀ ਦੁਬਿਧਾ ਦੂਰ ਕਰਦਿਆਂ ਆਪਣੀ ਭਰਤੀ ਦੀ ਸਲਿਪ ਜਾਰੀ ਕੀਤੀ ਗਈ ਅਤੇ ਬੜੇ ਹੀ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਸਾਡੀ ਡਿਊਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸਰਜੀਤੀ ’ਤੇ ਲੱਗੀ ਹੈ। ਅਸੀ ਕਿਸੇ ਕਾਨੂੰਨੀ ਦੁਵਿਧਾ ’ਚ ਉਲਝਣਾ ਨਹੀਂ ਚਾਹੁੰਦੇ। ਸ਼੍ਰੋਮਣੀ ਅਕਾਲੀ ਦਲ ਦੀ ਕੁਝ ਕੁ ਭਗੌੜ ਹੋ ਚੁੱਕੀ ਲੀਡਰਸ਼ਿਪ ਵੱਲੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਜਿਸ ਕਿਸਮ ਦਾ ਮਹੌਲ ਸਿਰਜਿਆ ਗਿਆ ਹੈ, ਖ਼ਾਸ ਕਰ ਕਾਨੂੰਨ ਦਾ ਹਊਆ ਖੜਾ ਕੀਤਾ ਗਿਆ ਹੈ। ਪੰਜ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਵਰਗੇ ਬਿਆਨਾਂ ਕਰ ਕੇ ਪਾਰਟੀ ਵਰਕਰਾਂ ’ਚ ਗ਼ਲਤ ਪ੍ਰਭਾਵ ਦਿੱਤਾ ਜਾ ਰਿਹਾ ਹੈ। 

ਇਸ ਕਰਕੇ ਅਸੀਂ ਸਲਾਹ ਮਸ਼ਵਰੇ ਤੋਂ ਬਾਅਦ ਇਸ ਸਿੱਟੇ ’ਤੇ ਪਹੁੰਚੇ ਹਾਂ ਕਿ ਸੰਨ 1920 ’ਚ ਵੀ ਦਲ ਦੀ ਸਿਰਜਨਾ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ “ਅਕਾਲੀ ਦਲ” ਨਾਮ ਥੱਲੇ ਹੀ ਦਲ ਸਿਰਜਿਆ ਗਿਆ ਸੀ, ਇਹ ‘‘ਸ਼੍ਰੋਮਣੀ” ਸ਼ਬਦ ਬਾਅਦ ’ਚ ਉਸ ਵਕਤ ਜੋੜਿਆ ਗਿਆ ਸੀ ਜਦੋਂ ਵੱਖ-ਵੱਖ ਹੋਈ ਪੰਥਕ ਸ਼ਕਤੀ ਨੂੰ ਇਕੱਠਾ ਕੀਤਾ ਗਿਆ ਸੀ, ਸੋ ਉਸੇ ਤਰਜ਼ ’ਤੇ “ਅਕਾਲੀ ਦਲ” ਦੀ ਪੁਨਰ-ਸੁਰਜੀਤੀ ਲਈ ਅਸੀਂ ਪੁਰਜ਼ੋਰ ਤਰੱਦਦ ਕਰਾਂਗੇ।

ਇਸ ਲਈ ਅਸੀਂ ਇਹ ਭਰਤੀ ਸਲਿਪ ਜਾਰੀ ਕਰ ਰਹੇ ਹਾਂ ਤੇ ਜਿੰਨੀਆਂ ਵੀ ਚਰਚਾਵਾਂ ਚੱਲ ਰਹੀਆਂ ਹਨ ਉਹਨਾਂ ਨੂੰ ਵਿਰਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਮਾਤਮਾਂ ਦੇ ਅਸ਼ੀਰਵਾਦ ਨਾਲ ਸੰਗਤਾਂ ਦੇ ਸਹਿਯੋਗ ਨਾਲ ਆਪਣੀ ਲਕੀਰ ਲੰਬੀ ਕਰਾਂਗੇ। ਜਦੋਂ ਪ੍ਰਮਾਤਮਾਂ ਨੇ ਚਾਹਿਆ ਤਾਂ ਸਮੁੱਚਾ ਪੰਥ ਨੂੰ ਇਕੱਠਾ ਕਰ ਕੇ “ਸ਼੍ਰੋਮਣੀ” ਸ਼ਬਦ ਵੀ ਪਹਿਲਾਂ ਦੀ ਤਰ੍ਹਾਂ ਨਾਲ ਜੁੜ ਜਾਵੇਗਾ। 

1

ਭਰਤੀ ਕਮੇਟੀ ਮੈਂਬਰਾਂ ਵੱਲੋਂ ਸਮੁੱਚੇ ਪਾਰਟੀ ਲੀਡਰਾਂ, ਵਰਕਰਾਂ, ਸਮੁੱਚੇ ਪੰਥ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਰਤੀ ’ਚ ਵੱਧ ਚੜ੍ਹ ਹਿਸਾ ਲੈਣ ਅਤੇ ਭਰਤੀ ਵਿੱਚ ਸਾਥ ਦੇਣ।

(For more news apart from Our job is to revive the Akali Dal, not create confusion: Recruitment Committee News in Punjabi, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement