
Punjab News : ਕਿਹਾ -ਇਸ ਨਾਲ ਹਰ ਸਿੱਖ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ
Punjab News in Punjabi : ਜਥੇਦਾਰਾਂ ਨੂੰ ਹਟਾਏ ਜਾਣ 'ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਵਲੋਂ ਫ਼ੈਸਲੇ ਲਏ ਗਏ ਸਨ, ਜਿਸ ਦਾ ਵਿਸ਼ਵ ਭਰ ਵਿਚ ਲੋਕਾਂ ’ਚ ਇੱਕ ਮੈਸਜ ਗਿਆ ਸੀ। ਪਰ ਪਿਛਲੇ ਢਾਈ ਮਹੀਨੇ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਬੇਹਾਲ ਹੋਈ ਸੀ, 2 ਦਸੰਬਰ ਨੂੰ ਉਸ ਨੂੰ ਢਾਹ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ।
ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਪਹਿਲਾਂ ਦੋਸ਼ ਲਗਾ ਕੇ ਗਿਆਨੀ ਹਰਪ੍ਰੀਤ ਸਿੰਘ ਕੱਢਿਆ ਗਿਆ ਅਤੇ ਹੁਣ ਦੋਨੋਂ ਜਥੇਦਾਰ ਇਹ ਕਹਿ ਕਿ ਹਟਾ ਦਿੱਤੇ ਗਏ ਕਿ ਸੇਵਾ ਪਾਉਣ ਦੇ ਯੋਗ ਨਹੀਂ ਹਨ। ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਖਦਸ਼ਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਲਈ ਬਣਾਈ ਗਈ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਕਮੇਟੀ ਭਰਤੀ ਨਾ ਕਰ ਸਕੇ ਅਤੇ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਰੋਕਿਆ ਜਾਵੇ। ਸੋ ਇਸੇ ਕਰ ਕੇ ਇਹ ਫ਼ੈਸਲੇ ਲਏ ਗਏ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਮ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਹਟਾਉਣ ਦਾ ਫ਼ੈਸਲਾ ਬੇਹੱਦ ਮੰਦਭਾਗਾ ਹੈ। ਜਿਸ ਨਾਲ ਹਰ ਸਿੱਖ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਸਿੱਖ ਸੰਸਥਾਵਾਂ ਦੀ ਮਰਿਆਦਾ ਬਹਾਲ ਕਰਵਾਉਣ ਲਈ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਇਹ ਸੰਸਥਾਵਾਂ ਮਜ਼ਬੂਤ ਹੋ ਸਕਣ। ਮਨਪ੍ਰੀਤ ਆਲੀਆ ਨੇ ਕਿਹਾ ਕਿ ਇਹ ਸੰਸਥਾਵਾਂ ਨਿਰਪੱਖ ਫ਼ੈਸਲੇ ਲੈ ਸਕਣ, ਕਿਸੇ ਦੇ ਦਬਾਅ ਹੇਠ ਨਾ ਆਉਣ ਸੋ ਇਸ ਵਿਚ ਹੀ ਸਿੱਖ ਕੌਮ ਦਾ ਭਲਾ ਹੈ।
(For more news apart from The decision to remove Jathedars is extremely unfortunate: MLA Manpreet Singh Ayali News in Punjabi, stay tuned to Rozana Spokesman)