
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਦੀ ਚੋਣ ਸ਼ਾਂਤੀਪੂਰਵਕ ਢੰਗ ਨਾਲ ਹੋਈ
ਮੋਹਾਲੀ : ਜ਼ਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਦੀ ਚੋਣ ਸ਼ਾਂਤੀਪੂਰਵਕ ਢੰਗ ਨਾਲ ਹੋਈ, ਜਿਸ ਵਿਚ ਐਡਵੋਕੇਟ ਹਰਦੀਪ ਦੀਵਾਨਾ ਨੇ 37 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਤੇ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਇਸ ਦੌਰਾਨ ਐਡਵੋਕੇਟ ਯੁੱਧਵੀਰ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟ, ਲਲਿਤ ਸੂਦ ਨੂੰ ਸੈਕਟਰੀ, ਰਵਿੰਦਰ ਕੌਰ ਨੂੰ ਜੁਆਇੰਟ ਸੈਕਟਰੀ ਤੇ ਗੁਰਵੀਰ ਸਿੰਘ ਲਾਲੀ ਨੇ ਕੈਸ਼ੀਅਰ ਦੇ ਅਹੁਦਿਆਂ 'ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਲਾਇਬ੍ਰੇਰੀ ਇੰਚਾਰਜ ਐਡਵੋਕੇਟ ਰਵਿੰਦਰ ਸਿੰਘ ਰਵੀ ਤੇ ਐਸੋਸੀਏਸ਼ਨ ਦੇ 10 ਕਾਰਜਕਾਰੀ ਮੈਂਬਰ ਪਹਿਲਾਂ ਹੀ ਚੁਣ ਲਏ ਗਏ ਸਨ।Hardeep Diwana victorious in Mohaliਚੋਣ ਪ੍ਰਕਿਰਿਆ ਸਵੇਰੇ 10 ਤੋਂ ਲੈ ਕੇ ਸ਼ਾਮ 4 ਵਜੇ ਤਕ ਚਲੀ ਤੇ 6 ਵਜੇ ਨਤੀਜੇ ਐਲਾਨ ਦਿਤੇ ਗਏ। ਜੇਤੂ ਵਕੀਲਾਂ ਨੂੰ ਫੁੱਲਾਂ ਦੇ ਹਾਰ ਪਾਏ ਗਏ। ਜਾਣਕਾਰੀ ਮੁਤਾਬਕ ਕੁਲ 418 ਵੋਟਾਂ ਸਨ, ਜਿਨ੍ਹਾਂ ਵਿਚੋਂ 350 ਤੋਂ ਵੱਧ ਵਕੀਲਾਂ ਨੇ ਵੋਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਲੌਂਗੀਆ, ਰਿਟਰਨਿੰਗ ਅਫ਼ਸਰ ਐਡਵੋਕੇਟ ਜਸਪਾਲ ਸਿੰਘ ਦੱਪਰ, ਦਰਸ਼ਨ ਸਿੰਘ ਧਾਲੀਵਾਲ, ਐੱਚ. ਐੱਸ. ਪੰਨੂ, ਸੰਜੀਵ ਕੁਮਾਰ ਸ਼ਰਮਾ, ਸਰਵਨ ਸਿੰਘ ਤੇ ਵਿਕਾਸ ਸ਼ਰਮਾ ਆਦਿ ਨੇ ਵੀ ਜੇਤੂ ਟੀਮ ਨੂੰ ਵਧਾਈ ਦਿਤੀ।