ਕੁਰਾਲੀ 'ਚੋਂ ਅਗਵਾ ਹੋਇਆ ਬੱਚਾ 12 ਘੰਟੇ 'ਚ ਬਰਾਮਦ
Published : Apr 7, 2019, 7:32 pm IST
Updated : Apr 7, 2019, 7:32 pm IST
SHARE ARTICLE
Ashishjot Singh
Ashishjot Singh

ਅਗਵਾਕਾਰਾਂ ਨੇ 2 ਲੱਖ ਰੁਪਏ ਦੀ ਮੰਗੀ ਸੀ ਫ਼ਿਰੌਤੀ 

ਮੋਹਾਲੀ : ਕੁਰਾਲੀ ਸ਼ਹਿਰ ਵਿੱਚੋਂ ਬੀਤੀ ਰਾਤ ਅਗਵਾ ਹੋਏ ਬੱਚੇ ਨੂੰ ਮੋਹਾਲੀ ਪੁਲਿਸ ਨੇ 12 ਘੰਟੇ 'ਚ ਅੰਬਾਲਾ ਰੇਲਵੇ ਸਟੇਸ਼ਨ ਤੋਂ ਬਰਾਮਦ ਕਰ ਲਿਆ। ਅਗਵਾ ਕੀਤੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਪੁਲਿਸ ਨੇ ਜਾਂਚ ਆਰੰਭ ਦਿੱਤੀ ਸੀ। ਐਤਵਾਰ ਸਵੇਰੇ ਅਗਵਾਕਾਰਾਂ ਦਾ ਫ਼ੋਨ ਆਉਣ ਨਾਲ ਪੁਲਿਸ ਹੱਥ ਹੋਰ ਵੀ ਪੁਖ਼ਤਾ ਸਬੂਤ ਲੱਗ ਗਏ, ਜਿਸ ਤੋਂ ਬਾਅਦ ਪੁਲਿਸ ਦੇ ਡਰ ਤੋਂ ਅਗਵਾਕਾਰ ਬੱਚੇ ਨੂੰ ਅੰਬਾਲਾ ਸਟੇਸ਼ਨ ਨਜ਼ਦੀਕ ਛੱਡ ਕੇ ਫ਼ਰਾਰ ਹੋ ਗਏ। 

Pic-1Pic-1

ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸਨਿੱਚਰਵਾਰ ਰਾਤ ਲਗਭਗ 9 ਵਜੇ ਕੁਰਾਲੀ ਤੋਂ ਛੇਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਅਸ਼ੀਸ਼ਜੋਤ ਸਿੰਘ ਉਰਫ਼ ਆਸ਼ੂ ਨੂੰ ਇਕ ਵਿਅਕਤੀ ਚਾਕਲੇਟ ਦਾ ਲਾਲਚ ਦੇ ਕੇ ਚੌਧਰੀ ਹਸਪਤਾਲ ਦੇ ਸਾਹਮਣੇ ਤੋਂ ਕਾਰ ਵਿੱਚ ਅਗਵਾ ਕਰ ਕੇ ਲੈ ਗਿਆ ਸੀ। ਇਸ ਸਬੰਧੀ ਕੁਰਾਲੀ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 363 ਅਧੀਨ ਕੇਸ ਦਰਜ ਕਰ ਕੇ ਇਸ ਨੂੰ ਹੱਲ ਕਰਨ ਲਈ ਐਸ.ਪੀ. (ਸਿਟੀ) ਹਰਵਿੰਦਰ ਵਿਰਕ, ਐਸ.ਪੀ. (ਡੀ) ਵਰੁਣ ਸ਼ਰਮਾ, ਡੀ.ਐਸ.ਪੀ. (ਡੀ) ਮੁਹਾਲੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. ਡੇਰਾਬਸੀ ਸਿਮਰਨਜੀਤ ਸਿੰਘ ਲੰਗ ਅਤੇ ਐਸ.ਐਚ.ਓ. ਸੰਦੀਪ ਕੌਰ ਉਤੇ ਆਧਾਰਤ ਇਕ ਟੀਮ ਬਣਾਈ ਗਈ।

Pic-2Pic-2

ਇਸ ਟੀਮ ਦੀ ਜਾਂਚ ਦੌਰਾਨ ਪਤਾ ਚੱਲਿਆ ਕਿ ਅਗਵਾਕਾਰਾਂ ਨੇ ਬੱਚੇ ਦੀ ਮਾਂ ਸਤਵਿੰਦਰ ਕੌਰ ਨੂੰ ਫ਼ੋਨ ਕਰ ਕੇ 2 ਲੱਖ ਦੀ ਫ਼ਿਰੌਤੀ ਦੀ ਮੰਗ ਕੀਤੀ, ਜਿਸ ਕਾਰਨ ਉਨ੍ਹਾਂ ਦਾ ਮੋਬਾਈਲ ਨੰਬਰ ਪੁਲਿਸ ਨੂੰ ਪਤਾ ਚੱਲ ਗਿਆ। ਜਦੋਂ ਪੁਲਿਸ ਟੀਮ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਅਗਵਾਕਾਰ ਡਰ ਗਏ ਅਤੇ ਉਹ ਬੱਚੇ ਨੂੰ ਅੰਬਾਲਾ ਰੇਲਵੇ ਸਟੇਸ਼ਨ ਉਤੇ ਛੱਡ ਗਏ। ਬੱਚੇ ਨੇ ਰੇਲਵੇ ਸਟੇਸ਼ਨ ਉਤੇ ਕਿਸੇ ਦਾ ਫ਼ੋਨ ਲੈ ਕੇ ਆਪਣੀ ਮਾਂ ਨੂੰ ਫ਼ੋਨ ਕਰ ਕੇ ਸਾਰੀ ਜਾਣਕਾਰੀ ਦਿੱਤੀ।

Pic-4Pic-4

ਇਸ ਮਗਰੋਂ ਡੀ.ਐਸ.ਪੀ. ਡੇਰਾਬਸੀ ਸਿਮਰਨਜੀਤ ਸਿੰਘ ਲੰਗ ਨੇ ਬੱਚੇ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਬਰਾਮਦ ਕੀਤਾ। ਪੁਲਿਸ ਮੁਖੀ ਨੇ ਦੱਸਿਆ ਕਿ ਬੱਚੇ ਦੇ ਦੱਸਣ ਮੁਤਾਬਕ ਉਸ ਨੂੰ ਪਹਿਲਾਂ ਜਿਸ ਕਾਰ ਰਾਹੀਂ ਅਗਵਾ ਕੀਤਾ ਗਿਆ ਸੀ, ਉਸ ਨੂੰ ਰਸਤੇ ਵਿੱਚ ਬਦਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਤੋਂ ਹੋਰ ਵੀ ਵੇਰਵੇ ਲਏ ਜਾ ਰਹੇ ਹਨ ਅਤੇ ਅਗਵਾਕਾਰਾਂ ਨੂੰ ਛੇਤੀ ਫੜ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement