
ਸ਼੍ਰੀ ਹਰਿਮੰਦਰ ਸਾਹਿਬ ਤੋਂ 5 ਦਿਨ ਪਹਿਲਾਂ ਅਗਵਾ ਹੋਇਆ 4 ਸਾਲ ਦਾ ਮਾਸੂਮ ਦਮਨਪ੍ਰੀਤ ਸਿੰਘ ਐਤਵਾਰ ਦੇਰ ਰਾਤ ਜਲੰਧਰ ਬੱਸ ਸਟੈਂਡ ‘ਤੇ ਲਾਵਾਰਸ ਹਾਲਤ....
ਜਲੰਧਰ : ਸ਼੍ਰੀ ਹਰਿਮੰਦਰ ਸਾਹਿਬ ਤੋਂ 5 ਦਿਨ ਪਹਿਲਾਂ ਅਗਵਾ ਹੋਇਆ 4 ਸਾਲ ਦਾ ਮਾਸੂਮ ਦਮਨਪ੍ਰੀਤ ਸਿੰਘ ਐਤਵਾਰ ਦੇਰ ਰਾਤ ਜਲੰਧਰ ਬੱਸ ਸਟੈਂਡ ‘ਤੇ ਲਾਵਾਰਸ ਹਾਲਤ ਵਿਚ ਮਿਲਿਆ। ਬੱਸ ਸਟੈਂਡ ਪੁਲਿਸ ਨੇ ਪੰਜਾਬ ਪੁਲਿਸ ਦੇ ਸੋਸ਼ਲ ਨੈੱਟਵਰਕ ‘ਤੇ ਬੱਚੇ ਦੀ ਫੋਟੋ ਪਾਈ ਤਾਂ ਪਤਾ ਲੱਗਿਆ ਇਹ ਉਹੀ ਬੱਚਾ ਹੈ ਜੋ ਅੰਮ੍ਰਿਤਸਰ ਤੋਂ ਅਗਵਾ ਹੋਇਆ ਸੀ। ਪੁਲਿਸ ਨੇ ਬੱਚੇ ਨੂੰ ਪਰਵਾਰ ਦੇ ਹਵਾਲੇ ਕਰ ਦਿੱਤਾ।
Kidnapping
ਏਸੀਪੀ ਮਾਡਲ ਟਾਊਨ ਧਰਮਪਾਲ ਨੇ ਦੱਸਿਆ ਕਿ ਦੇਰ ਰਾਤ ਬਸ ਸਟੈਂਡ ਨਜ਼ਦੀਕ ਸਥਿਤ ਇਕ ਕੁਲਚੇ ਦੀ ਰੇਹੜੀ ਨਜ਼ਦੀਕ 4 ਸਾਲ ਦਾ ਬੱਚਾ ਲਾਵਾਰਸ ਹਾਲਤ ਵਿਚ ਰੋਂਦਾ ਹੋਇਆ ਮਿਲਿਆ। ਬੱਚੇ ਨੂੰ ਰੇਹੜੀ ਵਾਲਾ ਪਰਵਾਸੀ ਮਜਦੂਰ ਬੱਸ ਸਟੈਂਡ ਚੌਂਕੀ ਲੈ ਗਿਆ। ਇਸ ਤੋਂ ਬਾਅਦ ਪੁਲਿਸ ਨੇ ਪੰਜਾਬ ਪੁਲਿਸ ਦੇ ਸੋਸ਼ਲ ਨੈੱਟਵਰਕ ‘ਤੇ ਬੱਚੇ ਦੀ ਫੋਟੋ ਪਾਈ ਤਾਂ ਕੁਝ ਦੇਰ ਬਾਅਦ ਹੀ ਜਵਾਬ ਆਇਆ ਕਿ ਇਹੀ ਬੱਚਾ ਹੈ ਜੋ ਦਰਬਾਰ ਸਾਹਿਬ ਤੋਂ 26 ਫਰਵਰੀ ਨੂੰ ਅਗਵਾ ਹੋਇਆ ਸੀ।
Punjab Police
ਜਲੰਧਰ ਪੁਲਿਸ ਨੇ ਇਸਦੀ ਸੂਚਨਾ ਅਮ੍ਰਿਤਸਰ ਦੇ ਥਾਣਾ ਡੀ ਡਿਵੀਜਨ ਨੂੰ ਦਿੱਤੀ। ਬੱਚੇ ਦੇ ਵਾਰਸਾਂ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਜਲੰਧਰ ਪਹੁੰਚੀ ਜਿੱਥੇ ਦੇਰ ਰਾਤ ਬੱਚਾ ਵਾਰਸਾਂ ਨੂੰ ਸੌਂਪ ਦਿੱਤਾ ਗਿਆ। ਪੁਲਿਸ ਇਸ ਭਾਲ ਵਿਚ ਜੁਟੀ ਹੈ ਕਿ ਬੱਚਾ ਦਮਨਪ੍ਰੀਤ ਜਲੰਧਰ ਬੱਸ ਸਟੈਂਡ ਤੱਕ ਕਿਸਦੇ ਨਾਲ ਅਤੇ ਕਿਵੇਂ ਅੱਪੜਿਆ। ਦੇਰ ਰਾਤ ਅੰਮ੍ਰਿਤਸਰ ਪੁਲਿਸ ਬੱਚੇ ਨੂੰ ਨਾਲ ਲੈ ਕੇ ਰਵਾਨਾ ਹੋ ਗਈ। ਉੱਧਰ ਪੁਲਿਸ ਨੇ ਜਲੰਧਰ ਦੇ ਇਕ ਕਾਂਸਟੇਬਲ ਅਤੇ ਏਐਸਆਈ ਨੂੰ ਸਾਬਾਸ਼ ਦੇਕੇ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਗੱਲ ਕਹੀ ਹੈ।