
Jagraon News : ਜਗਰਾਉਂ ਪੁਲਿਸ ਵਲੋਂ ਮੁਲਜ਼ਮ ਤੋਂ ਪੁੱਛਗਿੱਛ ਜਾਰੀ
Man arrested for breaking glass in corridor of Dr. Ambedkar's statue in Jagraon Latest News in Punjabi : ਜਗਰਾਉਂ ’ਚ ਬੀਤੇ ਦਿਨ ਡਾ. ਅੰਬੇਡਕਰ ਦੀ ਮੂਰਤੀ ਦੇ ਗਲਿਆਰੇ ਦਾ ਸ਼ੀਸ਼ਾ ਤੋੜਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸਨਿਚਰਵਾਰ ਦੇਰ ਰਾਤ ਸ਼ਹਿਰ ਦੇ ਡਾ. ਬੀ.ਆਰ. ਅੰਬੇਡਕਰ ਚੌਕ 'ਤੇ ਸਥਿਤ ਡਾ. ਅੰਬੇਡਕਰ ਦੀ ਮੂਰਤੀ ਦੇ ਗਲਿਆਰੇ ਦਾ ਸ਼ੀਸ਼ਾ ਕਿਸੇ ਸ਼ਰਾਰਤੀ ਅਨਸਰ ਨੇ ਤੋੜ ਦਿਤਾ ਸੀ। ਬੀਤੇ ਦਿਨ ਸਵੇਰੇ 5 ਵਜੇ ਘਟਨਾ ਦੀ ਸੂਚਨਾ ਮਿਲਣ 'ਤੇ ਡੀਐਸਪੀ ਸਿਟੀ ਜਸਜੋਤ ਸਿੰਘ ਅਤੇ ਸਿਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਵਰਿੰਦਰ ਪਾਲ ਸਿੰਘ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਸਮਾਜਿਕ ਸੰਗਠਨਾਂ ਨਾਲ ਰਲ ਕੇ ਅਤੇ ਇਕ ਨਵਾਂ ਸ਼ੀਸ਼ਾ ਲਗਾਇਆ ਗਿਆ ਸੀ।
ਇਸ ਪੂਰੀ ਘਟਨਾ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕੁੱਝ ਘੰਟਿਆਂ ਵਿਚ ਦੋਸ਼ੀ ਦੀ ਪਛਾਣ ਕਰ ਲਈ। ਜਿਸ ਦੇ ਤਹਿਤ ਸਿਟੀ ਜਗਰਾਉਂ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।