
ਦਸਵੀਂ ਦੀ ਪੜ੍ਹਾਈ ਦੌਰਾਨ ਕੋਈ ਵੀ ਵਾਧੂ ਟਿਊਸ਼ਨ ਨਹੀਂ ਰੱਖੀ
ਪੰਜਾਬ- ਸੰਗਰੂਰ ਦੀ ਰਮਣੀਕ ਕੌਰ ਔਲਖ ਨੇ ਸੀਬੀਐਸਸੀ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ 98.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਇਥੋਂ ਦੇ ਲਾ ਫ਼ਾਉਂਡੇਸ਼ਨ ਸਕੂਲ ਵਿਚੋਂ ਟੌਪ ਕੀਤਾ ਹੈ। ਵਿਦਿਆਰਥਣ ਦੇ ਸ਼ਾਨਦਾਰ ਨਤੀਜੇ ਕਾਰਨ ਵਿਦਿਆਰਥੀ ਦੇ ਦਾਦਾ ਹਰਪਾਲ ਸਿੰਘ ਔਲਖ, ਪਿਤਾ ਹਰਬਾਗ ਸਿੰਘ ਔਲਖ ਅਤੇ ਮਾਤਾ ਜਸਪ੍ਰੀਤ ਕੌਰ ਔਲਖ ਪੂਰੇ ਬਾਗੋ ਬਾਗ ਹਨ।
Ramneek Kaur With Parents
ਰਮਣੀਕ ਦੇ ਪਿਤਾ ਨੇ ਦੱਸਿਆ ਕਿ ਰਮਣੀਕ ਨੇ ਆਪਣੀ ਦਸਵੀਂ ਦੀ ਪੜ੍ਹਾਈ ਦੌਰਾਨ ਕੋਈ ਵੀ ਵਾਧੂ ਟਿਊਸ਼ਨ ਨਹੀਂ ਰੱਖੀ ਅਤੇ ਦਿਨ ਰਾਤ ਇੱਕ ਕਰਕੇ ਘਰ ਵਿਚ ਹੀ ਮਿਹਨਤ ਕਰਦੀ ਰਹੀ। ਉਨ੍ਹਾਂ ਅਨੁਸਾਰ ਇਸਦਾ ਸਾਰਾ ਸਿਹਰਾ ਰਮਣੀਕ ਦੇ ਮਿਹਨਤੀ ਅਧਿਆਪਕਾਂ ਦੇ ਸਿਰ ਜਾਂਦਾ ਹੈ। ਰਮਣੀਕ ਕੌਰ ਨੇ ਦੱਸਿਆ ਕਿ ਉਹ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀ ਹੈ।
ਉਧਰ ਲਾ ਫ਼ਾਉਂਡੇਸ਼ਨ ਸਕੂਲ ਦੀ ਫ਼ਾਉਂਡਰ ਮੈਡਮ ਸ਼ਸ਼ੀ ਗਰਗ, ਚੇਅਰਮੈਨ ਮਦਨ ਲਾਲ ਗਰਗ, ਡਾਇਰੈਕਟਰ ਯੋਗੇਸ਼ ਗਰਗ ਅਤੇ ਪ੍ਰਿੰਸੀਪਲ ਵਿਭਾ ਸ਼ਰਮਾ ਨੇ ਦੱਸਿਆ ਕਿ ਇਸ ਵਿਦਿਆਰਥਣ ਲਈ ਹੋਣਹਾਰ 'ਬਿਰਬਾਨ ਕੇ ਚਿਕਨੇ ਪਾਤ' ਵਾਲੀ ਕਹਾਵਤ ਪੂਰੀ ਢੁੱਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਆਰਥਣ ਨੇ ਕੇਵਲ ਵਧੀਆ ਪੜ੍ਹਾਈ ਨਾਲ ਹੀ ਨਹੀਂ ਬਲਕਿ ਅਨੁਸਾਸ਼ਨ ਨਾਲ ਵੀ ਆਪਣੇ ਅਧਿਆਪਕਾਂ ਦਾ ਮਨ ਜਿੱਤਿਆ ਹੈ।