
ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਵਰਕਰਾਂ...
ਸੰਗਰੂਰ : ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਰਕਾਰ ਨੂੰ ਹਿਲਾਉਣ ਦੇ ਲਈ ਸੰਘਰਸ਼ ਦਾ ਆਜ਼ਾਗ ਕਰ ਦਿੱਤਾ ਗਿਆ ਹੈ। ਇਸ ਵਾਰ ਆਂਗਣਵਾੜੀ ਮੁਲਾਜ਼ਮਾਂ ਨੇ ਅਪਣੀਆਂ ਮੰਗਾਂ ਦਾ ਹੱਲ ਨਾ ਹੁੰਦਾ ਦੇਖ ਰੋਹ ‘ਚ ਆ ਕੇ ਅੱਜ ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਕਰਕੇ ਰੋਡ ਜਾਮ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ।
Anganwadi Workers Protest at Sangrur Bus Stand
ਮਿਲੀ ਜਾਣਕਾਰੀ ਅਨੁਸਾਰ ਜਥੰਬੰਦੀ ਦਾ ਅੱਜ ਸ਼ਾਂਤਮਈ ਤਰੀਕੇ ਨਾਲ ਕੈਬਨਿਟ ਮੰਤਰੀ ਨੂੰ ਮਿਲ ਕੇ ਉਨ੍ਹਾਂ ਨੂੰ ਆਂਗਣਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਸੀ ਪਰ ਜਦੋਂ ਵਫ਼ਦ ਉਨ੍ਹਾਂ ਦੀ ਕੋਠੀ ਪੁੱਜ ਤਾਂ ਉੱਥੇ ਉਹ ਨਹੀਂ ਮਿਲੇ ਤੇ ਉਨ੍ਹਾਂ ਦੇ ਮੁਲਾਜ਼ਮਾਂ ਅਤੇ ਆਗੂਆਂ ਨੇ ਕਿਹਾ ਕਿ ਮੰਤਰੀ ਜੀ ਪ੍ਰਚਾਰ ਵਿਚ ਰੁਝੇ ਹੋਏ ਹਨ ਤੇ ਉਹ ਮੰਗ ਪੱਤਰ ਨਹੀਂ ਲੈ ਸਕਦੇ। ਇਸ ਤੋਂ ਬਾਅਦ ਗੁੱਸੇ ਵਿਚ ਆਈਆਂ ਆਂਗਣਵਾੜੀ ਵਰਕਰਾਂ ਨੇ ਬੱਸ ਸਟੈਂਡ ਪੁੱਜ ਕੇ ਪੂਰੇ ਰੋਹ ਵਿਚ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਦਿੱਤੇ ਅਤੇ ਸੜਕ ਉਤੇ ਜਾਮ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੇ।
Anganwadi Workers Protest at Sangrur Bus Stand
ਕੁਝ ਸਮੇਂ ਬਾਅਦ ਐਸਡੀਐਮ ਸਾਹਬ ਨੇ ਪੁੱਜੇ ਕੇ ਆਂਗਣਵਾੜੀ ਮੁਲਾਜ਼ਮਾਂ ਦਾ ਗੁੱਸਾ ਸ਼ਾਂਤ ਕਰਵਾਇਆ ਤੇ ਮੰਗ ਪੱਤਰ ਲਿਆ, ਜਿਸ ਤੋਂ ਬਾਅਦ ਆਂਗਣਵਾੜੀ ਮੁਲਾਜ਼ਮਾਂ ਨੇ ਅਪਣਾ ਧਰਨਾ ਚੁੱਕਿਆ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਣਭੱਤੇ ਵਿਚ ਕੀਤੀ ਕਟੌਤੀ ਨੂੰ ਵਾਪਸ ਲਿਆ ਜਾਵੇ ਨਹੀਂ ਤਾਂ ਆਗਣਵਾੜੀ ਮੁਲਾਜ਼ਮ ਸੰਘਰਸ਼ ਹੋਰ ਤਿੱਖਾ ਕਰਨਗੇ।
Anganwadi Workers Protest at Sangrur Bus Stand
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਅਚਾਨਕ ਬੱਸ ਸਟੈਂਡ ਗੇਟ ਬੰਦ ਕਰਨ ਨਾਲ ਆਮ ਰਾਹਗੀਰਾਂ ਅਤੇ ਬੱਸਾਂ ਵਿਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ, ਕਿਉਂਕਿ ਬੱਸ ਸਟੈਂਡ ਵਿਚ ਆਪਣੇ-ਆਪਣੇ ਕਾਉਂਟਰਾਂ ‘ਤੇ ਸਵਾਰੀਆਂ ਨਾਲ ਭਰੀਆਂ ਬੱਸਾਂ ਅੰਦਰ ਹੀ ਖੜ੍ਹੀਆਂ ਰਹਿ ਗਈਆਂ ਤੇ ਬਾਹਰੋਂ ਆਉਣ ਵਾਲੀਆਂ ਬੱਸਾਂ ਬਾਹਰ ਹੀ ਖੜ੍ਹੀਆਂ ਰਹਿ ਗਈਆਂ ਤੇ ਰੋਡ ‘ਤੇ ਰਾਹਗੀਰਾਂ ਵਿਚ ਫਸ ਗਏ।