
ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ 'ਚ 3 ਮਹੀਨਿਆਂ ਦੀ ਤਨਖ਼ਾਹ ਦਾ 100 ਫ਼ੀ ਸਦੀ ਦਾ ਯੋਗਦਾਨ
ਐਸ.ਏ.ਐਸ. ਨਗਰ, 6 ਮਈ (ਸੁਖਦੀਪ ਸਿੰਘ ਸੋਈਂ): ਸਫ਼ਾਈ ਕਰਮਚਾਰੀ ਕਮਿਸਨ, ਪੰਜਾਬ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਵਲੋਂ ਇਸ ਮੁਸ਼ਕਲ ਦੀ ਘੜੀ ਵਿਚ ਮੁੱਖ ਮੰਤਰੀ ਕੋਵਿਡ ਰਾਹਤ ਫ਼ੰਡ ਵਿਚ ਅਪਣੇ ਯੋਗਦਾਨ ਦੇ ਹਿੱਸੇ ਵਜੋਂ, ਵਿੱਤੀ ਸਾਲ 2020-21 ਦੇ 3 ਮਹੀਨਿਆਂ ਦੀ ਤਨਖ਼ਾਹ ਦਾ 100 ਫ਼ੀਸਦੀ ਹਿੱਸਾ ਸਵੈਇੱਛਤ ਤੌਰ 'ਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।