ਪੰਜਾਬ ਵਿਚ ਅੱਜ ਆਏ ਜ਼ਿਲ੍ਹਾ ਵਾਰ ਪਾਜ਼ੇਟਿਵ ਕੇਸ
Published : May 7, 2020, 8:27 am IST
Updated : May 7, 2020, 8:27 am IST
SHARE ARTICLE
file photo
file photo

ਕੋਰੋਨਾ ਦਾ ਕਹਿਰ

ਜਲੰਧਰ : ਸ਼ਖ਼ਸ ਦੀ ਕੋਰੋਨਾ ਨਾਲ ਪੀ.ਜੀ.ਆਈ. 'ਚ ਮੌਤ
ਜਲੰਧਰ, 6 ਮਈ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ ) : ਕੋਰੋਨਾ ਨਾਲ ਪੰਜਾਬ 'ਚ ਇਕ ਹੋਰ ਮੌਤ ਹੋਣ ਦੀ ਖ਼ਬਰ ਹੈ। ਜਲੰਧਰ ਦੇ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਗਈ, ਜਿਸ ਦੀ ਪਛਾਣ ਕਾਜ਼ੀ ਮੁਹੱਲਾ ਵਾਸੀ 30 ਸਾਲ ਨਰੇਸ਼ ਚਾਵਲਾ ਵਜੋਂ ਹੋਈ ਹੈ। ਕਿਡਨੀ ਵਿਚ ਸਮੱਸਿਆ ਆਉਣ ਕਾਰਨ ਇਸ ਨੂੰ ਪੀਜੀਆਈ ਦਾਖ਼ਲ ਕਰਵਾਇਆ ਗਿਆ ਸੀ। ਪਿਛਲੇ ਹਫ਼ਤੇ ਨਰੇਸ਼ ਦੇ ਕੋਰੋਨਾ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜੋ ਪਾਜ਼ੇਟਿਵ ਆਏ ਸਨ। ਅੱਜ ਨਰੇਸ਼ ਦੀ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਅੰਮ੍ਰਿਤਸਰ : 40 ਨਵੇਂ ਮਾਮਲੇ
ਅੰਮ੍ਰਿਤਸਰ, 6 ਮਈ (ਵੜੈਚ) : ਕੋਰੋਨਾ ਦਾ ਹੱਬ ਬਣੇ ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਆਲਮ ਇਹ ਹੈ ਕਿ ਗੁਰੂ ਕੀ ਨਗਰੀ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਚ ਰੋਜ਼ਾਨਾ ਇਜ਼ਾਫ਼ਾ ਹੋ ਰਿਹਾ ਹੈ। ਬੁਧਵਾਰ ਨੂੰ ਅੰਮ੍ਰਿਤਸਰ 'ਚ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 270 ਹੋ ਗਈ ਹੈ, ਜਿਨ੍ਹਾਂ 'ਚ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 8 ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ। ਇਥੇ ਇਹ ਦਸਣਯੋਗ ਹੈ ਕਿ ਅੱਜ ਜਿਨ੍ਹਾਂ ਮਰੀਜ਼ਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ, ਉਹ ਸਾਰੇ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਸਨ।

ਮੋਗਾ : 17 ਕੇਸ ਪਾਜ਼ੇਟਿਵ ਆਏ
ਮੋਗਾ, 6 ਮਈ (ਅਮਜਦ ਖ਼ਾਨ) : ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ 17 ਮਰੀਜ਼ਾਂ ਦੀ ਕਰੋਨਾ ਸਬੰਧੀ ਰੀਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚ 4 ਪਿੰਡ ਦੌਲੇਵਾਲ, 1 ਸੰਗਤਪੁਰਾ, 1 ਰਾਉਕੇ, 1 ਢੁੱਡੀਕੇ, 3 ਚੂਹੜਚੱਕ, 2 ਠੱਠੀ ਭਾਈ, 1 ਲਹੋਰੀਆ ਮੁਹੱਲਾ ਮੋਗਾ, 1 ਮੰਦਿਰ, 2 ਸਮਾਧ ਭਾਈ ਤੇ 1 ਬੰਬੀਹਾ ਭਾਈ ਇਕ ਹੋਰ ਸ਼ਾਮਲ ਹਨ। ਇਸ ਤੋਂ ਇਲਾਵਾ ਅੱਜ ਵੱਖ ਵੱਖ ਥਾਵਾਂ ਤੋ 58 ਲੋਕਾਂ ਦੇ ਕਰੋਨਾ ਸਬੰਧੀ ਸੈਪਲ ਇਕੱਤਰ ਕੀਤੇ ਗਏ।

ਇਨ੍ਹਾਂ ਨਮੂਨਿਆਂ ਦੀ ਰੀਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਡਾ. ਅੰਦੇਸ਼ ਕੰਗ ਨੇ ਦਸਿਆ ਕਿ ਮੋਗਾ ਜ਼ਿਲ੍ਹੇ ਵਿਚ ਹੁਣ ਤਕ 55 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ ਜਿਨ੍ਹਾਂ ਵਿਚੋਂ 4 ਸਿਹਤਮੰਦ ਹੋ ਕੇ ਅਪਣੇ ਘਰ ਵਾਪਸ ਜਾ ਚੁੱਕੇ ਹਨ ਅਤੇ ਬਾਕੀਆਂ ਨੂੰ ਵੱਖ-ਵੱਖ ਆਈਸੋਲੇਸ਼ਨ ਕੇਦਰਾਂ ਵਿਖੇ ਰੱਖਿਆ ਗਿਆ ਹੈ।

ਸੰਗਰੂਰ : 12 ਹੋਰ ਪਾਜ਼ੇਟਿਵ ਕੇਸ ਆਏ
ਸੰਗਰੂਰ, 6 ਮਈ (ਸਿੱਧੂ) : ਸੰਗਰੂਰ ਜ਼ਿਲੇ ਵਿਚ ਅੱਜ 12 ਹੋਰ ਮਰੀਜ਼ ਕੋਰੋਨਾ ਪ੍ਰਭਾਵਿਤ ਪਾਏ ਗਏ। ਇਸ ਤੋਂ ਪਹਿਲਾਂ ਮੋਹਾਲੀ ਵਿਚ 95 ਅਤੇ ਸੰਗਰੂਰ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 84 ਸੀ, ਜੋ ਅੱਜ ਆਈਆਂ ਰਿਪੋਰਟਾਂ ਤੋਂ ਬਾਅਦ 96 ਹੋ ਗਈ ਹੈ।
 

ਫ਼ਿਰੋਜ਼ਪੁਰ : ਮਿਲੇ ਤਿੰਨ ਹੋਰ ਪਾਜ਼ੇਟਿਵ ਕੇਸ
ਫ਼ਿਰੋਜ਼ਪੁਰ, 6 ਮਈ (ਜਗਵੰਤ ਸਿੰਘ ਮੱਲ੍ਹੀ) : ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਵਲੋਂ ਜਾਰੀ ਸੂਚਨਾ ਅਨੁਸਾਰ ਜ਼ਿਲ੍ਹੇ 'ਚ ਅੱਜ ਨਵੇਂ ਤਿੰਨ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਡੇਰਾ ਰਾਧਾ ਸੁਆਮੀ ਜ਼ੀਰਾ ਰੋਡ ਫ਼ਿਰੋਜ਼ਪੁਰ ਵਿਖੇ ਇਕਾਂਤਵਾਸ ਕੀਤੇ ਗਏ ਲੋਕਾਂ ਵਿਚੋਂ ਗੁਰਮੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਅਲੀਪੁਰ, ਪਿੰਡ ਚੰਗਾਲੀ ਜ਼ਦੀਦ ਦੇ ਜਸਮੀਤ ਸਿੰਘ ਪੁੱਤਰ ਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਵਲੂਰ ਕੋਵਿਡ-19 ਪਾਜ਼ੇਟਿਵ ਰੀਪੋਰਟ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ। ਦੇਰ ਸ਼ਾਮ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 1230 ਸੈਂਪਲ ਲਏੇ ਗਏ ਸੀ। ਜਿਨ੍ਹਾਂ ਵਿਚੋਂ ਮਿਲੀਆਂ 736 ਰੀਪੋਰਟਾਂ ਨੈਗੇਟਿਵ ਆਈਆਂ ਅਤੇ ਤਿੰਨ ਦੇ ਨੋਵਲ ਕੋਰੋਨਾ ਤੋਂ ਪੀੜਤ ਹੋਣ ਦੀ ਜਾਣਕਾਰੀ ਮਿਲੀ। ਇਸ ਤਰ੍ਹਾਂ ਜ਼ਿਲ੍ਹੇ 'ਚ ਹੁਣ ਤੱਕ ਕੁੱਲ 44 ਕੇਸ ਪਾਜ਼ੇਟਿਵ ਪਾਏ ਗਏ ਹਨ।

ਮਾਨਸਾ : ਦੋ ਹੋਰ ਮਰੀਜ਼ ਮਿਲੇ
ਮਾਨਸਾ, 6 ਮਈ (ਪਪ) : ਮਾਨਸਾ ਜ਼ਿਲੇ ਦੇ ਦੋ ਪਿੰਡਾਂ ਅੰਦਰ ਦੋ ਵਿਅਕਤੀ ਕੋਵਿਡ-19 ਪਾਜ਼ੇਟਿਵ ਪਾਏ ਜਾਣ 'ਤੇ ਜ਼ਿਲੇ ਭਰ 'ਚ ਲੋਕਾਂ ਦੇ ਮਨਾਂ ਅੰਦਰ ਡਰ ਪੈਦਾ ਹੋ ਗਿਆ ਹੈ। ਇਨ੍ਹਾਂ ਮਰੀਜ਼ਾਂ 'ਚ ਪਿੰਡ ਰਣਜੀਤਗੜ੍ਹ ਬਾਂਦਰਾਂ ਦੀ ਇਕ ਔਰਤ ਅਤੇ ਬੁਰਜ ਰਾਠੀ ਦਾ ਇਕ ਨੌਜਵਾਨ ਸ਼ਾਮਲ ਹੈ। ਹਾਲ ਹੀ 'ਚ ਮਿਲੇ ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਣਜੀਤਗੜ੍ਹ ਬਾਂਦਰਾ ਦੀ ਇਕ ਮਹਿਲਾ ਰਾਜਸਥਾਨ ਵਿਚ ਸਰ੍ਹੋਂ ਦੀ ਵਾਢੀ ਲਈ ਗਈ ਸੀ।

ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਸਾਹਮਣੇ ਆਏ ਸਨ ਜਦਕਿ ਪਿੰਡ ਬੁਰਜ ਰਾਠੀ ਦਾ ਇਕ ਵਿਅਕਤੀ ਕੋਵਿਡ -19 ਤੋਂ ਪ੍ਰਭਾਵਤ ਦਸਿਆ ਜਾ ਰਿਹਾ ਹੈ। ਉਹ ਮਹਾਰਾਸ਼ਟਰ 'ਚੋਂ ਆਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਨੇ ਤੁਰਤ ਹਰਕਤ 'ਚ ਆ ਕੇ ਇਨ੍ਹਾਂ ਦੋਵਾਂ ਪਿੰਡਾਂ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਦਿਤਾ ਹੈ। ਇਨ੍ਹਾਂ ਵਿਅਕਤੀਆਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਭਾਲ ਕਰ ਕੇ ਮੈਡੀਕਲ ਜਾਂਚ ਸ਼ੁਰੂ ਕਰ ਦਿਤੀ ਹੈ।
 

ਫ਼ਾਜ਼ਿਲਕਾ : ਇਕ ਹੋਰ ਕੋਰੋਨਾ ਮਾਮਲਾ
ਫ਼ਾਜ਼ਿਲਕਾ, 6 ਮਈ (ਪ.ਪ.) : ਫ਼ਾਜ਼ਿਲਕਾ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਫ਼ਾਜ਼ਿਲਕਾ 'ਚ ਕੁਲ ਮਾਮਲਿਆਂ ਦੀ ਗਿਣਤੀ 38 ਸੀ ਅਤੇ ਅੱਜ ਦੇ ਮਿਲੇ ਕੇਸ ਨੂੰ ਮਿਲਾ ਕੇ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 39 ਤਕ ਪਹੁੰਚ ਗਿਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰਚੰਦ ਸਿੰਘ ਵਲੋਂ ਕੀਤੀ ਗਈ ਹੈ।
 

ਬਠਿੰਡਾ : ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਆਇਆ
ਬਠਿੰਡਾ 6 ਮਈ (ਸੁਖਜਿੰਦਰ ਮਾਨ) :  ਬਠਿੰਡਾ ਜ਼ਿਲ੍ਹੇ ਵਿਚ ਬੁਧਵਾਰ ਨੂੰ ਇਕ ਹੋਰ ਕੋਰੋਨਾ ਪਾਜ਼ੇਟਿਵ ਰੀਪੋਰਟ ਆਉਣ ਨਾਲ ਜ਼ਿਲ੍ਹੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਗਿਣਤੀ 37 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਸਿਆ ਕਿ ਅੱਜ 157 ਨਮੂਨਿਆਂ ਦੀ ਜਾਂਚ ਰੀਪੋਰਟ ਪ੍ਰਾਪਤ ਹੋਈ ਹੈ ਅਤੇ ਇਨ੍ਹਾਂ ਵਿਚੋਂ 1 ਦੀ ਰੀਪੋਰਟ ਪਾਜ਼ੇਟਿਵ ਆਈ ਹੈ ਅਤੇ 156 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਦੀ ਰਿਪੋਰਟ ਪਾਜੀਟਿਵ ਆਈ ਹੈ ਉਹ ਰਾਜਸਥਾਨ ਤੋਂ ਪਰਤਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement