
ਹਲਕਾ ਸਮਾਣਾ 'ਚ ਹੀ ਸਿਰਫ਼ ਚਾਰ ਦਿਨਾਂ ਵਿਚ ਤਿੰਨ ਕਤਲ ਕੁੰਭਕਰਨੀ ਨੀਂਦ ਤੋਂ ਜਾਗੇ ਅਮਰਿੰਦਰ
ਪਟਿਆਲਾ, 6 ਮਈ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਸਾਬਕਾ ਅਕਾਲੀ ਕੈਬਿਨਟ ਮੰਤਰੀ ਤੇ ਜਿਲਾ ਪਟਿਆਲਾ ਅਕਾਲੀ ਦਲ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਨੇ ਇਥੇ ਸੀ ਐਮ ਦੇ ਜਿਲੇ ਅੰਦਰ ਹਲਕਾ ਸਮਾਣਾ ਵਿਚ ਲੰਘੇ ਚਾਰ ਦਿਨਾਂ ਵਿਚ ਸਰੇਆਮ ਹੋਏ ਤਿੰਨ ਕਤਲਾਂ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸੀ ਐਮ ਦੇ ਆਪਣੇ ਜਿਲੇ ਵਿਚ ਲਾਅ ਐਂਡ ਆਡਰ ਖਤਮ ਹੋ ਚੁੱਕਾ ਹੈ ਤੇ ਜੰਗਲ ਰਾਜ ਬਣ ਚੁੱਕਾ ਹੈ।
ਰੱਖੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਦ ਸੁੱਤੇ ਪਏ ਹਨ ਤੇ ਇਥੇ ਅਪਰਾਧੀ ਸਰੇਆਮ ਗੋਲੀਆਂ ਤੇ ਕਿਰਾਪਨਾਂ ਨਾਲ ਕਤਲ ਕਰ ਰਹੇ ਹਨ । ਉਨਾ ਕਿਹਾ ਕਿ ਜਿਹੜਾ ਸੀ ਐਮ ਆਪਣੇ ਜਿਲੇ ਨੂੰ ਨਹੀ ਦੇਖ ਸਕਦਾ ਉਹ ਪੰਜਾਬ ਕਿਵੇ ਸੰਭਾਲੇਗਾ। ਰੱਖੜਾ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਸਰਕਾਰ ਬੁਰੀ ਤਰਾਂ ਫਲਾਪ ਸਿੱਧ ਹੋਈ ਹੈ ਤੇ ਅੱਜ ਜਦੋ ਕਰਫਿਊ ਲੱਗਿਆ ਹੌਇਆ ਹੈ ਸਾਰੀ ਪੁਲਸ ਸੜਕਾ ਤੇ ਹੈ ਫਿਰ ਵੀ ਸਰੇਆਮ ਕਿਰਪਾਨਾਂ ਤੇ ਗੋਲੀਆਂ ਚਲਣੀਆਂ ਕਾਂਗਰਸ ਦੇ ਘਟੀਆਂ ਤੇ ਜੰਗਲ ਰਾਜ ਦੀ ਨਿਸਾਨੀ ਹੈ।7
ਰੱਖੜਾ ਨੇ ਕਿਹਾ ਕਿ ਪਹਿਲਾਂ ਲੋਕ ਡੇਢ ਮਹੀਨੇ ਤੋ ਸਰਕਾਰ ਨੂੰ ਕੋਸ ਰਹੇ ਹਨ ਕਿਉਕਿ ਸਰਕਾਰ ਕੋਰੋਨਾਂ ਪ੍ਰਬੰਧਾਂ ਨੂੰ ਲੈ ਕੇ ਬਿਲਕੁਲ ਫਲਾਪ ਸਿੱਧ ਹੋਈ ਹੈ ਤੇ ਹੁਣ ਤਾਂ ਇਥੇ ਆਮ ਲੋਕ ਵੀ ਸੇਫ ਨਹੀ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਡਰ ਸਤਾਉਣ ਲੱਗਾ ਹੈ ਕਿ ਪਤਾ ਨਹੀ ਕੋਣ ਕਦੋ ਗੋਲੀ ਮਾਰ ਦੇਵੇ ਜਾਂ ਫਿਰ ਕਿਰਪਾਨਾਂ ਨਾਲ ਹਮਲਾ ਕਰ ਦੇਵੇ । ਰੱਖੜਾ ਨੇ ਕਿਹਾ ਕਿ ਕਾਂਗਰਸ ਪੂਰੇ ਤਿੰਨ ਸਾਲ ਵਿਚ ਸੂਬੇ ਦੀ ਸਭ ਤੋ ਫੇਲ ਸਰਕਾਰ ਸਾਬਤ ਹੋਈ ਹੈ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਰੱਖੜਾ ਨੇ ਕਿਹਾ ਕਿ ਸਰਕਾਰ ਪਿਛਲੇ ਤਿੰਨ ਸਾਲਾਂ ਵਾਂਗ ਹੀ ਇਸ ਭਿਆਨਕ ਸਮੇਂ ਵੀ ਸਿਰਫ ਪੁਰਾਣੇ ਵਾਅਦਿਆਂ ਵਾਂਗ ਹੀ ਡੰਗ ਟਪਾ ਲੋਕਾਂ ਨੂੰ ਹਰ ਸਹੂਲਤ ਤੋ ਵਾਂਝੇ ਰੱਖ ਰਹੀ ਹੈ । ਊਨਾਂ ਕਿਹਾ ਕਿ ਪਹਿਲਾਂ ਹੀ ਗਰੀਬ ਲੋਕਾਂ ਨੂੰ ਰੋਈ ਨਹੀ ਮਿਲ ਰਹੀ ਤੇ ਉਹ ਸਰਕਾਰ ਤੋ ਦੁਖੀ ਹਨ ਹੁਣ ਇਥੇ ਸਰੇਆਮ ਕਿਰਪਾਨਾਂ ਤੇ ਗੋਲੀਆਂ ਚਲਣ ਲੱਗ ਗਈਆਂ ਹਨ । ਉਨਾ ਕਿਹਾ ਕਿ ਕਾਂਗਰਸ ਰਾਜ ਅੰਦਰ ਇਸ ਸਭ ਕਾਂਗਰਸੀ ਹੀ ਕਰ ਰਹੇ ਹਨ ਤੇ ਸਰਕਾਰ ਚੁੱਖ ਚਾਪ ਤਮਾਸਾਂ ਦੇਖ ਰਹੀ ਹੈ। ਰੱਖੜਾ ਨੇ ਕਿਹਾ ਕਿ ਅਕਾਲੀ ਦਲ ਇਸ ਸਥਿਤੀ ਵਿਚ ਪੂਰੀ ਤਰਾ ਲੋਕਾਂ ਨਾਲ ਖੜਾ ਹੈ ਤੇ ਸਮਾਂ ਆਉਣ ਤੇ ਇਸ ਦਾ ਤਿੱਖਾ ਜਵਾਬ ਦੇਵੇਗਾ।