
ਪੂਨਮ ਕਾਂਗੜਾ ਨੇ ਘਰ-ਘਰ ਵੰਡੀ ਹੋਮਿਓਪੈਥਿਕ ਦਵਾਈ
ਸੰਗਰੂਰ, 6 ਮਈ (ਗੁਰਦਰਸ਼ਨ ਸਿੰਘ ਸਿੱਧੂ) : ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਹੋਮਿਓਪੈਥਿਕ ਵਿਭਾਗ ਪੰਜਾਬ ਵੱਲੋ ਕੋਰੋਨਾ ਦੇ ਬਚਾ ਲਈ ਜਾਰੀ ਕੀਤੀ ਹੋਮਿਓਪੈਥਿਕ ਦਵਾਈ ਅਜ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਅਤੇ ਮੁੱਖ ਸਰਪ੍ਰਸਤ ਦਲਿਤ ਵੈਲਫੇਅਰ ਸੰਗਠਨ ਪੰਜਾਬ ਅਤੇ ਉਨ੍ਹਾਂ ਦੀ ਟੀਮ ਵੱਲੋ ਸਥਾਨਕ ਵਾਰਡ ਨੰ 22 ਵਿਖੇ ਲੋਕਾਂ ਨੂੰ ਘਰ ਘਰ ਜਾ ਕੇ ਦਿੱਤੀ ਗਈ ਇਹ ਹੋਮਿਓਪੈਥਿਕ ਗੋਲੀਆਂ ਦਿੰਦਿਆ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਇਹ ਦਵਾਈ ਕੋਰੋਨਾ ਵਾਇਰਸ ਦੇ ਇਲਾਜ ਲਈ ਨਹੀਂ ਹੈ।Poonam Kangra
ਇਹ ਕੋਰੋਨਾ ਵਾਇਰਸ ਨਾਲ ਚਲ ਰਹੀ ਇਸ ਲੜਾਈ ਵਿੱਚ ਜਰੂਰ ਕੰਮ ਕਰੇਗੀ ਇਹ ਦਵਾਈ ਬਿਲਕੁਲ ਹੀ ਮੁਫਤ ਹੈ ਜੋ ਸ਼ਹਿਰ ਦੇ ਉਘੇ ਸਮਾਜ ਸੇਵੀ ਡਾਕਟਰ ਏ ਐਸ ਮਾਨ ਤੋਂ ਕੋਈ ਵੀ ਵਿਅਕਤੀ ਅਪਣੀ ਇਛਾ ਮੁਤਾਬਿਕ ਲੈ ਸਕਦਾ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਡਰਨ ਦੀ ਜਗ੍ਹਾ ਸਾਵਧਾਨੀ ਵਰਤਣ ਦੀ ਜਿਆਦਾ ਜਰੂਰਤ ਹੈ ਜਿਸ ਦੇ ਚੱਲਦਿਆਂ ਸਾਨੂੰ ਅਪਣੇ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ। ਪੂਨਮ ਕਾਂਗੜਾ ਨੇ ਕਿਹਾ ਕਿ ਕੋਰੋਨਾ ਤੋਂ ਬਚਾ ਲਈ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਸਭ ਤੋਂ ਜ਼ਿਆਦਾ ਜਰੂਰੀ ਹੈ। ਇਸ ਮੌਕੇ ਰਾਣਾ ਬਾਲੂ, ਲਖਮੀਰ ਸਿੰਘ ਸੇਖੋਂ, ਗੁਰਜੀਤ ਸਿੰਘ, ਸਾਜਨ ਕਾਂਗੜਾ, ਗੈਰੀ, ਹੈਪੀ, ਗੁਰਪ੍ਰੀਤ ਸਿੰਘ ਗੁਰੂ, ਪ੍ਰਿੰਸ, ਸੰਨੀ ਕੁਮਾਰ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।