
ਤਾਲਾਬੰਦੀ ਕਾਰਨ ਭਾਰਤ, ਖ਼ਾਸਕਰ ਪੰਜਾਬ ਫਸ ਕੇ ਰਹਿ ਗਏ ਭਾਰਤੀ ਮੂਲ, ਪ੍ਰੰਤੂ ਬਰਤਾਨੀਆ ਦੇ ਪੱਕੇ ਵਸਨੀਕਾਂ ਦੀ
ਰਾਜਾਸਾਂਸੀ, 6 ਮਈ (ਪਪ) : ਤਾਲਾਬੰਦੀ ਕਾਰਨ ਭਾਰਤ, ਖ਼ਾਸਕਰ ਪੰਜਾਬ ਫਸ ਕੇ ਰਹਿ ਗਏ ਭਾਰਤੀ ਮੂਲ, ਪ੍ਰੰਤੂ ਬਰਤਾਨੀਆ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਬ੍ਰਿਟਿਸ਼ ਸਰਕਾਰ ਵੱਲੋਂ ਲਗਾਤਾਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
File photo
ਏਸੇ ਲੜੀ ਤਹਿਤ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਬ੍ਰਿਟਿਸ਼ ਹਾਈ ਕਮਿਸ਼ਨ (ਬ੍ਰਿਟਿਸ਼ ਅੰਬੈਸੀ) ਵਲੋਂ ਹਵਾਈ ਕੰਪਨੀ ਕਤਰ ਏਅਰਲਾਈਨ ਨਾਲ ਕੀਤੀ ਗਈ ਸੰਧੀ ਤਹਿਤ ਕਤਰ ਏਅਰਵੇਜ਼ ਦੀ ਰਾਹੀਂ 306 ਯਾਤਰੀ, ਜਿਨ੍ਹਾਂ 'ਚ 250 ਬਰਤਾਨੀਆ ਨਾਗਰਿਕ, ਤੇ 56 ਭਾਰਤੀ ਪਾਸਪੋਰਟ ਵਾਲੇ ਸਨ, ਇੰਗਲੈਂਡ ਲਈ ਰਵਾਨਾ ਹੋਏ।