
ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਨਿਪਟਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ।
ਚੰਡੀਗੜ੍ਹ : ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਨਿਪਟਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਇਸ ਦੇ ਨਾਲ ਹੀ ਦੇਸ਼ ਵਿਚ ਅਰਥਵਿਵਿਸਥਾ ਵੀ ਕਾਫੀ ਪ੍ਰਭਾਵਿਤ ਹੋਈ ਹੈ। ਪਰ ਹੁਣ ਪੰਜਾਬ ਵਿਚ ਕੈਪਟਨ ਸਰਕਾਰ ਨੇ ਇਸ ਨਾਲ ਨਿਪਟਣ ਲਈ ਸੂਬੇ ਵਿਚ ਦੋ ਕਮੇਟੀਆਂ ਦਾ ਗੰਠਨ ਕੀਤਾ ਹੈ।
lockdown
ਇਨ੍ਹਾਂ ਵਿਚੋਂ ਇਕ ਕਮੇਟੀ ਸੂਬੇ ਵਿਚ ਕਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚੋਂ ਪੰਜਾਬ ਨੂੰ ਬਾਹਰ ਕੱਢੇਗੀ ਅਤੇ ਦੂਜੀ ਕਮੇਟੀ ਆਰਥਿਕਤਾ ਨੂੰ ਮੁੜ ਪਟਰੀ ਤੇ ਲਿਆਉਂਣ ਲਈ ਯਤਨਸ਼ੀਲ ਰਹੇਗੀ। ਦੱਸ ਦੱਈਏ ਕਿ ਸੀਐੱਮ ਕੈਪਟਨ ਨੇ ਇਸ ਗੱਲ ਦਾ ਖੁਲਾਸਾ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਨਾਲ ਹੋ ਰਹੀ ਵੀਡੀਓ ਕਾਂਫਰੰਸਿੰਗ ਵਿਚ ਕੀਤਾ ਹੈ।
lockdown
ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵੀਡੀਓ ਕਾਨਫਰੰਸ ਵਿਚ 17 ਮਈ ਤੋਂ ਬਾਅਦ ਦੀਆਂ ਚਣੋਤੀਆਂ ਅਤੇ ਕਰੋਨਾ ਵਾਇਰਸ ਦੇ ਮੁੱਦੇ ਤੇ ਚਰਚਾ ਵੀ ਕੀਤੀ। ਦੱਸ ਦੱਈਏ ਕਿ ਸੋਨੀਆ ਗਾਂਧੀ ਦੇ ਵੱਲੋਂ ਕਾਂਗਰਸ ਸਾਸ਼ਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਅੱਜ ਵੀਡੀਓ ਕਾਂਫਰੰਸਿੰਗ ਜਰੀਏ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿਚ ਸੋਨੀਆਂ ਗਾਂਧੀ ਦੇ ਵੱਲੋਂ ਮੁੱਖ ਮੰਤਰੀਆਂ ਨੂੰ ਸੰਬੋਧਨ ਕਰਦਿਆਂ ਪੁੱਛਆ ਗਿਆ
photo
ਕਿ ਸਰਕਾਰ ਲੌਕਡਾਊਨ ਨੂੰ ਜਾਰੀ ਰੱਖਣ ਜਾਂ ਬੰਦ ਕਰਨ ਦੇ ਲਈ ਕਿਹੜੇ-ਕਿਹੜੇ ਕਦਮ ਚੁੱਕ ਰਹੀ ਹੈ। ਇਸ ਵਿਚ ਉਨ੍ਹਾਂ ਪੁੱਛਿਆ ਕਿ 17 ਮਈ ਤੋਂ ਬਾਅਦ ਕੀ ਹੈ ਅਤੇ ਕਿਵੇਂ ਹੈ? ਇਸ ਤੋਂ ਇਲਾਵਾ ਭਾਰਤ ਸਰਕਾਰ ਇਸ ਨਾਲ ਨਿਪਟਣ ਲਈ ਕਿਹੜਾ ਮਾਪਦੰਡ ਵਰਤ ਰਹੀ ਹੈ। ਜਿਸ ਨਾਲ ਲੌਕਡਾਊਨ ਨੂੰ ਜਾਰੀ ਰੱਖਣ ਦਾ ਸਮਾਂ ਪਤਾ ਲੱਗ ਸਕੇ।
lockdown
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।