ਸਰਕਾਰ ਤੋਂ ਵੱਧ ਰਿਆਇਤਾਂ ਲੈਣ ਲਈ ਪੰਜਾਬ ਦੇ ਠੇਕੇਦਾਰਾਂ ਵਲੋਂ ਅਣਐਲਾਨੀ ਹੜਤਾਲ
Published : May 7, 2020, 11:33 pm IST
Updated : May 7, 2020, 11:33 pm IST
SHARE ARTICLE
ਸਰਕਾਰ ਤੋਂ ਵੱਧ ਰਿਆਇਤਾਂ ਲੈਣ ਲਈ ਪੰਜਾਬ ਦੇ ਠੇਕੇਦਾਰਾਂ ਵਲੋਂ ਅਣਐਲਾਨੀ ਹੜਤਾਲ
ਸਰਕਾਰ ਤੋਂ ਵੱਧ ਰਿਆਇਤਾਂ ਲੈਣ ਲਈ ਪੰਜਾਬ ਦੇ ਠੇਕੇਦਾਰਾਂ ਵਲੋਂ ਅਣਐਲਾਨੀ ਹੜਤਾਲ

ਸੂਬੇ 'ਚ ਜ਼ਿਆਦਾਤਰ ਸ਼ਰਾਬ ਦੇ ਠੇਕੇ ਰਹੇ ਬੰਦ

ਬਠਿੰਡਾ, 7 ਮਈ (ਸੁਖਜਿੰਦਰ ਮਾਨ): ਸ਼ਰਾਬ ਦੇ ਸਹਾਰੇ ਅਪਣੀ ਆਰਥਕ ਦਸ਼ਾ ਸੁਧਾਰਨ ਦੇ ਯਤਨਾਂ 'ਚ ਲੱਗੀ ਕੈਪਟਨ ਸਰਕਾਰ ਨੂੰ ਅੱਜ ਠੇਕੇਦਾਰਾਂ ਨੇ ਵੱਡਾ ਝਟਕਾ ਦਿਤਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਕਈ ਦਿਨਾਂ ਤੋਂ ਸ਼ਰਾਬਬੰਦੀ ਖ਼ਤਮ ਕਰਨ ਲਈ ਵਿਖਾਈ ਜਾ ਰਹੀ ਕਾਹਲੀ ਅੱਗੇ ਹੁਣ ਸ਼ਰਾਬ ਠੇਕੇਦਾਰ ਅੜ ਗਏ ਹਨ। ਸੂਚਨਾ ਮੁਤਾਬਕ ਬੰਦ ਪਏ ਸਮੇਂ ਦੀਆਂ ਰਿਆਇਤਾਂ ਲੈਣ ਅਤੇ ਆਗਾਮੀ ਮਹੀਨਿਆਂ 'ਚ ਅਪਣੀ ਸਥਿਤੀ ਨੂੰ ਸੁਧਾਰਨ ਲਈ ਪੂਰੀ ਸ਼ਰਾਬ ਨੀਤੀ ਨੂੰ ਮੁੜ ਵਿਚਾਰਨ ਦੀ ਮੰਗ ਨੂੰ ਲੈ ਕੇ ਅੱਜ ਠੇਕੇ ਖੋਲ੍ਹਣ ਦੇ ਪਹਿਲੇ ਦਿਨ ਪੰਜਾਬ ਦੇ ਜ਼ਿਆਦਾਤਰ ਸ਼ਰਾਬ ਦੇ ਠੇਕੇ ਬੰਦ ਰਹੇ। ਹਾਲਾਂਕਿ ਮੋਹਾਲੀ, ਰੋਪੜ ਅਤੇ ਬਠਿੰਡਾ ਸਮੇਤ ਕੁੱਝ ਜ਼ਿਲ੍ਹਿਆਂ ਵਿਚ ਟਾਵੇਂ-ਟਾਵੇਂ ਠੇਕੇ ਖੁੱਲ੍ਹੇ ਵੀ ਰਹੇ ਪਰ ਬਹੁਸੰਮਤੀ ਠੇਕੇਦਾਰਾਂ ਨੇ ਸਰਕਾਰ ਨੂੰ ਝੁਕਾਉਣ ਲਈ ਇਕਜੁਟਤਾ ਦਿਖਾਈ ਹੈ।

ਉਂਜ ਠੇਕਾਬੰਦੀ ਦੌਰਾਨ ਕਈ ਥਾਵਾਂ 'ਤੇ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹੇ ਰਹਿਣ ਦੀ ਚਰਚਾ ਵੀ ਸ਼ਰੇਆਮ ਚਲਦੀ ਰਹੀ।  ਸ਼ਰਾਬ ਕਾਰੋਬਾਰੀ ਸੰਸਥਾ ਦੇ ਬੁਲਾਰੇ ਵਰਿੰਦਰ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਹ ਸ਼ਰਾਬ ਨੀਤੀ ਦਾ ਮੁੜ ਮੁਲਾਂਕਣ ਕਰੇ। ਇਕ ਠੇਕੇਦਾਰ ਨੇ ਦਾਅਵਾ ਕੀਤਾ ਕਿ ਪੰਜਾਬ 'ਚੋਂ ਜਿਆਦਾਤਰ ਲੇਬਰ ਬਾਹਰ ਜਾ ਰਹੀ ਹੈ।

ਕੋਰੋਨਾ ਵਾਇਰਸ ਕਾਰਨ ਹਰ ਤਰ੍ਹਾਂ ਦੇ ਸਮਾਗਮ ਬੰਦ ਪਏ ਹਨ ਤੇ ਆਉਣ ਵਾਲੇ ਸਮੇਂ 'ਚ ਇਸ ਬੀਮਾਰੀ ਨੂੰ ਲੈ ਕੇ ਅਨਿਸਚਤਾ ਬਣੀ ਹੋਈ ਹੈ। ਉਧਰ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਇਸ ਮੁੱਦੇ 'ਤੇ ਗੰਭੀਰ ਚਰਚਾ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਸਰਕਾਰ ਠੇਕੇਦਾਰਾਂ ਨੂੰ ਖ਼ੁਸ਼ ਕਰਨ ਲਈ ਕੁੱਝ ਰਿਆਇਤਾਂ ਦਾ ਐਲਾਨ ਕਰ ਸਕਦੀ ਹੈ। ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਸੂਤਰਾਂ ਮੁਤਾਬਕ ਪੰਜਾਬ 'ਚ ਦਹਾਕਿਆਂ ਬਾਅਦ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਠੇਕੇਦਾਰਾਂ ਦੁਆਰਾ ਅਣਐਲਾਨੀ ਹੜਤਾਲ ਕੀਤੀ ਗਈ ਹੈ।

ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਤੋਂ ਹੀ ਸੂਬੇ 'ਚ ਸ਼ਰਾਬ ਦੇ ਕਾਰੋਬਾਰ 'ਤੇ ਵੱਡੇ ਠੇਕੇਦਾਰਾਂ ਦਾ ਕਬਜ਼ਾ ਚਲਿਆ ਆ ਰਿਹਾ ਹੈ ਜਿਸ ਦਾ ਖਮਿਆਜ਼ਾ ਹੁਣ ਸਰਕਾਰ ਨੂੰ ਭੁਗਤਣਾ ਪੈਣਾ ਹੈ। ਪੰਜਾਬ 'ਚ ਚਾਲੂ ਵਿੱਤੀ ਵਰ੍ਹੇ ਵਿਚ ਸਰਕਾਰ ਵਲੋਂ ਸ਼ਰਾਬ ਦੇ ਕਾਰੋਬਾਰ ਤੋਂ 6200 ਕਰੋੜ ਰੁਪਏ ਦੀ ਆਮਦਨ ਹੋਣ ਦਾ ਟੀਚਾ ਰਖਿਆ ਗਿਆ ਹੈ ਜੋ ਪਿਛਲੇ ਵਰ੍ਹੇ ਤੋਂ ਕਰੀਬ 600 ਕਰੋੜ ਵੱਧ ਹੈ।


ਮੌਜੂਦਾ ਸਮੇਂ ਸ਼ਰਾਬ ਦਾ ਕਾਰੋਬਾਰ ਜ਼ਿਆਦਾਤਰ ਡਿਸਟਲਰੀਆਂ ਵਾਲਿਆਂ ਦਾ ਹੱਥ ਹੈ। ਚਾਲੂ ਸੀਜ਼ਨ 'ਚ ਸਰਕਾਰ ਨੇ ਹੁਸ਼ਿਆਰੀ ਦਿਖਾਉਂਦਿਆਂ ਬਿਨਾਂ ਡਰਾਅ ਤੋਂ ਪੁਰਾਣੇ ਠੇਕੇਦਾਰਾਂ ਦਾ ਸ਼ਰਾਬ ਕਾਰੋਬਾਰ ਚੱਲਦਾ ਰੱਖਣ ਲਈ ਨਵੀਂ ਨੀਤੀ ਵੀ ਲਾਗੂ ਕੀਤੀ ਸੀ ਜਿਸ ਤਹਿਤ ਕੋਈ ਵੀ ਠੇਕੇਦਾਰ 12 ਫ਼ੀਸਦੀ ਵਾਧੂ ਕੋਟਾ ਚੁੱਕ ਕੇ ਅਪਣਾ ਲਾਇਸੰਸ ਅਗਲੇ ਸਾਲ ਲਈ ਨਵੀਨੀਕਰਨ ਕਰਵਾ ਸਕਦਾ ਸੀ। ਬਠਿੰਡਾ 'ਚ ਮਲੋਹਤਰਾ ਗਰੁਪ ਦੁਆਰਾ ਇਸ ਸਕੀਮ ਦਾ ਫ਼ਾਈਦਾ ਚੁੱਕਿਆ ਹੈ।

ਇਸ ਤੋਂ ਇਲਾਵਾ ਅੱਧੇ ਪੰਜਾਬ 'ਚ ਸਰਕਾਰ ਨੂੰ ਡਰਾਅ ਕੱਢਣ ਦੇ ਝੰਜਟ ਵਿਚ ਨਹੀਂ ਪੈਣਾ ਪਿਆ। ਹਾਲਾਂਕਿ ਸੂਬੇ 'ਚ ਦਰਜਨਾਂ ਦੇ ਕਰੀਬ ਜੋਨ ਬੋਲੀ ਤੋਂ ਬਾਅਦ ਵੀ ਖ਼ਾਲੀ ਪਏ ਹਨ। ਬਠਿੰਡਾ 'ਚ ਦੀਪ ਮਲਹੋਤਰਾ ਦਾ ਕੰਮ ਦੇਖ ਰਹੇ ਹੈਪੀ ਠੇਕੇਦਾਰ ਨੇ ਦਸਿਆ ਕਿ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਵੀ ਸਹੀ ਨਹੀਂ ਹੈ, ਸਵੇਰੇ 7 ਤੋਂ 11 ਵਜੇ ਤਕ ਲੋਕ ਬਹੁਤ ਘੱਟ ਸ਼ਰਾਬ ਖ਼ਰੀਦਣ ਜਾਂਦੇ ਹਨ। ਜਦਕਿ ਕਈ ਕਾਰਨਾਂ ਕਰ ਕੇ ਇਥੇ ਸ਼ਰਾਬ ਦੀ ਹੋਮ ਡਿਲਵਰੀ ਵੀ ਸੰਭਵ ਨਹੀਂ ਜਾਪਦੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement