ਕਣਕ ਦੀ ਖ਼ਰੀਦ 109 ਲੱਖ ਟਨ 'ਤੇ ਪਹੁੰਚੀ : ਕੇ.ਏ.ਪੀ. ਸਿਨਹਾ
Published : May 7, 2020, 11:24 pm IST
Updated : May 7, 2020, 11:24 pm IST
SHARE ARTICLE
ਕਣਕ ਦੀ ਖ਼ਰੀਦ 109 ਲੱਖ ਟਨ 'ਤੇ ਪਹੁੰਚੀ : ਕੇ.ਏ.ਪੀ. ਸਿਨਹਾ
ਕਣਕ ਦੀ ਖ਼ਰੀਦ 109 ਲੱਖ ਟਨ 'ਤੇ ਪਹੁੰਚੀ : ਕੇ.ਏ.ਪੀ. ਸਿਨਹਾ

ਕਿਸਾਨਾਂ ਨੂੰ ਅਦਾਇਗੀ 15800 ਕਰੋੜ ਦੀ ਹੋਈ

ਚੰਡੀਗੜ੍ਹ, 7 ਮਈ (ਜੀ.ਸੀ. ਭਾਰਦਵਾਜ) : ਕੋਰੋਨਾ ਵਾਇਰਸ ਦੇ ਖ਼ਤਰੇ ਨਾਲ ਪੰਜਾਬ ਸਮੇਤ, ਸਾਰੇ ਮੁਲਕ 'ਚ ਜਦੋਂ ਤ੍ਰਾਹੀ-ਤ੍ਰਾਹੀ ਮਚੀ ਹੋਈ ਹੈ, ਸਾਰੇ ਪਾਸੇ ਆਰਥਕ ਮੰਦੀ ਦਾ ਦੌਰ ਚਲ ਰਿਹਾ ਹੈ, ਇਸ ਸੰਕਟਮਈ ਹਾਲਾਤ 'ਚ ਸਰਹੱਦੀ ਸੂਬੇ ਦੇ ਅਰਥਚਾਰੇ ਨੂੰ ਕਣਕ ਖ਼ਰੀਦ ਨਾਲ ਕੁਲ 33000 ਕਰੋੜ ਦਾ ਵਾਧਾ ਮਿਲਣ ਨਾਲ, ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਤੇ ਲੱਖਾਂ ਹੋਰ ਕਰਮਚਾਰੀਆਂ ਰਾਹੀਂ ਪੇਂਡੂ ਤੇ ਸ਼ਹਿਰੀ ਖੇਤਰ ਦੇ ਬਾਜ਼ਾਰ 'ਚ ਮੁੜ ਜਾਨ ਆਉਣ ਲੱਗ ਪਵੇਗੀ।

KAP SinhaKAP Sinha

ਕੇਂਦਰੀ ਭੰਡਾਰ 'ਚ ਸੱਭ ਰਾਜਾਂ ਨਾਲੋਂ ਵੱਧ ਯਾਨੀ 130-135 ਲੱਖ ਟਨ, ਕਣਕ ਯੋਗਦਾਨ ਦੇ ਮੌਜੂਦਾ ਟੀਚੇ 'ਚੋਂ ਅੱਜ ਸ਼ਾਮ ਤੱਕ, ਪੰਜਾਬ ਦੀਆਂ 4 ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਕੇਂਦਰ ਦੀ ਐਫ਼.ਸੀ.ਆਈ. ਨੇ 109 ਲੱਖ ਟਨ ਦੀ ਖ਼ਰੀਦ ਕਰ ਲਈ ਸੀ। ਕਿਸਾਨਾਂ ਨੂੰ ਸਿੱਧੀ ਤੇ ਆੜ੍ਹਤੀਆਂ ਰਾਹੀਂ 15800 ਕਰੋੜ ਦੀ ਅਦਾਇਗੀ ਵੀ ਪੂਰੀ ਕਰ ਦਿਤੀ ਸੀ।


ਇਸ ਵੱਡੇ ਚੈਲੰਜ ਦੇ ਅਨੇਕਾਂ ਪਹਿਲੂਆਂ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਅਨਾਜ ਸਪਲਾਈ ਮਹਿਕਮੇ ਦੇ ਪ੍ਰਮੁੱਖ ਸਕੱਤਰ ਤੇ ਸੀਨੀਅਰ ਅਧਿਕਾਰੀ ਕੇ.ਏ².ਪੀ. ਸਿਨਹਾ ਨੇ ਦਸਿਆ ਕਿ ਮੰਡੀਆਂ ਦੀ ਗਿਣਤੀ 1840 ਤੋਂ ਵਧਾ ਕੇ 4100 ਕਰਨਾ, ਇਨ੍ਹਾਂ ਖ਼ਰੀਦ ਕੇਂਦਰਾਂ 'ਚ ਭੀੜ ਨਾ ਹੋਣ ਦੇਣਾ, ਸਾਫ਼-ਸਫ਼ਾਈ, ਪਾਣੀ, ਸੈਨੇਟਾਈਜ਼ਰ ਤੇ ਹੋਰ ਬਾਰਦਾਨੇ ਦਾ ਪ੍ਰਬੰਧ, ਰੋਜ਼ਾਨਾ ਲੱਖਾਂ ਟਨ ਕਣਕ ਦੀ ਲਿਫ਼ਟਿੰਗ ਕਰਨਾ ਤੇ ਹਜ਼ਾਰਾਂ-ਲੱਖਾਂ ਕਰਮਚਾਰੀਆਂ ਤੇ ਵਰਕਰਾਂ ਦੀ ਡਿਊਟੀ ਸਮੇਤ 14 ਲੱਖ ਟੋਕਨ-ਪਾਸਾਂ ਦਾ ਇੰਤਜ਼ਾਮ ਸਿਰੇ ਚੜ੍ਹਾਉਣਾ ਆਦਿ ਸੱਭ ਏਜੰਸੀਆਂ ਤੇ ਵਿਭਾਗਾਂ ਦੇ ਸਹਿਯੋਗ ਨਾਲ ਹੀ ਪਿਛਲੇ 24 ਦਿਨਾਂ ਤੋਂ ਚਲ ਰਿਹਾ ਹੈ।


ਉਨ੍ਹਾਂ ਸਪਸ਼ਟ ਕੀਤਾ ਕਿ ਬੇ-ਮੌਸਮੀ ਬਾਰਸ਼, ਕਿਸਾਨਾਂ ਦੀਆਂ ਔਕੜਾਂ ਅਤੇ 50-50 ਕਿਲੋਗ੍ਰਾਮ ਵਾਲੇ ਜੂਟ ਤੇ ਪੌਲੀਥੀਨ ਦੇ ਥੈਲੇ ਕੁਲ 135 ਲੱਖ ਟਨ ਕਣਕ ਵਾਸਤੇ 27 ਕਰੋੜ ਚਾਹੀਦੇ ਸਨ ਜਿਸ 'ਚੋਂ ਪੰਜਾਬ ਦੀਆਂ ਏਜੰਸੀਆਂ ਦੀ ਲੋੜ 23 ਕਰੋੜ ਸੀ। ਇਸ 'ਚੋਂ 10 ਕਰੋੜ ਦੀ ਸਪਲਾਈ, ਕੋਰੋਨਾ ਵਾਇਰਸ ਕਾਰਨ, ਕਲਕੱਤੇ ਦੀਆਂ ਫ਼ੈਕਟਰੀਆਂ ਬੰਦ ਹੋਣ ਕਰ ਕੇ ਪਹੁੰਚ ਨਹੀਂ ਸਕੀ, ਜਿਸ ਦਾ ਹੁਣ ਬੰਦੋਬਸਤ, ਪੰਜਾਬ ਦੇ ਆੜ੍ਹਤੀਆਂ ਤੇ ਲੋਕਲ ਸਪਲਾਇਰਾਂ ਤੋਂ ਕਰ ਲਿਆ ਹੈ।


ਕੇ.ਏ.ਪੀ. ਸਿਨਹਾ ਦਾ ਮੰਨਣਾ ਹੈ ਕਿ ਸ਼ਾਇਦ, ਝਾੜ ਘਟਣ ਨਾਲ, ਦਾਣੇ ਦੇ ਬਦਰੰਗ ਹੋਣ ਕਰ ਕੇ ਮੰਡੀਆਂ 'ਚ ਆਮਦ 130 ਲੱਖ ਟਨ ਤਕ ਹੀ ਹੋਏ ਕਿਉਂ ਰੋਜ਼ਾਨਾ ਆਮਦ ਹੁਣ ਸਿਰਫ਼ 3-3.5 ਲੱਖ ਟਨ ਹੀ ਰਹਿ ਗਈ ਹੈ ਅਤੇ ਮਸਾਂ 10-15 ਦਿਨ ਹੋਰ ਹੀ ਇਹ ਖ਼ਰੀਦ ਚੱਲੇਗੀ।


ਉਨ੍ਹਾਂ ਦਸਿਆ ਕਿ ਪੰਜਾਬ ਦੇ ਅਰਥਚਾਰੇ 'ਚ ਕਣਕ, ਝੋਨਾ, ਕਪਾਹ, ਦਾਲਾਂ ਤੇ ਹੋਰ ਫ਼ਸਲਾਂ ਦੀ ਖ਼ਰੀਦ ਸਾਲਾਨਾ 50,000 ਕਰੋੜ ਤੋਂ 60,000 ਕਰੋੜ ਦੇ ਹੋਣ ਨਾਲ, ਇਸ ਸਰਹੱਦੀ ਸੂਬੇ ਨੂੰ, ਅੱਜ ਦੇ ਸੰਕਟਮਈ ਦੌਰ 'ਚ ਇਕ ਵੱਡੀ ਰਾਹਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement