
ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ਮਮਤਾ ਬੈਨਰਜੀ ਨੂੰ ਦਸਿਆ ਤਾੜਕਾ
ਭੋਪਾਲ, 6 ਮਈ : ਮੱਧ ਪ੍ਰਦੇਸ਼ ਦੀ ਭੋਪਾਲ ਲੋਕਸਭਾ ਸੀਟ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਤਾੜਕਾ ਦਸਿਆ | ਮਮਤਾ ਬੈਨਰਜੀ ਨੇ ਤੀਜੀ ਵਾਰ ਪਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਸਹੂੰ ਚੁੱਕੀ ਹੈ | ਜਿਸ ਤੋਂ ਬਾਅਦ ਬੰਗਾਲ 'ਚ ਹਿੰਸਾ ਵਰਗੀਆਂ ਘਟਨਾਵਾਂ ਹੋਣ ਲਗੀਆਂ ਹਨ | ਜਿਸ ਨੂੰ ਲੈ ਕੇ ਪ੍ਰਗਿਆ ਨੇ ਟਵੀਟ ਕੀਤਾ, 'ਮੁਮਤਾਜ ਲੋਕਤੰਤਰ |' ਹਿੰਦੂਆਂ, ਭਾਜਪਾ ਦੇ ਬੰਗਾਲ ਵਰਕਰਾਂ ਦੀ ਬੇਰਹਿਮੀ ਨਾਲ ਹਤਿਆ, ਬਲਾਤਕਾਰ |
image