ਪੰਜਾਬ ਸਟੇਟ ਆਯੁਰਵੈਦ ਸੇਵਾ ਸੰਘ ਵਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਵਿਸ਼ੇਸ਼ ਸਨਮਾਨ
Published : May 7, 2022, 10:11 pm IST
Updated : May 7, 2022, 10:11 pm IST
SHARE ARTICLE
image
image

ਪੰਜਾਬ ਸਟੇਟ ਆਯੁਰਵੈਦ ਸੇਵਾ ਸੰਘ ਵਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਵਿਸ਼ੇਸ਼ ਸਨਮਾਨ

ਦਿੜ੍ਹਬਾ/ਛਾਜਲੀ, 7 ਮਈ (ਕੁਲਵਿੰਦਰ ਸਿੰਘ ਰਿੰਕਾ) : ਪੰਜਾਬ ਸਟੇਟ ਆਯੁਰਵੈਦ ਸੇਵਾ ਸੰਘ ਹੈਡ ਔਫਿਸ ਚੀਮਾ ਵੱਲੋਂ ਮੀਟਿੰਗ ਸਿੰਗਲਾ ਰੈਸਟੋਰੈਟ ਛਾਜਲੀ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਮੋਜੂਦਾ ਹਾਲਾਤਾਂ ਤੇ ਚਰਚਾ ਕੀਤੀ ਗਈ। ਪ੍ਰਧਾਨ ਡਾਕਟਰ ਪਿਆਰਾ ਸਿੰਘ ਨੇ  ਨੂੰ ਵੱਖ-ਵੱਖ ਮੁਸ਼ਕਿਲਾਂ ਨਾਲ ਨਜਿੱਠਣ ਲਈ ਪਹੁੰਚੇ ਡਾਕਟਰ ਸਾਹਿਬਾਨ ਨੂੰ ਵਿਸਥਾਰ ਸਹਿਤ ਜਾਣਕਾਰੀ ਦਿਤੀ।  ਇਸ ਮੀਟਿੰਗ ਵਿੱਚ ਵਿਸ਼ੇਸ਼ ਸੱਦੇ ਤੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਮਨ ਪਿਆਰੇ ਆਗੂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਆਯੂਰਵੈਦਿਕ ਸੇਵਾ ਸੰਘ ਆਮ ਲੋਕਾਂ ਦੀ ਮਾਨਤਾ ਪ੍ਰਾਪਤ ਸੰਸਥਾ ਹੈ ਜੋ ਲੋਕਾਂ ਪ੍ਰਤੀ ਸੇਵਾ ਲਈ ਸਮਰਪਤ ਹੈ। ਉਨ੍ਹਾਂ ਕਿਹਾ ਕਿ ਸਾਡੇ ਡਾਕਟਰ ਵੀਰ ਸਮੇਂ-ਸਮੇਂ ਸੰਘਰਸ਼ ’ਚ ਅਹਿਮ ਯੋਗਦਾਨ ਦਿੰਦੇ ਹਨ। ਜਥੇਬੰਦੀ ਹਰ ਸਮੇਂ ਸੰਸਥਾ ਦੀ ਹਰ ਮੁਸਕਿਲ ਘੜੀ ’ਚ ਹਾਜ਼ਰ ਹੈ। ਜ਼ਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਨੇ ਜੋਗਿੰਦਰ ਸਿੰਘ ਉਗਰਾਹਾਂ ਦਾ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ  ਉੱਚ ਪੱਧਰੀ ਕਮੇਟੀ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਡਾਕਟਰ ਸਾਹਿਬਾਨ, ਪ੍ਰਧਾਨ ਡਾਕਟਰ ਪਿਆਰਾ ਸਿੰਘ, ਚੇਅਰਮੈਨ ਡਾਕਟਰ ਭੀਮ ਸੈਨ ਕਾਂਸਲ, ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ, ਜਰਨਲ ਸਕੱਤਰ ਡਾਕਟਰ ਮੰਗਤ ਰਾਏ, ਡਾਕਟਰ ਗੁਰਚਰਨ ਸਿੰਘ ਢੀਂਡਸਾ, ਉੱਪ ਪ੍ਰਧਾਨ ਡਾਕਟਰ ਸਾਈਂ ਦਾਸ, ਸਕੱਤਰ ਜਨਰਲ ਡਾਕਟਰ ਸੁਖਦੇਵ ਸ਼ਰਮਾ ਖਜਾਨਚੀ, ਡਾਕਟਰ ਪ੍ਰਿਤਪਾਲ ਸਿੰਘ, ਅਤੇ ਡਾਕਟਰ ਮੱਖਣ ਸਿੰਘ, ਡਾਕਟਰ ਜਗਰਾਜ ਸਿੰਘ, ਡਾਕਟਰ ਬਾਰੂ ਰਾਮ ਸੈਣੀ, ਹੰਸ ਰਾਜ ਲੈਬੋਰਟਰੀ , ਡਾਕਟਰ ਜਗਦੇਵ ਸਿੰਘ, ਡਾਕਟਰ ਸਤਗੁਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾਕਟਰ ਜਸਵਿੰਦਰ ਸਿੰਘ ਜਾਨਾਲ, ਡਾਕਟਰ ਮੁਖਤਿਆਰ ਸਿੰਘ ਚਹਿਲ, ਡਾਕਟਰ ਗਿਆਨ ਸਿੰਘ ਜਵੰਦਾ ਤੇ ਹੋਰ ਡਾਕਟਰ ਸਾਹਿਬਾਨ ਹਾਜ਼ਰ ਸਨ।
ਫੋਟੋ 7-16

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement