
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Sangrur News: ਸੰਗਰੂਰ - ਸੰਗਰੂਰ ਦੇ ਨੇੜਲੇ ਪਿੰਡ ਕਲੌਦੀ ਵਿਚ ਇੱਕ ਫੈਕਟਰੀ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਅੱਗ ਆਂਡਿਆਂ ਦੀ ਪੈਕਿੰਗ ਟ੍ਰੇ ਫੈਕਟਰੀ 'ਚ ਲੱਗੀ ਹੈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਦੀ ਵਰਤੋਂ ਕੀਤੀ ਗਈ। ਫਾਇਰ ਬ੍ਰਿਗੇਡ ਵੱਲੋਂ ਕਰੀਬ 4 ਘੰਟੇ ਤੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਦਿੰਦੇ ਹੋਏ ਸੰਗਰੂਰ ਦੇ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 6 ਵਜੇ ਸੂਚਨਾ ਮਿਲੀ ਸੀ ਕਿ ਸੰਗਰੂਰ ਦੇ ਪਿੰਡ ਕਲੌਦੀ ਨੇੜੇ ਇੱਕ ਨਿੱਜੀ ਅੰਡਿਆਂ ਦੀ ਟ੍ਰੇ ਬਣਾਉਣ ਵਾਲੀ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ ਹੈ ਜਿਸ 'ਤੇ ਕਾਬੂ ਪਾਇਆ ਗਿਆ ਹੈ ਜਿੱਥੇ ਇਕ ਪਾਸੇ ਆਂਡੇ ਰੱਖਣ ਲਈ ਟਰੇਆਂ ਨੂੰ ਵੱਡੇ ਪੱਧਰ 'ਤੇ ਤਿਆਰ ਰੱਖਿਆ ਗਿਆ ਸੀ ਅਤੇ ਦੂਜੇ ਪਾਸੇ ਟ੍ਰੇਆਂ ਬਣਾਉਣ ਲਈ ਹੋਰ ਕੱਚਾ ਮਾਲ ਵੀ ਵੱਡੇ ਪੱਧਰ 'ਤੇ ਪਿਆ ਸੀ, ਜੋ ਸੜ ਕੇ ਸੁਆਹ ਹੋ ਗਿਆ ਅਤੇ ਫੈਕਟਰੀ ਦੀ ਇਮਾਰਤ ਨੂੰ ਅੱਗ ਲੱਗ ਗਈ। ਅੱਗ ਲੱਗਣ ਕਰ ਕੇ ਬਹੁਤ ਨੁਕਸਾਨ ਹੋਇਆ ਹੈ ਅਤੇ ਇਮਾਰਤ ਦੀ ਛੱਤ ਡਿੱਗ ਗਈ ਹੈ।
(For more Punjabi news apart from Sangrur News: A fire broke out in a factory making egg trays, stay tuned to Rozana Spokesman)