
ਅਦਾਲਤ ਨੇ ਕਿਹਾ ਕਿ ਮਹਿਲਾ ਨੂੰ ਪਤਾ ਹੈ ਕਿ ਉਸ ਦੀ 75 ਸਾਲ ਦੀ ਸੱਸ ਹੈ ਅਤੇ ਇਕ ਮਾਨਸਿਕ ਤੌਰ 'ਤੇ ਬੀਮਾਰ ਨੰਨਦ ਹੈ
Punjab News : ਪੰਜਾਬ ਹਰਿਆਣਾ ਹਾਈਕੋਰਟ ਨੇ ਤਲਾਕ ਦੇ ਇੱਕ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਪਰਿਵਾਰ ਨਾਲ ਨਹੀਂ ਰਹਿਣਾ ਅਤੇ ਆਪਸ 'ਚ ਕੋਈ ਸਮਝੌਤਾ ਨਹੀਂ ਕਰਨਾ ਤਾਂ ਤਲਾਕ ਹੀ ਠੀਕ ਹੈ। ਅਦਾਲਤ ਨੇ ਕਿਹਾ ਕਿ ਮਹਿਲਾ ਨੂੰ ਪਤਾ ਹੈ ਕਿ ਉਸ ਦੀ 75 ਸਾਲ ਦੀ ਸੱਸ ਹੈ ਅਤੇ ਇਕ ਮਾਨਸਿਕ ਤੌਰ 'ਤੇ ਬੀਮਾਰ ਨੰਨਦ ਹੈ। ਇਸ ਦੇ ਬਾਵਜੂਦ ਉਹ ਪਿੰਡ 'ਚ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ। ਅਦਾਲਤ ਨੇ ਕਿਹਾ ਕਿ ਜਦੋਂ ਕੋਈ ਵੀ ਵਿਆਹੁਤਾ ਜੀਵਨ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਨੂੰ ਉਸ ਅਨੁਸਾਰ ਕੁਝ ਬਦਲਾਅ ਕਰਨੇ ਪੈਂਦੇ ਹਨ।
ਇਹ ਵੀ ਪੜੋ: ਰਵਨੀਤ ਸਿੰਘ ਬਿੱਟੂ ਨੇ ਗਊ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦਿਵਾਉਣ ਲਈ ਸ਼ੰਕਰਾਚਾਰੀਆ ਨੂੰ ਲਿਖੀ ਚਿੱਠੀ
ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਹਰਸ਼ ਬੰਗਰ ਦੇ ਬੈਂਚ ਨੇ ਕਿਹਾ, ਵਿਆਹੁਤਾ ਜੀਵਨ ਵਿੱਚ ਕੁਝ ਆਜ਼ਾਦੀ ਨੂੰ ਸਰੰਡਰ ਕਰਨਾ ਪੈਂਦਾ ਹੈ ,ਜੋ ਦੋਵਾਂ ਦੇ ਹਿੱਤਾਂ ਨਾਲ ਜੁੜੀ ਹੁੰਦੀ ਹੈ। ਜੇਕਰ ਕਿਸੇ ਜੋੜੇ ਦਾ ਬੱਚਾ ਹੈ ਤਾਂ ਉਨ੍ਹਾਂ ਨੂੰ ਵੀ ਕੁਝ ਸਮਝੌਤੇ ਕਰਨੇ ਪੈਂਦੇ ਹਨ। ਹੇਠਲੀ ਅਦਾਲਤ ਨੇ ਪਤੀ ਦੀ ਪਟੀਸ਼ਨ 'ਤੇ ਪਹਿਲਾਂ ਹੀ ਤਲਾਕ ਦੀ ਅਨੁਮਤੀ ਦੇ ਦਿੱਤੀ ਸੀ। ਮਹਿਲਾ ਨੇ ਤਲਾਕ ਦੇ ਹੁਕਮ ਖਿਲਾਫ਼ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਹਾਈ ਕੋਰਟ ਨੇ ਮਹਿਲਾ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।
ਇਹ ਵੀ ਪੜੋ: ਟਿਊਸ਼ਨ ਪੜ੍ਹਨ ਜਾ ਰਹੀ ਨਾਬਾਲਗ ਨਾਲ ਗੈਂਗਰੇਪ ; ਜੰਗਲ 'ਚ ਲਿਜਾ ਕੇ 5 ਨੌਜਵਾਨਾਂ ਨੇ ਕੀਤੀ ਦਰਿੰਦਗੀ
ਬਾਰ ਐਂਡ ਬੈਂਚ ਦੀ ਰਿਪੋਰਟ ਮੁਤਾਬਕ ਦੋਹਾਂ ਦਾ ਵਿਆਹ 1999 'ਚ ਹੋਇਆ ਸੀ। ਇਸ ਤੋਂ ਬਾਅਦ ਪਤੀ ਨੇ 2016 'ਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ। 2019 ਵਿੱਚ ਪਲਵਲ ਦੀ ਅਦਾਲਤ ਨੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਅਦਾਲਤ ਨੂੰ ਪਤਾ ਲੱਗਾ ਕਿ ਔਰਤ 2016 ਤੋਂ ਆਪਣੀਆਂ ਦੋ ਬੇਟੀਆਂ ਨਾਲ ਵੱਖ ਰਹਿ ਰਹੀ ਸੀ। ਉਹ ਆਪਣੀ ਸੱਸ ਅਤੇ ਨੰਨਦ ਨਾਲ ਨਹੀਂ ਰਹਿਣਾ ਚਾਹੁੰਦੀ। ਔਰਤ ਚਾਹੁੰਦੀ ਸੀ ਕਿ ਉਸ ਦਾ ਪਤੀ ਉਸਦੀ ਸੱਸ ਅਤੇ ਨੰਨਦ ਨੂੰ ਛੱਡ ਕੇ ਉਸ ਨਾਲ ਬਾਹਰ ਰਹੇ। ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਕਰੂਰਤਾ ਦਾ ਮਾਮਲਾ ਹੈ।
ਅਦਾਲਤ ਨੇ ਇਹ ਵੀ ਦੇਖਿਆ ਕਿ ਔਰਤ ਬ੍ਰਹਮਾ ਕੁਮਾਰੀ ਸੰਗਠਨ ਨਾਲ ਜੁੜੀ ਹੋਈ ਸੀ। ਇਸ ਲਈ ਉਸ ਨੂੰ ਵਿਆਹੁਤਾ ਸੁਖ ਵਿਚ ਕੋਈ ਦਿਲਚਸਪੀ ਨਹੀਂ ਹੈ। 2016 ਤੋਂ ਵੱਖ ਰਹਿਣ ਦੇ ਬਾਵਜੂਦ ਦੋਵਾਂ ਨੇ ਕਦੇ ਵੀ ਇਕੱਠੇ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਅਦਾਲਤ ਨੇ ਕਿਹਾ ਕਿ ਦੋਵਾਂ ਦਾ ਰਿਸ਼ਤਾ ਖਤਮ ਹੋ ਚੁੱਕਾ ਹੈ। ਦੋਵੇਂ ਜਜ਼ਬਾਤੀ ਤੌਰ 'ਤੇ ਵੀ ਇਕ ਦੂਜੇ ਨਾਲ ਜੁੜੇ ਨਹੀਂ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਫੈਮਿਲੀ ਕੋਰਟ ਨੇ ਕਿਸੇ ਤਰ੍ਹਾਂ ਦੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਹੈ। ਅਜਿਹੀ ਸਥਿਤੀ ਵਿੱਚ ਪਤੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਇੱਕ ਵਾਰ 'ਚ ਹੀ ਔਰਤ ਨੂੰ 5 ਲੱਖ ਰੁਪਏ ਦਾ ਗੁਜਾਰਾ ਭੱਤਾ ਦੇਣਾ ਹੋਵੇਗਾ।