
Jalalabad News : ਜੰਗ ਦਾ ਮਾਹੌਲ ਦੇਖ ਕੇ ਆਪਣਾ ਸਮਾਨ, ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ
Jalalabad News in Punjabi : ਸਰਹੱਦੀ ਪਿੰਡ ਪੱਕਾ ਚਿਸਤੀ ਉਜਾਵਾਲੀ ਤੋਂ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ ਲੋਕ ਆਪਣਾ ਸਮਾਨ ਬੱਚੇ ਅਤੇ ਪਸ਼ੂ ਡੰਗਰ ਲੈ ਸੁਰੱਖਿਅਤ ਥਾਵਾਂ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਹਨ। ਇਸ ਮੌਕੇ ਪਿੰਡ ਪੱਕਾ ਚਿਸਤੀ ਉਜਾਵਲੀ ਦੇ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਅਧਿਕਾਰਿਕ ਤੌਰ ’ਤੇ ਪਿੰਡ ਖ਼ਾਲੀ ਕਰਨ ਦੇ ਲਈ ਨਹੀਂ ਕਿਹਾ ਗਿਆ।
ਇਸ ਸਬੰਧੀ ਪਿੰਡ ਵਾਸੀ ਫ਼ੌਜਾ ਸਿੰਘ ਨੇ ਦੱਸਿਆ ਕਿ ਬਾਰਡਰ ਏਰੀਆ ’ਤੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇਸ ਲਈ ਉਹ ਆਪਣਾ ਘਰ ਵਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਵਾਰ 65 ਵਿਚ ਜੰਗ ਲੱਗੀ ਸੀ। ਉਨ੍ਹਾਂ ਕਿਹਾ ਕਿ ਬੀਤੀਆਂ ਦੋ ਜੰਗਾਂ 65 ਅਤੇ 71 ਦੀ ਜੰਗ ਦੇਖੀ ਹੈ ਉਸ ਦੇ ਮੱਦੇ ਨਜ਼ਰ ਆਪਣਾ ਸਮਾਨ ਸੁਰੱਖਿਅਤ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਦ 71 ਸਮੇਂ ਉਹ ਘਰ ਛੱਡ ਕੇ ਗਏ ਸੀ ਤਾਂ ਪਿੱਛੇ ਉਹਨਾਂ ਦਾ ਸਾਰਾ ਸਮਾਨ ਪਾਕਿਸਤਾਨੀ ਲੁੱਟ ਕੇ ਲੈ ਗਏ ਸਨ। ਇਸ ਲਈ ਦੁਬਾਰਾ ਇਸ ਤਰ੍ਹਾਂ ਨਾ ਹੋਵੇ ਇਸ ਲਈ ਉਹ ਇਹਤਿਆਤ ਦੇ ਤੌਰ ’ਤੇ ਆਪਣੇ ਸਮਾਨ ਨੂੰ ਸੁਰੱਖਿਤ ਥਾਵਾਂ ’ਤੇ ਸ਼ਿਫਟ ਕਰ ਰਹੇ ਹਨ।
(For more news apart from People from Pakka Chisti Ujawali,border village in Jalalabad, started moving towards safer places News in Punjabi, stay tuned to Rozana Spokesman)