
ਹਵਾਈ ਹਮਲੇ ਤੋਂ ਬਾਅਦ ਐਕਸ਼ਨ 'ਚ INS ਵਿਕਰਾਂਤ
Indian Navy in Action: ਭਾਰਤੀ ਫੌਜ ਦੀ ਪਾਕਿਸਤਾਨ ਵਿਰੁੱਧ ਜਵਾਬੀ ਕਾਰਵਾਈ ਜਾਰੀ ਹੈ। ਭਾਰਤੀ ਫੌਜ ਨੇ ਜਾਣਕਾਰੀ ਦਿੱਤੀ ਹੈ ਕਿ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਭਾਰਤੀ ਫੌਜੀ ਟਿਕਾਣਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਜਲ ਸੈਨਾ ਨੇ ਪਾਕਿਸਤਾਨ ਦੇ ਕਰਾਚੀ ਉੱਤੇ ਹਮਲਾ ਕਰ ਦਿੱਤਾ ਹੈ।
ਜਵਾਬੀ ਕਾਰਵਾਈ ਵਿੱਚ, ਭਾਰਤੀ ਫੌਜ ਨੇ ਕੁੱਲ 4 ਪਾਕਿਸਤਾਨੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ। ਇਸ ਤੋਂ ਪਹਿਲਾਂ, ਭਾਰਤ ਨੇ ਦੋ FJ-17 ਅਤੇ ਇੱਕ F-16 ਨੂੰ ਡੇਗ ਦਿੱਤਾ ਸੀ। ਰਿਪੋਰਟ ਅਨੁਸਾਰ ਭਾਰਤ ਨੇ ਦੋ ਪਾਕਿਸਤਾਨੀ ਪਾਇਲਟਾਂ ਨੂੰ ਵੀ ਫੜ ਲਿਆ ਹੈ। ਇੱਕ ਪਾਇਲਟ ਜੈਸਲਮੇਰ ਅਤੇ ਦੂਜਾ ਕਸ਼ਮੀਰ ਵਿੱਚ ਫੜਿਆ ਗਿਆ ਹੈ।