ਆਖ਼ਰ ਹੋ ਹੀ ਗਿਆ ਜਸਪਾਲ ਸਿੰਘ ਦੇ ਪਰਵਾਰ ਤੇ ਪੁਲਿਸ ਦਰਮਿਆਨ ਸਮਝੌਤਾ
Published : Jun 7, 2019, 8:03 pm IST
Updated : Jun 7, 2019, 8:03 pm IST
SHARE ARTICLE
Jaspal Singh
Jaspal Singh

ਪ੍ਰਸ਼ਾਸਨ ਵਲੋਂ ਜਸਪਾਲ ਦੇ ਪਰਵਾਰ ਨੂੰ ਪੰਜ ਲੱਖ ਦੀ ਮਾਲੀ ਮਦਦ ਤੇ ਨੌਕਰੀ ਦੇਣ ਦਾ ਭਰੋਸਾ

ਫ਼ਰੀਦਕੋਟ: 18 ਮਈ ਨੂੰ ਪੁਲਿਸ ਹਿਰਾਸਤ ’ਚ ਮਾਰੇ ਗਏ ਜਸਪਾਲ ਸਿੰਘ ਦੇ ਪਰਵਾਰ ਤੇ ਪੁਲਿਸ ਦਰਮਿਆਨ ਆਖ਼ਰ ਸਮਝੌਤਾ ਹੋ ਹੀ ਗਿਆ। ਪਰਵਾਰ ਵਲੋਂ ਧਰਨਾ ਚੁੱਕ ਲਿਆ ਗਿਆ ਹੈ। ਜਸਪਾਲ ਨੇ ਪਰਵਾਰ ਨੇ ਇਹ ਫ਼ੈਸਲਾ ਮੁੱਖ ਮੁਲਜ਼ਮ ਰਣਧੀਰ ਸਿੰਘ ਦੀ ਗ੍ਰਿਫ਼ਤਾਰੀ ਹੋਣ ਮਗਰੋਂ  ਲਿਆ ਹੈ। ਹਾਲਾਂਕਿ ਜਸਪਾਲ ਦੀ ਲਾਸ਼ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ।

ਜਾਣਕਾਰੀ ਮੁਤਾਬਕ, ਪ੍ਰਸ਼ਾਸਨ ਨੇ ਜਸਪਾਲ ਦੇ ਪਰਵਾਰ ਨੂੰ ਪੰਜ ਲੱਖ ਦੀ ਮਾਲੀ ਮਦਦ ਤੇ ਨੌਕਰੀ ਦੇਣ ਦਾ ਭਰੋਸਾ ਵੀ ਦਿਤਾ ਹੈ। ਜਸਪਾਲ ਲਈ ਇਨਸਾਫ਼ ਦੀ ਮੰਗ ਲਈ ਐਕਸ਼ਨ ਕਮੇਟੀ ਬਣੀ ਸੀ ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਸੀ। ਹਾਲਾਂਕਿ, ਐਕਸ਼ਨ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਪਰਵਾਰ ਦੇ ਨਾਲ ਹਾਂ ਪਰ ਪਰਵਾਰ ਦਾ ਸਮਝੌਤਾ ਕਰਨ ਦਾ ਫ਼ੈਸਲਾ ਆਪਣਾ ਹੈ।

ਜ਼ਿਕਰਯੋਗ ਹੈ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਜਸਪਾਲ ਨੇ ਪੁਲਿਸ ਹਿਰਾਸਤ ’ਚ ਖ਼ੁਦਕੁਸ਼ੀ ਕੀਤੀ ਸੀ। ਇਸ ਤੋਂ ਬਾਅਦ ਐਸਐਚਓ ਨਰਿੰਦਰ ਕੁਮਾਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। 

ਜਸਪਾਲ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਗਈ ਸੀ। ਐਸਆਈਟੀ ਦੇ ਮੈਂਬਰ ਤੇ ਡੀਐਸਪੀ ਫ਼ਰੀਦਕੋਟ ਜਸਤਿੰਦਰ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੇ ਇਸ ਮਾਮਲੇ ਵਿਚ ਦੋ ਪੁਲਿਸ ਕਰਮਚਾਰੀਆਂ ਸਮੇਤ ਕੁੱਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਰਣਧੀਰ ਦੀ ਪਤਨੀ ਪਰਵਿੰਦਰ ਕੌਰ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Uppal Farm Girl Viral Video : ਉੱਪਲ ਫਾਰਮ ਵਾਲੀ ਕੁੜੀ ਦੀ ਵੀਡੀਓ ਵਾਇਰਲ ਮਾਮਲੇ 'ਤੇ ਜਲੰਧਰ SSP ਨੇ ਕੀਤੇ ਖ਼ੁਲਾਸੇ

21 Aug 2025 3:28 PM

Uppal Farm Girl Update : ਵਕੀਲ ਨੇ ਵੀਡੀਓ ਵਾਇਰਲ ਕਰਨ ਵਾਲੇ ਮੁੰਡੇ ਨੂੰ ਦਿੱਤੀ WARNING !

21 Aug 2025 3:27 PM

Ferozpur Flood News : ਫ਼ਿਰੋਜ਼ਪੁਰ ਦਾ ਹੜ ਕਰਕੇ ਹੋਇਆ ਬੁਰਾ ਹਾਲ, ਲੋਕਾਂ ਦੀਆਂ ਫ਼ਸਲਾਂ ਹੋਈਆਂ ਖ਼ਰਾਬ

21 Aug 2025 3:26 PM

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM
Advertisement