‘ਪਬਜੀ’ ਗੇਮ ਦਾ ਮਾਮਲਾ - ਬੱਚਿਆਂ ਦੀ ਸੁਰੱਖਿਆ ਲਈ ਲਾਗੂ ਕੀਤੇ ਜਾਣਗੇ ਕਈ ਸਖ਼ਤ ਨਿਯਮ
Published : Jun 7, 2020, 11:15 am IST
Updated : Jun 7, 2020, 11:15 am IST
SHARE ARTICLE
PUBG
PUBG

‘ਪਬਜੀ‘ (ਪਲੇਅਰਜ਼ ਆਨਨੋਨ ਬੈਟਲ ਗ੍ਰਾਊਂਡ) ਨਾਂ ਦੀ ਇਕ ਮੋਬਾਈਲ ਗੇਮ ਨੂੰ ਕੇਂਦਰੀ ਬਿਜਲਈ ਅਤੇ ਸੂਚਨਾ ਤੇ ਤਕਨਾਲੋਜੀ

ਚੰਡੀਗੜ੍ਹ : ‘ਪਬਜੀ‘ (ਪਲੇਅਰਜ਼ ਆਨਨੋਨ ਬੈਟਲ ਗ੍ਰਾਊਂਡ) ਨਾਂ ਦੀ ਇਕ ਮੋਬਾਈਲ ਗੇਮ ਨੂੰ ਕੇਂਦਰੀ ਬਿਜਲਈ ਅਤੇ ਸੂਚਨਾ ਤੇ ਤਕਨਾਲੋਜੀ ਮੰਤਰਾਲੇ ਵਲੋਂ ਬੜੀ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ।  ਕੇਂਦਰੀ ਮੰਤਰਾਲੇ ਦੇ ਵਧੀਕ ਡਾਇਰੈਕਟਰ ਧਵਲ ਗੁਪਤਾ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਬਾਰੇ ‘ਪਬਜੀ’ ਕੋਲੋਂ ਅਪ੍ਰੈਲ ਮਹੀਨੇ ਕੀਤੀ ਗਈ ਜਵਾਬ ਤਲਬੀ ਦੇ ਹਾਂ ਪੱਖੀ ਸਿੱਟੇ ਨਿਕਲੇ ਹਨ।

PUBG game taking bigger disclosure!PUBG 

ਜਿਨ੍ਹਾਂ ਤਹਿਤ ਖ਼ੁਦ ਗੇਮ ਕੰਪਨੀ ਨੇ ਬੱਚਿਆਂ ਦੀ ਸਿਹਤ ਸੁਰਖਿਆ ਨੂੰ ਲੈ ਕੇ ਖੁਦ ਕੁੱਝ ਅਹਿਮ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਜਿਨ੍ਹਾਂ ਤਹਿਤ ਹੁਣ ਕੁੱਝ-ਕੁੱਝ ਮਸਲਨ ਦੂਜੇ, ਤੀਜੇ ਅਤੇ ਪੰਜਵੇਂ ਘੰਟੇ ਬਾਅਦ ਬਚਾ ਖ਼ੁਦ ਇਕ ਘੰਟੇ ਦਾ ਅੰਤਰਾਲ ਲੈਣ ਲਈ ਮਜਬੂਰ ਹੋ ਜਾਵੇਗਾ। ਇਸ ਦੇ ਨਾਲ ਹੀ ਬੱਚੇ ਨੂੰ ਪ੍ਰਤੀ ਦਿਨ ਵੱਧ ਤੋਂ ਵੱਧ ਪੰਜ ਘੰਟੇ ਹੀ ਇਹ ਗੇਮ ਖੇਡਣ ਨੂੰ ਮਿਲ ਸਕਿਆ ਕਰਨਗੇ।

PUBG-1PUBG 

ਇਸ ਤੋਂ ਇਲਾਵਾ ਤਿੰਨ ਘੰਟੇ ਮਗਰੋਂ ਓਟੀਪੀ (ਵਨ ਟਾਈਮ ਪਾਸਵਰਡ) ਪ੍ਰਣਾਲੀ ਤਹਿਤ ਮਾਪਿਆਂ ਦੀ ਸਹਿਮਤੀ ਸ਼ਾਮਲ ਕਰਨ ਦਾ ਨਿਯਮ ਵੀ ਅਪਣਾਇਆ ਜਾ ਰਿਹਾ ਹੈ। ਕੇਂਦਰੀ ਅਧਿਕਾਰੀ ਵਲੋਂ ਇਹ ਜਾਣਕਾਰੀ ਇਸ ਬਾਬਤ ਸ਼ਿਕਾਇਤ ਕਰਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰੀ ਚੰਦ ਅਰੋੜਾ ਨੂੰ ਈਮੇਲ ਰਾਹੀਂ ਪ੍ਰਦਾਨ ਕੀਤੀ ਗਈ। 

punjab haryana high courtpunjab haryana high court

ਦਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਕਤ ਮੰਤਰਾਲੇ ਨੂੰ ਇਸ ਮਾਮਲੇ ’ਤੇ ਗੌਰ ਕਰਨ ਦੀ ਹਦਾਇਤ ਕੀਤੀ ਸੀ ਕਿਉਂਕਿ ਇਹ ਗੇਮ  ਅੱਜ-ਕਲ ਭਾਰਤ ਵਿਚ ਬੱਚਿਆਂ ਲਈ ਬਹੁਤ ਵੱਡਾ ਖ਼ਤਰਾ ਸਾਬਤ ਹੋ ਰਹੀ ਹੈ। ਆਏ ਦਿਨ ਇਸ ਗੇਮ ਦੇ ਪਲਾਨ ਵਿਚ ਫਸ ਕੇ ਕਈ ਬੱਚੇ ਖੁਦਕੁਸ਼ੀ ਤਕ ਕਰ ਚੁੱਕੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਇਸ ਬਾਰੇ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। 

PUBG PUBG

ਐਡਵੋਕੇਟ ਹਰੀ ਚੰਦ ਅਰੋੜਾ ਵਲੋਂ ਦਾਇਰ ਕੀਤੀ ਗਈ ਇਸ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰੀ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਪਟੀਸ਼ਨਰ ਵੱਲੋਂ ਪਹਿਲਾਂ ਹੀ ਇਸ ਬਾਰੇ ਉਕਤ ਮੰਤਰਾਲੇ ਨੂੰ ਇੱਕ ਰਿਪ੍ਰੈਜ਼ੈਂਟੇਸ਼ਨ ਭੇਜੀ ਜਾ ਚੁੱਕੀ ਹੈ। ਹਾਈ ਕੋਰਟ ਨੇ ਕੇਂਦਰੀ ਮੰਤਰਾਲੇ ਨੂੰ ਉਕਤ ਰੀਪ੍ਰੀਜੈਂਟੇਸ਼ਨ ਤੇ ਫੈਸਲਾ ਲੈਣ ਦੀ ਹਦਾਇਤ ਕੀਤੀ ਹੈ। 

PUBGPUBG

ਦਸਣਯੋਗ ਹੈ ਕਿ ਇਹ ਮੋਬਾਈਲ ਫ਼ੋਨ ਗੇਮ ਹੈ ਜੋ ਕਿ ਬੜੀ ਹੀ ਘਾਤਕ ਸਾਬਤ ਹੋ ਰਹੀ ਹੈ। ਬੱਚੇ ਪਹਿਲਾਂ ਇਸ ਨੂੰ ਅਪਣੇ ਮੋਬਾਈਲ ਫ਼ੋਨ ਵਿਚ ਡਾਊਨਲੋਡ ਕਰਦੇ ਹਨ। ਫਿਰ ਇਹ ਗੇਮ ਰਾਹੀਂ ਬੈਕਐਂਡ ਤੋਂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਹਦਾਇਤਾਂ ਅਤੇ ਵੱਖ ਵੱਖ ਪੜਾਅ ਦਿਤੇ ਜਾਂਦੇ ਹਨ। ਬੱਚੇ ਜਿਸ ਨੂੰ ਮੰਨਦੇ ਮੰਨਦੇ ਇਸ ਗੇਮ ਦੇ ਪਲਾਂਨ ਵਿਚ ਇੰਨੀ ਬੁਰੀ ਤਰ੍ਹਾਂ ਫਸ ਜਾਂਦੇ ਹਨ ਕਿ ਬੱਚਿਆਂ ਨੂੰ ਜੋ ਵੀ ਹਦਾਇਤ ਜਾਰੀ ਕੀਤੀ ਜਾਂਦੀ ਹੈ,

Pubg Game Pubg Game

ਬੱਚੇ ਉਸ ਨੂੰ ਮੰਨਣਾ ਅਪਣਾ ਧਰਮ ਸਮਝਣ ਲੱਗ ਪੈਂਦੇ ਹਨ ਤੇ ਇਕ ਸਥਿਤੀ ਐਸੀ ਆਉਂਦੀ ਹੈ ਕਿ ਬੱਚੇ ਨੂੰ ਖੁਦਕਸ਼ੀ ਜਿਹਾ ਕਦਮ ਚੁੱਕਣ ਤਕ ਦੀ ਹਦਾਇਤ ਕਰ ਦਿਤੀ ਜਾਂਦੀ ਹੈ ਤੇ ਬਹੁਤ ਸਾਰੇ ਬੱਚੇ ਹੁਣ ਤਕ ਇਸ ਵਿਚ ਉਲਝ ਕੇ ਅਪਣੀ ਜਾਨ ਗੁਆ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement