
ਅਸੀਂ ਜ਼ਿੰਦਗੀ ਦੇਣ ਲਈ ਲੜ ਰਹੇ ਹਾਂ, ਜ਼ਿੰਦਗੀ ਗੁਆਉਣ ਲਈ ਨਹੀਂ
ਨਵੀਂ ਦਿੱਲੀ : ਕੋਰੋਨਾ ਵਾਇਰਸ( Corona Virus) ਦੇ ਮਾਮਲੇ ਘੱਟ ਹੋਣ ਸਬੰਧੀ ਖ਼ਬਰਾਂ ਤੋਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸੁਖ ਦਾ ਸਾਹ ਲਿਆ ਹੈ। ਅਜਿਹਾ ਕਿਹਾ ਜਾ ਰਿਹਾ ਸੀ ਕਿ ਵਾਇਰਸ ਦੇ ਮਾਮਲਿਆਂ ਦੇ ਚਲਦੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਕਿਸਾਨਾਂ( Farmers) ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਹਾਲਾਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ( Corona Virus) ਦਾ ਅਸਰ, ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਲੱਗਭਗ ਨਾ ਦੇ ਬਰਾਬਰ ਸੀ।
Farmers Protest
ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ ਵਿਵਾਦਪੂਰਨ ਕਾਨੂੰਨਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰਨ ਵਾਲੀ ਟੀਮ ’ਚ ਸ਼ਾਮਲ ਰਹੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਘੱਟ ਨਹੀਂ ਸੀ, ਸਗੋਂ ਅਸੀਂ ਖ਼ੁਦ ਪ੍ਰਸ਼ਾਸਨ ਦੀ ਅਪੀਲ ’ਤੇ ਲੋਕਾਂ ਦੀ ਗਿਣਤੀ ਨੂੰ ਅੰਦੋਲਨ ਵਾਲੀ ਥਾਂ ’ਤੇ ਘੱਟ ਰਖਿਆ ਸੀ।
ਸੰਧੂ ਨੇ ਇਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ,‘‘ਦਿੱਲੀ ਦੀਆਂ ਸਰਹੱਦਾਂ(Delhi's borders) ’ਤੇ ਹਾਲੇ ਵੀ ਕਰੀਬ 60-70 ਹਜ਼ਾਰ ਲੋਕ ਬੈਠੇ ਹੋਏ ਹਨ।
Farmers Protest
ਜ਼ੋਰਦਾਰ ਧਮਾਕਿਆਂ ਅਤੇ ਉਗਲਦੀ ਅੱਗ ਨਾਲ ਕੰਬ ਉਠਿਆ ਸੀ ਅੰਮ੍ਰਿਤਸਰ ਸ਼ਹਿਰ : ਬ੍ਰਹਮ ਚੇਲਾਨੀ
ਇਕ ਦੋ-ਦਿਨ ਵਿਚ ਇਨ੍ਹਾਂ ਦੀ ਗਿਣਤੀ 1 ਲੱਖ ਹੋ ਜਾਵੇਗੀ ਪਰ ਅਸੀਂ ਇਸ ਤੋਂ ਜ਼ਿਆਦਾ ਲੋਕ ਨਹੀਂ ਆਉਣ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ, ਇਸ ਲਈ ਲੋਕਾਂ ਨੂੰ ਨਾ ਬੁਲਾਉ।’’ ਮਹਾਂਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਤਿੰਨੋਂ ਅੰਦੋਲਨ ਵਾਲੀਆਂ ਥਾਵਾਂ ਤੋਂ ਵਾਇਰਸ ਦੇ ਮਾਮਲੇ ਨਾ ਆਉਣ ਦੇ ਸਵਾਲ ’ਤੇ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ( Corona Virus) ਦਾ ਕੋਈ ਮਾਮਲਾ ਹੋਵੇਗਾ ਤਾਂ ਅਸੀਂ ਕਿਉਂ ਨਹੀਂ ਦੱਸਾਂਗੇ? ਅਸੀਂ ਜ਼ਿੰਦਗੀ ਦੇਣ ਲਈ ਲੜ ਰਹੇ ਹਾਂ, ਜ਼ਿੰਦਗੀ ਗੁਆਉਣ ਲਈ ਨਹੀਂ ਲੜ ਰਹੇ।
Farmers Protest
ਸੰਧੂ ਨੇ ਦਾਅਵਾ ਕੀਤਾ ਕਿ,‘‘ਸਿੰਘੂ ਸਰਹੱਦ ’ਤੇ ਦੋ ਮੌਤਾਂ ਕੋਰੋਨਾ ਨਾਲ ਹੋਈਆਂ ਦਸੀਆਂ ਗਈਆਂ ਸਨ ਪਰ ਉਹ ਕੋਰੋਨਾ ( Corona ) ਨਾਲ ਨਹੀਂ ਹੋਈਆਂ ਸਨ। ਇਕ ਵਿਅਕਤੀ ਦੀ ਮੌਤ ਸ਼ੂੁਗਰ ਵੱਧਣ ਨਾਲ ਅਤੇ ਦੂਜੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ।’’ ਹਾਲਾਂਕਿ ਅੰਦੋਲਨ ’ਚ ਆਏ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ’ਚ ਖੰਘ, ਜ਼ੁਕਾਮ ਦੇ ਲੱਛਣ ਤਾਂ ਦਿਸੇ ਪਰ ਉਹ 2-3 ਦਿਨ ਵਿਚ ਠੀਕ ਹੋ ਗਏ।
ਉਨ੍ਹਾਂ ਕਿਹਾ ਕਿ ਕਿਸਾਨ( farmers) ਖੇਤਾਂ ਵਿਚ ਭਰੀ ਦੁਪਹਿਰ ਕੰਮ ਕਰਦੇ ਹਨ, ਤਾਜ਼ਾ ਦੁੱਧ ਪੀਂਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰਥਾ ਮਜ਼ਬੂਤ ਹੋ ਜਾਂਦੀ ਹੈ। ਇਸ ਲਈ ਕੋਰੋਨਾ ( Corona ) ਦੇ ਜ਼ਬਰਦਸਤ ਕਹਿਰ ਦੇ ਬਾਵਜੂਦ ਅੰਦੋਲਨ ਵਿਚ ਮਾਮਲੇ ਨਹੀਂ ਆਏ। ਸੰਧੂ ਨੇ ਪਿੰਡਾਂ ਵਿਚ ਕੋਰੋਨਾ ਫੈਲਣ ਦੇ ਸਵਾਲ ’ਤੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਜੋ ਲੋਕ ਹਨ, ਉਨ੍ਹਾਂ ਦੀ ਮੌਤ ਨਹੀਂ ਹੋ ਰਹੀ ਪਰ ਪਿੰਡਾਂ ਵਿਚ ਜਾਣ ’ਤੇ ਮੌਤ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਢਿਲ-ਮੱਠ ਕਾਰਨ ਪਿੰਡਾਂ ਵਿਚ ਕੋਰੋਨਾ ਫ਼ੈਲਿਆ ਹੈ। ਜੇਕਰ ਕਿਸਾਨ ਕੋਰੋਨਾ ਫ਼ੈਲਾਉਂਦਾ ਤਾਂ ਸਰਹੱਦ ’ਤੇ ਵਾਇਰਸ ਫ਼ੈਲਦਾ।