
ਬਸਪਾ ਦੇ ਗਠਜੋੜ ਸਬੰਧੀ ਅਫ਼ਵਾਹਾਂ ਨਿਰਮੂਲ, ਪੰਜਾਬ ਦੀ ਰਾਜਨੀਤੀ ਦੇ ਜੋੜ-ਤੋੜ ਦਾ ਫ਼ੈਸਲਾ ਸਿਰਫ਼ ਮਾਇਆਵਤੀ ਵਲੋਂ ਕੀਤਾ ਜਾਵੇਗਾ : ਗੜ੍ਹੀ
ਸਿਰਫ਼ ਮਾਇਆਵਤੀ ਵਲੋਂ ਕੀਤਾ ਜਾਵੇਗਾ : ਗੜ੍ਹੀਸਿਰਫ਼ ਮਾਇਆਵਤੀ ਵਲੋਂ ਕੀਤਾ ਜਾਵੇਗਾ : ਗੜ੍ਹੀ
ਲੁਧਿਆਣਾ, 6 ਜੂਨ (ਪ੍ਰਮੋਦ ਕੌਸ਼ਲ) : ਬਸਪਾ ਪੰਜਾਬ ਵਿਚ ਰਾਜਨੀਤਕ ਗਠਜੋੜ ਦੇ ਐਲਾਨ ਲਈ ਸਿਰਫ਼ ਬਸਪਾ ਦੇ ਰਾਸ਼ਟਰੀ ਨੇਤਾ ਹੀ ਅਧਿਕਾਰਤ ਹਨ | ਬਹੁਜਨ ਸਮਾਜ ਪਾਰਟੀ ਵਲੋਂ ਕਿਸੇ ਵੀ ਕਿਸਮ ਦਾ ਰਾਜਨੀਤਕ ਗਠਜੋੜ ਪੰਜਾਬ ਦੀ ਰਾਜਨੀਤੀ ਲਈ ਨਹੀਂ ਹੋਇਆ | ਬਸਪਾ ਦੇ ਇਕਮਾਤਰ ਨੇਤਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਹਨ | ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀਂ ਦਿੰਦਿਆ ਬਸਪਾ ਪੰਜਾਬ ਦੇ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਡਿਊਟੀ ਸਿਰਫ਼ ਸੰਗਠਨ ਬਣਾਉਣ ਦੀ ਹੈ ਤੇ ਸਮੁੱਚੀ ਬਸਪਾ ਪੰਜਾਬ ਦੀ ਟੀਮ ਸੰਗਠਨ ਬਣਾਉਣ ਵਿਚ ਲੱਗੀ ਹੋਈ ਹੈ | ਜਿਸ ਵਿਚ ਪੰਜਾਬ ਨੂੰ 117 ਵਿਧਾਨ ਸਭਾ ਢਾਂਚੇ ਦੇ ਨਾਲ
2300 ਸੈਕਟਰ ਵਿਚ ਵੰਡਿਆ ਹੋਇਆ ਹੈ | ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਸੈਕਟਰ ਢਾਂਚਾ, ਬੂਥ ਕਮੇਟੀਆਂ ਅਤੇ ਸ਼ਹਿਰਾਂ ਵਿਚ ਵਾਰਡ ਕਮੇਟੀਆਂ ਦੇ ਗਠਨ ਵਿਚ ਦਿਨ ਰਾਤ ਲੱਗੀ ਹੋਈ ਹੈ | ਜਸਵੀਰ ਗੜ੍ਹੀ ਨੇ ਕਿਹਾ ਕਿ ਉਹ ਮੀਡੀਆ ਦੇ ਕੁੱਝ ਸ਼ਰਾਰਤੀ ਤੱਤਾਂ ਵਾਲੀ ਧਿਆਨ ਨਾ ਦੇਣ ਜੋ ਕਿ ਕਾਂਗਰਸ
ਭਾਜਪਾ ਦੇ ਹੱਥਾਂ ਵਿਚ ਖੇਡ ਕੇ ਗ਼ਲਤ ਖ਼ਬਰਾਂ ਨੂੰ ਪਲਾਂਟ ਕਰ ਕੇ ਬਸਪਾ ਨੂੰ ਰਾਜਨੀਤਕ ਅਤੇ ਰਣਨੀਤਕ ਤੌਰ ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ |
ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਇਸ ਮੌਕੇ ਕਿਹਾ ਕਿ ਬਸਪਾ ਪੰਜਾਬ ਦੀ ਲੀਡਰਸਪਿ ਬਹੁਤ ਮੇਹਨਤ ਨਾਲ ਬੂਥ ਤੇ ਪਿੰਡ ਪਿੰਡ ਜਾਣ ਦੀ ਕੋਸਿਸ ਕਰ ਰਹੀ ਹੈ, ਅਜਿਹੇ ਨਾਜੁਕ ਮੌਕਿਆ ਤੇ ਸਾਨੂੰ ਸੰਜਮ ਬਣਾਕੇ ਰੱਖਣਾ ਰੱਖਣਾ ਚਾਹੀਦਾ ਹੈ ਅਤੇ ਰਾਸਟਰੀ ਨੇਤਾ ਭੈਣ ਕੁਮਾਰੀ ਮਾਇਆਵਤੀ ਦੇ ਫੈਸਲੇ ਅਤੇ ਅਗਵਾਈ ਵਿਚ ਦਿਨ ਰਾਤ ਅੱਗੇ ਵਧਣ ਲਈ ਪੰਜਾਬ ਦੇ ਆਮ ਲੋਕਾਂ ਨੂੰ ਜੋੜਨ ਲਈ ਅਣਥੱਕ ਕੇਡਰ ਅਤੇ ਮੀਟਿੰਗਾਂ ਜਾਰੀ ਰਖਣੀਆਂ ਚਾਹੀਦੀਆਂ ਹਨ |
ਜਸਵੀਰ ਗੜ੍ਹੀ ਨੇ ਪੰਜਾਬ ਦੇ ਰਾਜਨੀਤਿਕ ਹਾਲਾਤਾਂ ਉਪਰ ਕਿਹਾ ਕਿ ਕੌਰੋਨਾ ਵੈਕਸੀਨ ਘਪਲੇ ਦੀ ਸੀਬੀਆਈ ਜਾਂਚ ਫਾਸਟ ਟਰੈਕ ਹੋਣੀ ਚਾਹੀਦੀ ਹੈ | ਇਸੇ ਤਰ੍ਹਾਂ 2 ਲੱਖ ਵਿਦਿਆਰਥੀਆਂ ਦੇ ਰੋਲ ਨੰਬਰ ਰੋਕਣੇ ਪੰਜਾਬ ਸਰਕਾਰ ਦੀ ਅਸਫਲਤਾ ਹੈ, ਬਸਪਾ ਪੰਜਾਬ ਵਲੋਂ ਇਸ ਲਈ 10 ਜੂਨ ਦੀ ਸੂਬਾ ਮੀਟਿੰਗ ਮੰਥਨ ਲਈ ਬੁਲਾਈ ਹੈ | ਪੰਜਾਬ ਵਿੱਚ ਦਲਿਤਾਂ ਤੇ ਪਛੜੇ ਵਰਗਾਂ ਦੇ ਮੁੱਦਿਆ ਉਪਰ ਬੋਲਦੇ ਸ ਗੜ੍ਹੀ ਨੇ ਕਿਹਾ ਕਿ ਮੰਡਲ ਕਮਿਸਨ ਰਿਪੋਰਟ, 85ਵੀ ਸੋਧ ਲਾਗੂ ਨਾ ਹੋਣਾ, ਬੈਕਲਾਗ, ਪੋਸਟ ਮੈਟਿ੍ਕ ਸਕਾਲਰਸਪਿ ਸਕੀਮ ਲਾਗੂ ਨਾ ਹੋਣਾ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਰਾਖਵਾਂਕਰਨ ਨੀਤੀ ਦਾ ਨਾਂ ਹੋਣਾ, ਸਫਾਈ ਕਰਮਚਾਰੀਆਂ ਨੂੰ ਪੱਕੇ ਨਾ ਕਰਨਾ ਆਦਿ ਸਾਰੇ ਦਲਿਤ ਮੁੱਦਿਆ ਉਪਰ ਕਾਂਗਰਸ ਸਰਕਾਰ ਅਸਫਲ ਸਿੱਧ ਹੋਈ ਹੈ | ਬਸਪਾ ਪੰਜਾਬ ਕਾਂਗਰਸ ਨੂੰ ਸਬਕ ਸਿਖਾਉਣ ਲਈ ਲਗਾਤਾਰ ਪੰਜਾਬੀਆਂ ਦੀ ਲਾਮਬੰਦੀ ਜਾਰੀ ਰੱਖੇਗੀ |
Ldh_Parmod_6_5: ਬਸਪਾ ਪੰਜਾਬ ਪ੍ਰਧਾਨ ਜਸਵੀਰ ਗੜੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ | ਨਾਲ ਹੋਰ ਆਗੂ ਵੀ ਮੌਜੂਦ |