
ਧਾਹਾਂ ਮਾਰ ਰੋਈਆਂ ਸਿੱਖ ਬੀਬੀਆਂ ਨੇ ਕਿਹਾ, ਸਾਡੇ ਤਾਂ ਮਾਂ-ਪਿਉ ਹੀ ਗੁਰੂ ਮਹਾਰਾਜ ਹਨ, ਹਾਲਤ ਵੇਖ ਹਿਰਦੇ ਵਲੂੰਧਰੇ ਗਏ ਹਨ
ਅੰਮ੍ਰਿਤਸਰ (ਅਰਪਨ ਕੌਰ): ਸ੍ਰੀ ਅਕਾਲ ਤਖਤ ਸਾਹਿਬ (Sri Akal Takht Sahib) ਦੇ ਪਿਛਲੇ ਪਾਸੇ ਸਥਿਤ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਸ਼ਹੀਦ ਵਿਖੇ ਜੂਨ 1984 (June 1984) ਦੌਰਾਨ ਫ਼ੌਜ ਦੀ ਗੋਲੀ ਨਾਲ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ (ਸ੍ਰੀ Guru Granth Sahib) ਦੇ ਸਰੂਪ ਦੇ ਦਰਸ਼ਨਾਂ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਰੂਪ ਦੇ ਦਰਸ਼ਨਾਂ ਲਈ ਪਹੁੰਚੀਆਂ ਸੰਗਤਾਂ ਕਾਫ਼ੀ ਭਾਵੁਕ ਮਹਿਸੂਸ ਕਰ ਰਹੀਆਂ ਹਨ।
Sangat became emotional seeing bullet-hit holy saroop of Guru Granth Sahib
ਇਹ ਵੀ ਪੜ੍ਹੋ: ਮੁਸੀਬਤ ਵੇਲੇ ਨਹੀਂ ਛੱਡਿਆ ਹੌਂਸਲਾ, ਸਖ਼ਤ ਮਿਹਨਤ ਨਾਲ ਸ਼ੁਰੂ ਕੀਤਾ ਕੰਮ
ਬੇਹੱਦ ਭਾਵੁਕ ਹੁੰਦਿਆਂ ਸਿੱਖ ਬੀਬੀਆਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਸਰੂਪ ਨੂੰ ਇਸ ਹਾਲਤ ਵਿਚ ਵੇਖ ਕੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ। ਬੀਬੀਆਂ ਨੇ ਅੱਖਾਂ ਵਿਚੋਂ ਹੰਝੂ ਕੇਂਰਦਿਆਂ ਕਿਹਾ ਕਿ ਸਮੇਂ ਦੀ ਸਰਕਾਰ ਨੇ ਸਿੱਖਾਂ ਨਾਲ ਬਹੁਤ ਮਾੜਾ ਕੀਤਾ ਸੀ। ਇਥੋਂ ਤਕ ਕਿ ਜ਼ਾਲਮ ਹਕੂਮਤ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ ਸੀ ਬਖ਼ਸ਼ਿਆ ਅਤੇ ਛੋਟੇ ਬੱਚਿਆਂ ਦੀਆਂ ਦੁੱਧ ਵਾਲੀਆਂ ਸ਼ੀਸ਼ੀਆਂ ਮਿਲੀਆਂ ਸਨ। ਅਪਣੇ ਬੱਚਿਆਂ ਨੂੰ ਜੂਨ 1984 ਦੇ ਘੱਲੂਘਾਰੇ ਬਾਰੇ ਜਾਣੂ ਕਰਵਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਬੀਬੀਆਂ ਨੇ ਕਿਹਾ ਕਿ ਉਨ੍ਹਾਂ ਅਪਣੇ ਬੱਚਿਆਂ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਪ੍ਰਵਾਰ ਸਮੇਤ ਆਏ ਹਨ।
Sangat became emotional seeing bullet-hit holy saroop of Guru Granth Sahib
ਇਹ ਵੀ ਪੜ੍ਹੋ: ਪਾਕਿਸਤਾਨ 'ਚ ਵਾਪਰਿਆ ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਦੋ ਰੇਲ ਗੱਡੀਆਂ, 30 ਮੌਤਾਂ
ਉਨ੍ਹਾਂ ਬੀਬੀਆਂ ਨੇ ਕਿਹਾ ਕਿ ਜ਼ਖਮੀ ਸਰੂਪ ਵੇਖ ਕੇ ਉਨ੍ਹਾਂ ਨੂੰ ਅੰਤਾਂ ਦੀ ਤਕਲੀਫ਼ ਹੋਈ ਹੈ ਕਿਉਂਕਿ ਗੁਰੂ ਮਹਾਰਾਜ ਸਾਰੇ ਮਾਂ-ਪਿਉਂ ਹਨ। ਸਾਡੇ ਹਿਰਦੇ ਵਲੂੰਧਰੇ ਗਏ ਹਨ ਅਤੇ ਘਟਨਾ ਨੂੰ ਬਿਆਨ ਕਰਨ ਲਈ ਸਾਨੂੰ ਕੋਈ ਸ਼ਬਦ ਨਹੀਂ ਸੁੱਝ ਰਹੇ। ਬੀਬੀਆਂ ਨੇ ਕਿਹਾ ਕਿ ਸਿੱਖਾਂ ’ਤੇ ਇੰਨੇ ਜ਼ੁਲਮ ਹੋਣ ਦੇ ਬਾਵਜੂਦ ਅਜੇ ਤਕ ਇਨਸਾਫ਼ ਨਹੀਂ ਮਿਲ ਸਕਿਆ। ਹਮੇਸ਼ਾ ਸਿੱਖਾਂ ’ਤੇ ਹੀ ਜ਼ਿਆਦਤੀਆਂ ਹੁੰਦੀਆਂ ਆਈਆਂ ਹਨ ਪਰ ਕਦੇ ਇਨਸਾਫ਼ ਨਹੀਂ ਮਿਲਿਆ। ਭਾਵੇਂ ਇਸ ਦਾ ਇਨਸਾਫ਼ ਉਹ ਪ੍ਰਮਾਤਮਾ ਖ਼ੁਦ ਹੀ ਕਰੇਗਾ ਪਰ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਜ਼ਿਆਦਤੀਆਂ ਤੋਂ ਸਿਵਾ ਕੁੱਝ ਨਹੀਂ ਦਿਤਾ।
Sangat became emotional seeing bullet-hit holy saroop of Guru Granth Sahib
ਇਹ ਵੀ ਪੜ੍ਹੋ: Delhi Unlock: ਸੀਮਤ ਰਿਆਇਤਾਂ ਦੇ ਨਾਲ ਫਿਰ ਖੁੱਲ੍ਹਣਗੇ ਬਾਜ਼ਾਰ, ਪਟੜੀ ’ਤੇ ਦੌੜੇਗੀ ਮੈਟਰੋ
ਪਾਵਨ ਸਰੂਪ ਦੇ ਦਰਸ਼ਨਾਂ ਲਈ ਆਏ ਨੌਜਵਾਨ ਵੀ ਗਮਗੀਨ ਵਿਖਾਈ ਦਿਤੇ। ਇਥੇ ਪਹੁੰਚੀ ਇਕ ਬੱਚੀ ਨੇ ਕਿਹਾ ਕਿ 1984 ਵਿਚ ਇਨਸਾਨ ਹੀ ਨਹੀਂ ਸੀ ਮਰਿਆ ਇਨਸਾਨੀਅਤ ਦਾ ਵੀ ਕਤਲ ਹੋਇਆ ਸੀ। ਪਾਵਨ ਸਰੂਪ ਦੇ ਗੋਲੀ ਲੱਗਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਵੀ ਕੋਈ ਗੋਲੀ ਮਾਰ ਸਕਦਾ ਹੈ। ਇਥੇ ਆ ਕੇ ਮਹਿਸੂਸ ਹੋਏ ਅਨੁਭਵ ਸਬੰਧੀ ਪੁੱਛੇ ਜਾਣ ’ਤੇ ਸਿੱਖ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਜ਼ਖਮ ਹਰੇ ਹੋ ਗਏ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਇਹ 37 ਸਾਲ ਪੁਰਾਣੀ ਨਹੀਂ, ਕੱਲ੍ਹ ਦੀ ਹੀ ਘਟਨਾ ਹੋਵੇ।