Punjab News : ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰੀ ਵਰੰਟ ਜਾਰੀ

By : BALJINDERK

Published : Jun 7, 2025, 5:34 pm IST
Updated : Jun 7, 2025, 5:34 pm IST
SHARE ARTICLE
ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰੀ ਵਰੰਟ ਜਾਰੀ
ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਸਮੇਤ ਦੋ ਹੋਰਾਂ ਨੂੰ ਗ੍ਰਿਫ਼ਤਾਰੀ ਵਰੰਟ ਜਾਰੀ

Punjab News : ਅਦਾਲਤ ਨੇ 12 ਜੂਨ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ, 2015 ਦੇ ਕੁੱਟਮਾਰ ਮਾਮਲੇ 'ਚ ਹੋਈ ਕਾਰਵਾਈ

Punjab News in Punjabi : ਅਕਾਲੀ -ਭਾਜਪਾ ਸਰਕਾਰ ਸਮੇ ਇੱਕ ਕੰਨਕਟਰ ਤੋ ਵਿਧਾਇਕ ਅਤੇ ਵਜੀਰੀ ਦਾ ਸੁੱਖ ਭੋਗ ਚੁੱਕੇ ਦਲਬਦਲੂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ , ਉਸ ਦੇ ਭਰਾ ਰਣਜੀਤ ਸਿੰਘ ਅਤੇ ਇੱਕ ਸਾਥੀ ਹਰਜੀਤ ਸਿੰਘ ਦੇ ਮਾਣਯੋਗ ਮਿਸ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋ ਗਿਰਫਤਾਰੀ ਵਰੰਟ (ਗੈਰ ਜਮਾਨਤੀ ਵਰੰਟ) ਜਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ  

ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਸਰਕਾਰ ਦੇ ਸਮੇਂ 18 ਸਤੰਬਰ 2015 ਨੂੰ ਪੁਲਿਸ ਥਾਣਾ ਖਿਲਚੀਆ ਵੱਲੋਂ ਇੱਕ ਗੈਰ ਰਿਹਾਸਤੀ ਕੇਸ ’ਚ ਉਤਪੰਨ ਹੋਏ ਝਗੜੇ ਤੋ ਬਾਅਦ ਉਸ ਸਮੇਂ ਦੇ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨ੍ਹਾ, ਰਣਜੀਤ ਸਿੰਘ ਦੋਵੇ ਪੁੱਤਰਾਨ ਮਹਿੰਦਰ ਸਿੰਘ , ਹਰਜੀਤ ਸਿੰਘ ਪੁੱਤਰ ਸੁੱਚਾ ਸਿੰਘ ਸਾਰੇ ਵਾਸੀਆਨ ਮੀਆਵਿੰਡ, ਮਨਜੀਤ ਸਿੰਘ ਮੰਨ੍ਹਾ ਦੇ ਪੀ.ਏ ਹਰਪ੍ਰੀਤ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਖੱਖ ਅਤੇ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਭੋਰਸ਼ੀ ਰਾਜਪੂਤਾ ਨੇ ਆਪਣੀ ਹੀ ਪਾਰਟੀ ਦੇ ਸਰਗਰਮ ਵਰਕਰ ਪੂਰਨ ਸਿੰਘ ਪੁੱਤਰ ਚੂੜ ਸਿੰਘ ਵਾਸੀ ਖਿਲਚੀਆ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਆਪਣੇ ਤੇਜ਼ਧਾਰ ਹਥਿਆਰਾ ਨਾਲ ਸੱਟਾਂ ਮਾਰੀਆਂ ਗਈਆਂ।

ਉਕਤ ਦੋਸ਼ੀਆਨ ਨੇ ਪੂਰਨ ਸਿੰਘ ਦੀ ਪੱਗ ਉਤਾਰ ਦਿੱਤੀ ਅਤੇ ਉਸ ਦੇ ਕੇਸਾ ਅਤੇ ਦਾਹੜੀ ਦੀ ਬੇਅਦਬੀ ਵੀ ਕੀਤੀ ਵਿਧਾਇਕ ਅਤੇ ਇਸ ਦੇ ਸਾਥੀਆਂ ਦੇ ਅੱਤਿਆਚਾਰ ਤੋਂ ਪੀੜਤ ਪੂਰਨ ਸਿੰਘ ਦੇ ਲੜਕੇ ਨੇ ਇਸ ਘਟਨਾ ਸਬੰਧੀ ਪੁਲਿਸ ਥਾਣਾ ਇਤਲਾਹ ਦਿੱਤੀ ਅਤੇ ਮੈਡੀਕਲ ਕਰਵਾਉਣ ਲਈ ਪੁਲਿਸ ਡਾਕਟਰ ਦੀ ਮੰਗ ਕੀਤੀ ਪਰ ਉਸ ਸਮੇਂ ਦੋਸ਼ੀ ਦੇ ਮੌਜੂਦਾ ਵਿਧਾਇਕ ਹੋਣ ਪੁਲਿਸ ਨੇ ਪੂਰਨ ਸਿੰਘ ਦੀ ਕੋਈ ਗੱਲ ਨਹੀ ਸੁਣੀ।

ਪੀੜਤ ਦੇ ਲੜਕੇ ਨੇ ਇਸ ਸਬੰਧੀ ਪੰਜਾਬ ਪੁਲਿਸ ਦੇ ਹੈਲਪ ਲਾਇਨ ਨੰਬਰ 181 ’ਤੇ ਸ਼ਿਕਾਇਤ ਵੀ ਕੀਤੀ। ਹਰਦੀਪ ਸਿੰਘ ਨੇ ਪੂਰਨ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਜਿੱਥੇ ਉਸ ਦਾ ਇਲਾਜ ਹੋਇਆ ਅਤੇ ਡਾਕਟਰ ਨੇ ਪੂਰਨ ਸਿੰਘ ਦੀ ਮੈਡੀਕਲ ਲੀਗਲ ਬਣਾ ਕੇ ਪੁਲਿਸ ਥਾਣਾ ਖਿਲਚੀਆ ਭੇਜੀ ।

ਪੀੜਤ ਨੇ ਇਸ ਮਾਮਲੇ ਸਬੰਧੀ ਉੱਚ ਪੁਲਿਸ ਅਧਿਕਾਰੀਆ ਨੂੰ ਇਤਲਾਹ ਦਿੱਤੀ ਪਰ ਦੋਸ਼ੀਆਨ ਦੀ ਰਾਜਨੀਤਿਕ ਪਹੁੰਚ ਕਾਰਨ ਪੁਲਿਸ ਨੇ ਦੋਸ਼ੀਆਨ ਖਿਲ਼ਾਫ ਕੋਈ ਵੀ ਕਾਨੂੰਨੀ ਕਾਰਵਈ ਨਹੀ ਕੀਤੀ ।ਜਿਸ ’ਤੇ ਪੀੜਤ ਪੂਰਨ ਸਿੰਘ ਨੇ ਵਕੀਲ ਵੀ.ਕੇ ਜਸਵਾਲ ਰਾਹੀ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਜੀ ਦੀ ਅਦਾਲਤ ਵਿੱਚ 156 (3) ਸੀ.ਆਰ.ਪੀ ਸੀ ਤਹਿਤ ਸ਼ਕਾਇਤ ਦਰਜ ਕੀਤੀ ਕਿ ਦੋਸ਼ੀਆਨ ਖਿਲ਼ਾਫ ਮੁਕੱਦਮਾ ਦਰਜ ਕਰਨ ਲਈ ਪੁਲਿਸ ਥਾਣਾ ਖਿਲ਼ਚੀਆ ਨੂੰ ਹਦਾਇਤ ਕੀਤੀ ਜਾਵੇ ਪਰ ਜੱਜ ਸਹਿਬਾਨ ਨੇ ਇਸ ਸ਼ਕਾਇਤ ਨੂੰ ਇਤਸਗਾਸਾ ਵਿੱਚ ਬਦਲ ਲਿਆ ।

ਇਸ ਇਤਸਗਾਸੇ ਵਿੱਚ ਜੱਜ ਸਾਹਿਬਾਨ ਨੇ ਕੁੱਲ 9 ਗਵਾਹਾਂ ਜਿਸ ਵਿੱਚ ਸ਼ਿਕਾਇਤ ਕਰਤਾ, ਮੌਕੇ ਦੇ ਗਵਾਹਾਂ, ਡਾਕਟਰੀ ਰਿਪੋਰਟ ਸਬੰਧੀ ਡਾਕਟਰਾਂ, ਪੁਲਿਸ ਨੂੰ ਕੀਤੀਆਂ। ਸ਼ਿਕਾਇਤਾ ਸਬੰਧੀ ਸਰਕਾਰੀ ਗਵਾਹਾਂ ਦੇ ਬਿਆਨ ਕਲਮਬੰਦ ਕਰਨ ਤੋ ਬਾਅਦ ਵਕੀਲ ਵੀ.ਕੇ ਜਸਵਾਲ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆ ਹੋਇਆ ਮਾਣਯੋਗ ਸ੍ਰੀ ਰੰਜੀਵਪਾਲ ਸਿੰਘ ਚੀਮਾ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਵੱਲੋਂ ਮਿਤੀ 12-7-2019 ਨੂੰ ਸਾਰੇ ਮੁਲਜ਼ਮਾਂ ਨੂੰ ਧਾਰਾ 326,324,323,341,148,149 ਤਹਿਤ ਸੰਮਨ ਜਾਰੀ ਕਰਕੇ 8 ਅਗਸਤ 2019 ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ।

ਇਸ ਕੇਸ ਵਿੱਚ ਮਨਜੀਤ ਸਿੰਘ ਮੰਨਾ ਦਾ ਨਿਜੀ ਸਹਾਇਕ ਹਰਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਵਕੀਲ ਮਨਿੰਦਰਜੀਤ ਸਿੰਘ ਗਹਿਰੀ ਰਾਹੀ ਪੇਸ਼ ਹੋ ਗਏ ਪਰ ਬਾਕੀ ਦੋਸ਼ੀਆਨ ਨੇ ਆਪਣੇ ਕਾਨੂੰਨੀ ਦਾਅ ਪੇਜ਼ ਖੇਡਦਿਆ ਮਾਮਲੇ ਨੂੰ ਅੱਜ ਤੱਕ ਲਟਕਾਈ ਰੱਖਿਆ ਰਹੇ ਅਤੇ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਦਿਆ ਅਦਾਲਤ ਵਿੱਚ ਪੇਸ਼ ਨਹੀ ਹੋਏ ।

ਜਿਸ ’ਤੇ ਮਾਣਯੋਗ ਜੱਜ ਸਾਹਿਬਾਨ ਮਿਸ ਰਮਨਦੀਪ ਕੌਰ ਜੁਡੀਸ਼ੀਅਲ ਮੈਜਿਸਟਰੇਟ ਬਾਬਾ ਬਕਾਲਾ ਨੇ ਮਿਤੀ 29 ਮਈ 2025 ਨੂੰ ਪੁਲਿਸ ਨੂੰ ਦੋਸ਼ੀਆਨ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ , ਉਸ ਦੇ ਭਰਾ ਰਣਜੀਤ ਸਿੰਘ ਅਤੇ ਇੱਕ ਸਾਥੀ ਹਰਜੀਤ ਸਿੰਘ ਦੇ ਗਿਰਫਤਾਰੀ ਵਰੰਟ ਜਾਰੀ ਕਰਕੇ ਮਿਤੀ 12 ਜੂਨ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। 

(For more news apart from  Arrest warrant issued against former MLA Manjit Singh Manna and two others News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement