Punjab Corona Death News: ਪੰਜਾਬ ਵਿਚ ਕੋਰੋਨਾ ਨਾਲ ਹੋਈ ਦੂਜੀ ਮੌਤ, ਲੁਧਿਆਣਾ ਦੀ 69 ਸਾਲਾ ਬਜ਼ੁਰਗ ਦੀ ਗਈ ਜਾਨ
Published : Jun 7, 2025, 10:34 am IST
Updated : Jun 7, 2025, 11:39 am IST
SHARE ARTICLE
coronavirus punjab covid 19 death latest News in punjabi
coronavirus punjab covid 19 death latest News in punjabi

Punjab Corona Death News: ਸੂਬੇ ਵਿਚ ਹੁਣ ਤੱਕ 21 ਮਾਮਲੇ ਆਏ ਸਾਹਮਣੇ

Coronavirus Punjab covid 19 death latest News: ਪੰਜਾਬ ਵਿਚ ਕੋਰੋਨਾ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਪੰਜਾਬ ਵਿਚ ਕੋਰੋਨਾ ਨਾਲ ਦੂਜੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੀ 69 ਸਾਲਾ ਬਜ਼ੁਰਗ ਕੋਰੋਨਾ ਨਾਲ ਮੌਤ ਹੋਈ ਹੈ। ਸੂਬੇ ਵਿਚ ਹੁਣ ਤੱਕ ਕੋਰੋਨਾ ਦੇ 21 ਮਾਮਲੇ ਸਾਹਮਣੇ ਆਏ ਹਨ।

 ਦੱਸ ਦੇਈਏ ਕਿ ਕੂਮਕਲਾਂ ਦੀ ਰਹਿਣ ਵਾਲੀ 69 ਸਾਲਾ ਬਜ਼ੁਰਗ ਮਹਿਲਾ ਚੰਡੀਗੜ੍ਹ ਦੇ ਜੀਐੱਮਸੀਐੱਚ ਵਿਚ ਭਰਤੀ ਸੀ, ਜਿਥੇ ਬੀਤੇ ਦਿਨ ਉਸ ਨੇ ਦਮ ਤੋੜ ਦਿੱਤਾ। ਮਹਿਲਾ ਦੇ ਸੰਪਰਕ ਵਿਚ ਆਏ ਪਰਿਵਾਰ ਦੇ ਤਿੰਨ ਲੋਕ ਵੀ ਕੋਰੋਨਾ ਸੰਕਰਮਿਤ ਮਿਲੇ ਹਨ। ਸਾਰੇ ਹੋਮ ਕੁਆਰੰਟੀਨ ਹਨ।

ਇਸ ਤੋਂ ਪਹਿਲਾਂ ਵੀ ਲੁਧਿਆਣਾ 'ਚ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਸੀ। ਮੋਹਾਲੀ ਵਿਚ ਵੀ ਦੋ ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ। ਇਨ੍ਹਾਂ ਵਿਚੋਂ ਇਕ 21 ਸਾਲ ਦੀ ਲੜਕੀ ਉੱਤਰ ਪ੍ਰਦੇਸ਼ ਤੋਂ ਮੋਹਾਲੀ ਆਪਣੇ ਰਿਸ਼ਤੇਦਾਰ ਦੇ ਇੱਥੇ ਮਿਲਣ ਆਈ ਹੋਈ ਸੀ। ਦੂਜਾ ਨੌਜਵਾਨ ਮੋਹਾਲੀ ਦਾ ਹੀ ਰਹਿਣ ਵਾਲਾ ਹੈ। ਸਿਹਤ ਵਿਭਾਗ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਮਾਸਕ ਪਾਉਣ, ਸੈਨੇਟਾਈਜ਼ਰ ਇਸਤੇਮਾਲ ਕਰਨ ਅਤੇ ਇਨਫੈਕਸ਼ਨ ਤੋਂ ਬਚਾਅ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

(For more news apart from Coronavirus Punjab Death, Covid-19 Latest News Update Today, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement