Malerkotla News: ਮਲੇਰਕੋਟਲਾ ਦੇ ਮੁਸਲਮਾਨਾਂ ਨਾਲ ਸਿੱਖਾਂ ਦਾ ਡੂੰਘਾ ਪਿਆਰ, ਮਿਲ ਕੇ ਮਨਾਉਂਦੇ ਹਨ ਈਦ ਦਾ ਤਿਉਹਾਰ
Published : Jun 7, 2025, 12:46 pm IST
Updated : Jun 7, 2025, 12:46 pm IST
SHARE ARTICLE
Malerkotla Muslims sikh community bakrid  Eid al-Adha news in punjabi
Malerkotla Muslims sikh community bakrid Eid al-Adha news in punjabi

Malerkotla News: ਅੱਜ ਦੇਸ਼ ਭਰ ਵਿਚ ਈਦ-ਉਲ-ਜ਼ੁਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ

Malerkotla Muslims sikh community news in punjabi : ਅੱਜ ਦੇਸ਼ ਭਰ ਵਿਚ ਈਦ-ਉਲ-ਜ਼ੁਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕ ਸਵੇਰ ਦੀ ਨਮਾਜ਼ ਅਦਾ ਕਰਨ ਲਈ ਈਦਗਾਹ ਪਹੁੰਚੇ। ਇਸਲਾਮੀ ਦੁਨੀਆ ਦਾ ਈਦ-ਉੱਲ-ਫ਼ਿਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਈਦ-ਉੱਲ ਜ਼ੁਹਾ ਹੈ। ਇਸ ਤਿਉਹਾਰ ਦੇ ਵੱਖ-ਵੱਖ ਨਾਮ ਈਦ-ਅਲ-ਅਜ਼ਹਾ, ਈਦ-ਅਲ-ਕੁਰਬਾਨ, ਈਦ-ਅਲ-ਅਧਹਾ, ਅਲ-ਈਦ-ਅਲ ਕਬੀਰ (ਵੱਡੀ ਈਦ), ਈਦ-ਅਲ-ਬਕਰ, ਬਕਰੀਦ ਆਦਿ ਵੀ ਪ੍ਰਚਲਿਤ ਹਨ। 

ਅੱਜ ਭਾਵੇਂ ਦੇਸ਼ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਈਦ ਜਾਂ ਬਕਰੀਦ ਦੇ ਮੌਕੇ ਦੇਸ਼ ਦੇ ਕਈ ਸ਼ਹਿਰਾਂ ਵਿਚ ਕੋਈ ਨਾ ਕੋਈ ਬਵਾਲ ਖੜ੍ਹਾ ਹੋ ਜਾਂਦਾ ਹੈ ਪਰ ਪੰਜਾਬ ਦੇ ਬਿਲਕੁਲ ਵਿਚਕਾਰ ਵਸੇ ਸ਼ਹਿਰ ਮਲੇਰਕੋਟਲਾ ਦੀ ਇਕ ਵਿਸ਼ੇਸ਼ਤਾ ਹੈ ਕਿ ਇਥੇ ਸਾਰੇ ਵਰਗਾਂ ਦੇ ਲੋਕ ਈਦ ਜਾਂ ਬਕਰੀਦ ਦੇ ਜਸ਼ਨ ਨੂੰ ਮਿਲ ਕੇ ਮਨਾਉਂਦੇ ਹਨ।

ਮਲੇਰਕੋਟਲਾ ਭਾਈਚਾਰਕ ਸਾਂਝ ਦਾ ਸਭ ਤੋਂ ਵੱਡਾ ਪ੍ਰਤੀਕ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਸਰਹਿੰਦ ਦਾ ਨਵਾਬ ਵਜ਼ੀਰ ਖਾਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਨੂੰ ਸ਼ਹੀਦ ਕਰਨ ਦੀਆਂ ਵੱਖ-ਵੱਖ ਸਕੀਮਾਂ ਘੜ ਰਿਹਾ ਸੀ ਤਾਂ ਉਸ ਵੇਲੇ ਉਸ ਦੇ ਦਰਬਾਰ ਵਿਚ ਬੈਠੇ ਨਵਾਬ ਸ਼ੇਰ ਮੁਹੰਮਦ ਨੇ ਹਾਅ ਦਾ ਨਾਅਰਾ ਮਾਰਿਆ ਸੀ ਕਿ ਜੇਕਰ  ਬਦਲਾ ਲੈਣਾ ਹੀ ਹੈ ਤਾਂ ਗੁਰੂ ਗੋਬਿੰਦ ਸਿੰਘ ਤੋਂ ਲਿਆ ਜਾਵੇ ਕਿਉਂਕਿ ਇਸਲਾਮ ਵਿਚ ਛੋਟੇ ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣ ਨੂੰ ਧਰਮ ਦੀ ਤੌਹੀਨ ਮੰਨਿਆ ਜਾਵੇਗਾ। 

ਇਸ ਘਟਨਾ ਤੋਂ ਬਾਅਦ ਸਿੱਖਾਂ ਅੰਦਰ ਨਵਾਬ ਸ਼ੇਰ ਮੁਹੰਮਦ ਅਤੇ ਉਨ੍ਹਾਂ ਦੇ ਪ੍ਰਵਾਰ ਪ੍ਰਤੀ ਅਜਿਹਾ ਸਤਿਕਾਰ ਬਣਿਆ ਕਿ ਅੱਜ ਵੀ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਸਿੱਖ ਅਤੇ ਹਿੰਦੂ ਪੂਰੇ ਸਤਿਕਾਰ ਨਾਲ ਦੇਖਦੇ ਹਨ। ਇਥੇ ਦਿਲਚਸਪ ਗੱਲ ਇਹ ਵੀ ਹੈ ਕਿ 1947 ਦੇਸ਼ ਵੰਡ ਸਮੇਂ ਭਾਵੇਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨਾਂ ਵਿਚਕਾਰ ਹਿੰਸਾ ਹੋਈ ਤੇ ਦੋਹਾਂ ਧਿਰਾਂ ਦੇ ਲੋਕਾਂ ਦਾ ਕਤਲ ਹੋਇਆ ਪਰ ਮਲੇਰਕੋਟਲਾ ਇਲਾਕੇ ਵਿਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਕਿਹਾ ਜਾਂਦਾ ਹੈ ਕਿ ਜੇਕਰ ਧਾੜਵੀਂ ਕਿਸੇ ਮੁਸਲਮਾਨ ਦਾ ਪਿੱਛਾ ਕਰਦੇ ਮਲੇਰਕੋਟਲਾ ਦੇ ਹਲਕੇ ਵਿਚ ਦਾਖ਼ਲ ਹੋ ਜਾਂਦੇ ਤਾਂ ਉਹ ਉਸ ਮੁਸਲਮਾਨ ਦਾ ਪਿੱਛਾ ਕਰਨਾ ਛੱਡ ਦਿੰਦੇ ਸਨ।    

(For more news apart from 'Malerkotla Muslims sikh community news in punjabi; , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement