
ਨਸ਼ੇ ਨਾਮ ਦੀ ਇਸ ਭੈੜੀ ਬਿਮਾਰੀ ਨੇ ਪੰਜਾਬ ਦੇ ਹਰ ਖੇਤਰ ਨੂੰ ਬਦਨਾਮ ਕਰ ਕੇ ਰੱਖ ਦਿਤਾ ਹੈ। ਜਿਸ ਕਾਰਨ ਅੱਜ ਤਕ ਕਈ ਨੌਜਵਾਨ ਨਸ਼ੇ ਦੀ ਭੈੜੀ ਬਿਮਾਰੀ ਦਾ ਸ਼ਿਕਾਰ...
ਜਲੰਧਰ: ਨਸ਼ੇ ਨਾਮ ਦੀ ਇਸ ਭੈੜੀ ਬਿਮਾਰੀ ਨੇ ਪੰਜਾਬ ਦੇ ਹਰ ਖੇਤਰ ਨੂੰ ਬਦਨਾਮ ਕਰ ਕੇ ਰੱਖ ਦਿਤਾ ਹੈ। ਜਿਸ ਕਾਰਨ ਅੱਜ ਤਕ ਕਈ ਨੌਜਵਾਨ ਨਸ਼ੇ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ.`ਤੇ ਇਸ ਨਸ਼ੇ ਪਿੱਛੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ। ਅਹਿਜਾ ਹੀ ਜਲੰਧਰ ਜਿਲ੍ਹੇ ਦਾ ਇਕ ਪਿੰਡ ਜੋ ਕਿ ਨਸ਼ੇ ਦੇ ਨਾਮ ਤੇ ਕਾਫੀ ਬਦਨਾਮ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਤੇ ਨਸ਼ੇ ਦਾ ਕਲੰਕ ਲਗ ਗਿਆ ਹੈ. ਇਸ ਕਲੰਕ ਨੂੰ ਮਿਟਾਉਣ ਲਈ ਪਿੰਡ ਵਾਸੀਆਂ ਨੇ ਕਰੜੇ ਫੈਸਲੇ ਅਪਣਾਏ ਹਨ.
people
ਦਸ ਦੇਈਏ ਕਿ ਪਿੰਡ ਦੇ 30 ਦੇ ਕਰੀਬ ਨੌਜਵਾਨ ਪਿੰਡ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਰੋਜਾਨਾ 24 ਘੰਟੇ ਨਾਕਾਬੰਦੀ ਕਰਕੇ ਪਹਿਰਾ ਦੇ ਰਹੇ ਹਨ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਸਾਡੇ ਪਿੰਡ ਨੂੰ ਨਾਜਾਈਜ ਹੀ ਬਦਨਾਮ ਕੀਤਾ ਜਾ ਰਿਹਾ ਹੈ. ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਬਾਹਰੀ ਸ਼ਰਾਰਤੀ ਅਨਸਰ ਨਸ਼ੇ ਦੀ ਤਸਕਰੀ ਕਰਕੇ ਪਿੰਡ ਨੂੰ ਬਦਨਾਮ ਕਰ ਰਹੇ ਹਨ। ਪਿੰਡ ਵਾਸੀਆਂ ਨੇ ਇਸ ਧੱਬੇ ਨੂੰ ਮਿਟਾਉਣ ਦੇ ਲਈ ਹੀ ਇਹ ਕਦਮ ਚੁਕਿਆ ਕਿ ਜਿਹੜਾ ਵੀ ਨਸ਼ਾ ਤਸਕਰ ਪਿੰਡ ਵਿਚ ਆਊਗਾ ਉਸਨੂੰ ਸਜ਼ਾ ਦਿਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਮਹੀਨਿਆਂ ‘ਚ ਪਿੰਡ ਦੇ ਨੌਜਵਾਨਾਂ ਦੇ ਇਸ ਗਰੁੱਪ ਨੇ ਹੁਣ ਤੱਕ ਦੋ ਦਰਜਨ ਨਸ਼ੇੜੀ ਨੌਜਵਾਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਿਆ।
people
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਿ ਇਸ ਅਭਿਆਨ ਤੋਂ ਬਾਅਦ ਇੱਥੇ ਨਸ਼ਾ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲੀ ‘ਚ ਖੌਫ ਪੈਦਾ ਹੋਣ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਅਭਿਆਨ ਤੋਂ ਕਾਫੀ ਹੱਦ ਤਕ ਨਸ਼ਾ ਤਸਕਰਾਂ ਦੀ ਗਿਣਤੀ ਘਟ ਗਈ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਜਿਥੇ ਪਹਿਲਾ 200 ਦੇ ਕਰੀਬ ਲੋਕ ਪਿੰਡ `ਚ ਰੋਜ਼ਾਨਾ ਆਉਂਦੇ ਸਨ.ਹੁਣ ਉਹਨਾਂ ਦੀ ਗਿਣਤੀ ਸਿਰਫ 15 ਤੋਂ 20 ਰਹਿ ਗਈ ਹੈ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਕਾਫੀ ਹਦ ਤਕ ਨਸ਼ਾ ਤਸਕਰਾਂ `ਤੇ ਨੱਥ ਪੈ ਚੁਕੀ ਹੈ.ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਇਹ ਅਭਿਆਨ ਪੰਜਾਬ ਵਾਸੀਆਂ ਨੂੰ ਹਰੇਕ ਪਿੰਡ ਵਿਚ ਅਪਣਾਉਣਾ ਚਾਹੀਦਾ ਹੈ।