ਵਿਧਵਾ ਦਾ ਘਰ ਦੂਜੀ ਵਾਰ ਉਜੜਿਆ, ਨਸ਼ੇ ਨੇ ਲਈ ਪੁੱਤਰ ਦੀ ਜਾਨ
Published : Jul 7, 2018, 1:30 am IST
Updated : Jul 7, 2018, 1:30 am IST
SHARE ARTICLE
Harpreet Singh Manga
Harpreet Singh Manga

ਹਿਮਾਚਲ ਦੇ ਕਸਬਾ ਮੀਲਵਾਂ 'ਚ ਵਿਕਦੇ ਨਸ਼ੇ ਨੇ ਦਸੂਹਾ ਨੇੜਲੇ ਪਿੰਡ ਸੱਗਲਾਂ ਦੀ ਇੱਕ ਵਿਧਵਾ ਦੇ ਨੌਜਵਾਨ ਪੁੱਤਰ ਹਰਪ੍ਰੀਤ ਸਿੰਘ ਮੰਗਾਂ (22 ਸਾਲ) ਦੀ ਜਾਨ ਲੈ ਲਈ ਹੈ......

ਗੜਦੀਵਾਲਾ - ਹਿਮਾਚਲ ਦੇ ਕਸਬਾ ਮੀਲਵਾਂ 'ਚ ਵਿਕਦੇ ਨਸ਼ੇ ਨੇ ਦਸੂਹਾ ਨੇੜਲੇ ਪਿੰਡ ਸੱਗਲਾਂ ਦੀ ਇੱਕ ਵਿਧਵਾ ਦੇ ਨੌਜਵਾਨ ਪੁੱਤਰ ਹਰਪ੍ਰੀਤ ਸਿੰਘ ਮੰਗਾਂ (22 ਸਾਲ) ਦੀ ਜਾਨ ਲੈ ਲਈ ਹੈ। ਗ੍ਰਿਫਤਾਰ ਕੀਤੇ ਉਸਦੇ ਸਾਥੀ ਨੇ ਪੁਲਿਸ ਕੋਲ ਕਬੂਲਿਆ ਹੈ ਕਿ ਉਹ ਨਸ਼ਾ ਕਰਨ ਗਏ ਸਨ ਅਤੇ ਵੱਧ ਨਸ਼ਾ ਲੈਣ ਕਾਰਨ ਉਸਦੇ ਸਾਥੀ ਦੀ ਮੌਤ ਹੋਈ ਹੈ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਗਲੀ ਸੜੀ ਲਾਸ਼ ਮੀਲਵਾਂ ਕੋਲ ਪੰਜਾਬ ਦੇ ਕਸਬੇ ਮੀਰਥਲ ਨੇੜਿਓਂ ਬਰਾਮਦ ਕਰਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦਸੂਹਾ 'ਚ ਰੱਖਵਾ ਦਿੱਤੀ ਹੈ।

ਵਿਧਵਾ ਮਾਤਾ ਰਾਜਿੰਦਰ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਆਪਣੇ ਦੋਸਤ ਸੁਰਜੀਤ ਸਿੰਘ ਸੁੱਖਾ ਵਾਸੀ ਸੱਗਲਾਂ ਨਾਲ ਕਿੱਧਰੇ ਗਿਆ ਸੀ, ਪਰ ਹਾਲੇ ਤੱਕ ਵਾਪਸ ਨਹੀਂ ਆਇਆ। ਦਸੂਹਾ ਪੁਲਿਸ ਕੇਸ ਦਰਜ ਕਰਕੇ ਹਾਲੇ ਜਾਂਚ ਕਰ ਰਹੀ ਸੀ ਕਿ ਪਠਾਨਕੋਟ ਪੁਲਿਸ ਰਾਹੀਂ ਦਸੂਹਾ ਪੁਲਿਸ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਮੀਰਥਲ ਕੋਲ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਦੋਂ ਮਾਪਿਆਂ ਨੇ ਸ਼ੱਕ ਦੇ ਅਧਾਰ 'ਤੇ ਪਛਾਣ ਕੀਤੀ ਤਾਂ ਉਹ ਲਾਸ਼ ਹਰਪ੍ਰੀਤ ਸਿੰਘ ਦੀ ਨਿਕਲੀ।

ਜਾਂਚ ਅਧਿਕਾਰੀ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਦੀ ਮੌਤ ਤੋਂ ਬਾਅਦ ਸੁਰਜੀਤ ਸਿੰਘ ਤਾਂ ਵਾਪਸ ਆ ਗਿਆ, ਪਰ  ਉਸਨੇ ਆਪਣੇ ਦੋਸਤ ਦੇ ਘਰ ਕੁਝ ਨਾ ਦੱਸਿਆ। ਉਸਨੇ ਦੱਸਿਆ ਕਿ ਉਕਤ ਦੋਵੇਂ ਨਸ਼ੇ ਦੇ ਆਦੀ ਸਨ ਅਤੇ ਇਨ੍ਹਾ ਖਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ ਕੇਸ ਦਰਜ਼ ਸਨ। ਡੀਐਸਪੀ ਰਜਿੰਦਰ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਖਿਲਾਫ਼ ਪਹਿਲਾਂ ਹੀ ਹਰਪ੍ਰੀਤ ਨੂੰ ਅਗਵਾ ਕਰਨ ਦਾ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement